Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਸਰਕਾਰ ਤੇ ਇੱਕ ਨੇਤਾ ਦੀ ਵੱਡੀ ਭੁੱਲ ਕਾਰਨ ਦੁੱਖ ਝੱਲਿਆ ਭਾਰਤ ਨੇ

May 11, 2021 10:09 AM

-ਮਨੀਸ਼ ਤਿਵਾੜੀ
ਵਾਸਤੂ ਕਲਾ ਲਈ ਫਾਸ਼ੀਵਾਦ ਦੀ ਇੱਕ ਅਜੀਬ ਖਿੱਚ ਸੀ। ਇਹ ਉਦੋਂ ਹੋਇਆ, ਜਦੋਂ 1933 ਵਿੱਚ ਨਾਜ਼ੀ ਸੱਤਾ ਵਿੱਚ ਸਨ। ਹਿਟਲਰ ਨੇ ਇੱਕ ਨਵੀਂ ਇਮਾਰਤ ਬਣਾਉਣ ਲਈ ਆਪਣੀ ਯੋਜਨਾ ਦਾ ਖੁਲਾਸਾ ਕਰਨਾ ਸ਼ੁਰੂ ਦਿੱਤਾ। ਇਸ ਦਾ ਨਾਂਅ ਜਰਮਨੀਆ ਰੱਖਿਆ ਗਿਆ। ਇਹ ਬਰਲਿਨ ਦਾ ਵੱਡਾ ਪੁਨਰ ਵਿਕਾਸ ਸੀ, ਜਿਸ ਦੀ ਹਿਟਲਰ ਨੇ ਕਲਪਨਾ ਕੀਤੀ। ਸਾਲ 1920 ਦੇ ਮੱਧ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਿਟਲਰ ਨੇ ਖਿੱਤੇ ਉੱਤੇ ਜਰਮਨੀਆ ਲਈ ਬਲਿਊ ਪ੍ਰਿੰਟ ਤਿਆਰ ਕੀਤਾ। ਇਸ ਦਾ ਖੁਲਾਸਾ ਉਨ੍ਹਾਂ ਨੇ ਆਪਣੀ ਕਿਤਾਬ ‘ਮੀਨ ਕਾਫ’ ਵਿੱਚ ਕੀਤਾ। ਉਨ੍ਹਾਂ ਨੇ ਵਿਸ਼ਾਲ ਯਾਦਗਾਰਾਂ ਦੇ ਖਰੜੇ ਤਿਆਰ ਕੀਤੇ, ਜਿਨ੍ਹਾਂ ਦੀ ਉਨ੍ਹਾਂ ਨੇ ਤਜਵੀਜ਼ ਦਿੱਤੀ ਸੀ। 1936 ਦੀ ਬਸੰਤ ਰੁੱਤ ਵਿੱਚ ਹਿਟਲਰ ਨੇ ਆਪਣੇ ਪਿਆਰੇ ਵਾਸਤੂਕਾਰ ਅਲਬਰਟ ਸਪੀਅਰ ਨੂੰ ਕੰਮ ਸੌਂਪਿਆ। ਉਨ੍ਹਾਂ ਨੇ ਹਿਟਲਰ ਉੱਤੇ ਉਸਾਰੀ ਦੀ ਅਮਿਟ ਛਾਪ ਛੱਡੀ। 1934 ਤੱਕ ਸਪੀਅਰ ਨਾਜ਼ੀ ਵਾਸਤੂ ਕਲਾ ਦੇ ਡਾਇਰੈਕਟਰ ਰਹੇ। ਨਾਜ਼ੀ ਵਾਸਤੂ ਕਲਾ ਦਾ ਡਿਜ਼ਾਈਨ ਭਿਆਨਕ ਅਤੇ ਅਜੀਬ ਜਿਹਾ ਸੀ। ਸਾਲ 1914 ਵਿੱਚ ਨਾਜ਼ੀ ਪਾਰਟੀ ਕਾਂਗਰਸ ਲਈ ਨਿਊਰਮਬਰਗ ਪਰੇਡ ਗਰਾਊਂਡ ਬਣਾਈ ਗਈ।
ਆਪਣੇ ਭਾਸ਼ਣ ਵਿੱਚ ਹਿਟਲਰ ਨੇ ‘ਇੱਕ ਲੋਕ, ਇੱਕ ਦੇਸ਼ ਅਤੇ ਇੱਕ ਰਾਏ’ ਉੱਤੇ ਜ਼ੋਰ ਦਿੱਤਾ। ਹਿਟਲਰ ਨੇ ਮੁਕੰਮਲ ਏਕਤਾ ਦਾ ਪ੍ਰਚਾਰ ਕੀਤਾਅਤੇ ਜਰਮਨ ਕੌਮ ਦੀਆਂ ਅੱਖਾਂ ਬੰਦ ਕਰ ਕੇ ਪਾਲਣਾ ਕਰਨ ਨੂੰ ਜ਼ੋਰ ਦਿੱਤਾ। ਅੱਜਕੱਲ੍ਹ ਅਜਿਹਾ ਹੀ ‘ਇੱਕ ਨੇਤਾ, ਇੱਕ ਰਾਸ਼ਟਰ, ਇੱਕ ਚੋਣ’ ਵਾਲਾ ਭਾਸ਼ਣ ਅਸੀਂ ਵਾਰ-ਵਾਰ ਸੁਣਦੇ ਹਾਂ। ਹਿਟਲਰ ਦੀ ਨਜ਼ਰ ਬਰਲਿਨ ਨੂੰ ਵੈਲਥ ਵਿਸ਼ਵ ਦੀ ਰਾਜਧਾਨੀ ਜਰਮਨੀਆ ਵਿੱਚ ਬਦਲਣ ਦੀ ਸੀ , ਜੋ ਸਭ ਤੋਂ ਮਹਾਨ ਸ਼ਹਿਰ ਸੀ। ਹਿਟਲਰ ਨੇ ਅਨੇਕਾਂ ਹੀ ਵਿਸ਼ਾਲ ਇਮਾਰਤਾਂ ਬਣਾਈਆਂ। ਆਪਣੀ ਦੋਸ਼ ਸਿੱਧੀ ਵਿੱਚ ਹਿਟਲਰ ਉਤਸੁਕ ਸੀ। ਸਿਆਸੀ ਪ੍ਰਭੂਸੱਤਾ ਨੂੰ ਦਰਸਾਉਣ ਲਈ ਪ੍ਰਚੰਡ ਉਸਾਰੀ ਉਸ ਦਾ ਸ਼ਕਤੀਸ਼ਾਲੀ ਹਥਿਆਰ ਸੀ। ਆਪਣੀ ਵਾਸਤੂ ਕਲਾ ਲਈ ਉਸ ਦਾ ਮਤਲਬ ਸਿਰਫ ਇੱਕ ਸਥਾਨ ਨੂੰ ਆਕਾਰ ਦੇਣਾ ਨਹੀਂ, ਸਥਾਨਕ ਕਲਪਨਾ ਨਾਲ ਉਹ ਸੱਤਾ ਦੀ ਕਲਾ ਨੂੰ ਵਧਾਉਣਾ ਚਾਹੁੰਦਾ ਸੀ।
ਇਸ ਪ੍ਰੋਜੈਕਟ ਲਈ ਉਸ ਦਾ ਬਜਟ ਅੰਦਾਜ਼ਨ ਚਾਰ ਤੋਂ ਛੇ ਬਿਲੀਅਨ ਰੈਹ (ਕਰੰਸੀ) ਮਾਰਕ ਦਾ ਸੀ, ਜੋ ਅੱਜ ਦੀ ਲਾਗਤ ਵਿੱਚ ਪੰਜਾਹ ਬਿਲੀਅਨ ਅਮਰੀਕੀ ਡਾਲਰ ਬਣਦਾ ਹੈ। ਲਾਗਤ ਅਤੇ ਸਮਾਂ ਦੋਵਾਂ ਦੇ ਬਾਰੇ ਹਿਟਲਰ ਨੇ ਸਾਰੀਆਂ ਚਿੰਤਾਵਾਂ ਨੂੰ ਨਕਾਰ ਦਿੱਤਾ। ਇੱਥੋਂ ਤੱਕ ਕਿ ਉਸ ਨੇ ਇਸ ਦੇ ਲਈ ਚੱਲਦੀ ਜੰਗ ਦਾ ਵੀ ਧਿਆਨ ਨਹੀਂ ਦਿੱਤਾ। ਪ੍ਰਚਾਰ ਦੀ ਵਰਤੋਂ ਵਿੱਚ ਨਾਜ਼ੀ ਪਾਰਟੀ ਅਗਰਦੂਤ ਬਣੀ। ਰੈਹ ਦੇ ਪ੍ਰਚਾਰ ਮੰਤਰੀ ਜੌਸੇਫ ਗੋਬਲਸ ਸਨ ਜਿਨ੍ਹਾਂ ਅਨੁਸਾਰ ਪ੍ਰਚਾਰ ਉਸ ਪਲ ਨਕਾਰਾ ਹੋ ਜਾਂਦਾ ਹੈ, ਜਦ ਅਸੀਂ ਇਸ ਬਾਰੇ ਜਾਗਰੂਕ ਹੋ ਜਾਂਦੇ ਹਾਂ। ਨਾਜ਼ੀ ਪਾਰਟੀ ਨੇ ਆਪਣੇ ਸੁਪਰੀਮ ਲੀਡਰ ਨੂੰ ਇੱਕ ਮਸੀਹੇ ਦੇ ਤੌਰ ਉੱਤੇ ਪੇਸ਼ ਕੀਤਾ।
ਇਸ ਯਤਨ ਵਿੱਚ ਨਾਜ਼ੀ ਇਕੱਲੇ ਨਹੀਂ ਸਨ। ਇਟਲੀ ਦੇ ਫਾਸ਼ੀਵਾਦੀ ਤਾਨਾਸ਼ਾਹ ਮੁਸੋਲਿਨੀ ਨੇ ਵੀ ਮਹੱਤਵ ਪੂਰਨ ਇਮਾਰਤ ਬਣਾਉਣ ਦੀ ਮੁਹਿੰਮ ਚਲਾਈ। ਇਹ ਹਾਊਸ ਆਫ ਦਿ ਫਾਸਿਸਟ ਪਾਰਟੀ ਸੀ, ਜਿਸ ਨੇ ਸਾਰੀ ਇਤਾਲਵੀ ਕਲਪਨਾ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਸ਼ੁਰੂ ਵਿੱਚ ਇਹ ਫਾਸਿਸਟ ਪਾਰਟੀ ਦਾ ਦਫਤਰ ਸੀ। ਇਟਾਲੀਅਨ ਟਾਪੂ ਦੇ ਆਲੇ ਦੁਆਲੇ ਇਸ ਇਮਰਾਤ ਦਾ ਨਿਰਮਾਣ ਹੋਇਆ। ਇਟਲੀ ਦੇ ਸਮਾਜਕ ਜੀਵਨ ਵਿੱਚ ਚਰਚ ਦੀ ਪ੍ਰਭਾਵੀ ਭੂਮਿਕਾ ਨੂੰ ਛੋਟਾ ਕਰਨ ਲਈ ਇਨ੍ਹਾਂ ਉੱਚੇ ਢਾਂਚਿਆਂ ਦੀ ਉਸਾਰੀ ਕੀਤੀ ਗਈ। ਫਾਸ਼ੀਵਾਦੀ ਅਸਲਾਘਰ ਵਿੱਚ ਪੁਰਾਤਨਤਾ ਸਮਾਨ ਤੌਰ ਉੱਤੇ ਇੱਕ ਮਹੱਤਵ ਪੂਰਨ ਹਥਿਆਰ ਸੀ। ਬਿਆਨਾਂ, ਸਭਿਅਤਾਵਾਂ ਅਤੇ ਉਸ ਦੀਆਂ ਕਦਰਾਂ-ਕੀਮਤਾਂ ਦਾ ਪ੍ਰਗਟਾਵਾ ਅਤੇ ਪ੍ਰਾਪਤੀਆਂ ਦੇ ਰੂਪ ਵਿੱਚ ਬਿਆਨ ਇੱਕ ਅਜਿਹੇ ਪ੍ਰਭਾਵ ਹਨ, ਜੋ ਪ੍ਰਿੰਟਿੰਗ ਪ੍ਰੈਸ ਦੀ ਖੋਜ ਨਾਲ ਫਿੱਕੇ ਪੈਣ ਲੱਗੇ। ਸਥਿਰਤਾ ਦੀ ਔਖਿਆਈ ਅਤੇ ਆਤਮਾ ਨੂੰ ਪ੍ਰਗਟਾਉਣ ਵਾਲੀ ਵਿਸ਼ਾਲ ਕਿਤਾਬ ਮਾਰਕੀਟ ਇੱਕ ਪ੍ਰਤੀਨਿਧੀ ਕਲਾ ਕ੍ਰਿਤ ਬਣ ਗਈ। ਲੋਕਾਂ ਦੇ ਵਿਚਾਰਾਂ, ਧਾਰਨਾਵਾਂ ਤੇ ਇੱਛਾਵਾਂ ਨੂੰ ਵੱਡੀਆਂ ਅਤੇ ਮਹਿੰਗੀਆਂ ਇਮਾਰਤਾਂ ਦੀ ਲੋੜ ਨਹੀਂ। ਲਿਖਤ ਸ਼ਬਦ, ਸਸਤੇ ਅਤੇ ਸੰਸਾਰਕ ਤੌਰ ਉੱਤੇ ਮੁਹੱਈਆ ਸ਼ਬਦ ਸਭ ਕੁਝ ਸਿੱਧ ਕਰ ਸਕਦੇ ਹਨ।
ਇਹੀ ਕਾਰਨ ਹੈ ਕਿ ਆਧੁਨਿਕ ਭਾਰਤ ਦੇ ਮੋਢੀਆਂ ਨੇ 1947 ਵਿੱਚ ਨਵੀਂ ਸਵੇਰ ਦੇ ਐਲਾਨ ਲਈ ਇਮਾਰਤਾਂ ਨੂੰ ਤੋੜਨ ਅਤੇ ਉਪਰ ਚੁੱਕਣ ਦੇ ਇਲਾਵਾ ਸਾਰੇ ਭਾਰਤੀਆਂ ਲਈ ਬਰਾਬਰੀ, ਭਾਈਚਾਰਾ ਅਤੇ ਨਿਆਂ ਦੇ ਨਵੇਂ ਉਦਮ ਲਈ ਕਦਮ ਨਹੀਂ ਚੁੱਕੇ। ਉਨ੍ਹਾਂ ਨੇ ਬੈਠਣ ਦਾ ਬਦਲ ਚੁਣਿਆ ਅਤੇ ਸਮਕਾਲੀ ਭਾਰਤ ਦੀ ਸਭ ਤੋਂ ਮਹੱਤਵ ਪੂਰਨ ਕਿਤਾਬ ‘ਸੰਵਿਧਾਨ' ਨੂੰ ਬਣਾਉਣ, ਉਸ ਉੱਤੇ ਬਹਿਸ ਤੇ ਨਿਖੇੜਾ ਕਰਨ ਉੱਤੇ ਲਗਭਗ ਤਿੰਨ ਸਾਲ ਦਾ ਸਮਾਂ ਬਤੀਤ ਕੀਤਾ।
ਲੋਕਤੰਤਰਿਕ ਵਿਚਾਰਾਂ ਦੇ ਉਤਸਵ, ਨਿਆਂ ਤੇ ਸਮਾਨਤਾ ਲਈ ਧਰਮਯੁੱਧ ਤੇ ਰਚਨਾਤਮਕਤਾ ਦੀਆਂ ਝਾਕੀਆਂ ਦੀ ਸਿਰਜਣਾ ਕਰਦੇ ਹਨ, ਜਿਸ ਵਿੱਚ ਸਾਰੇ ਲੋਕ ਸ਼ਾਮਲ ਹੁੰਦੇ ਅਤੇ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਹਨ। ਇਹ ਸਿਰਫ ਤਾਨਾਸ਼ਾਹ, ਫਾਸ਼ੀਵਾਦੀ, ਸਮਰਾਟ ਅਤੇ ਮਹਾਪਾਪੀ ਲੋਕ ਹੁੰਦੇ ਹਨ, ਜੋ ਮੂਰਤੀਆਂ ਤੇ ਯਾਦਗਾਰਾਂ ਨੂੰ ਆਪਣੇ ਗੋਡਿਆਂ ਉੱਤੇ ਲਿਆਉਣ ਲਈ ਉਨ੍ਹਾਂ ਦੀ ਭਾਲ ਕਰਦੇ ਹਨ। ਆਜ਼ਾਦੀ ਅਤੇ ਕਾਰਨ ਲਈ ਆਪਣੀਆਂ ਸਾਰੀਆਂ ਪ੍ਰਤੀਬੱਧਤਾਵਾਂ ਦੇ ਨਾਲ ਆਧੁਨਿਕਤਾ ਦੀ ਮੰਗ ਕੀਤੀ ਜਾਂਦੀ ਹੈ। ਇਹ ਉਹੀ ਹੈ, ਜੋ ਅਸੀਂ ਨਵੀਂ ਦਿੱਲੀ ਵਿੱਚ ਸੈਂਟਰਲ ਵਿਸਟਾ ਦਾ ਬੇਲੋੜਾ ਪੁਨਰ ਗਠਨ ਵਿਕਾਸ (ਮਹਾਮਾਰੀ ਅਤੇ ਵਿਸ਼ਾਲ ਵਿੱਤੀ ਲਾਗਤ ਦੇ ਵਿਚਾਲੇ) ਦੇਖ ਰਹੇ ਹਾਂ। ਪਿਛਲੇ ਸੱਤ ਸਾਲਾਂ ਦੌਰਾਨ ਦੇਸ਼ ਨੇ ਸਰਕਾਰ ਅਤੇ ਇੱਕ ਨੇਤਾ ਦੀ ਵੱਡੀ ਭੁੱਲ ਦੇ ਕਾਰਨ ਦੁੱਖ ਦੇਖਿਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ