Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਦਿਲ ਦਹਿਲਾ ਦੇਣ ਵਾਲੇ ਸਨ ਟੋਰਾਂਟੋ ਦੇ ਦੋ ਲਾਂਗ ਟਰਮ ਕੇਅਰ ਹੋਮਜ਼ ਦੇ ਹਾਲਾਤ : ਰਿਪੋਰਟ

May 11, 2021 09:21 AM

ਟੋਰਾਂਟੋ, 10 ਮਈ (ਪੋਸਟ ਬਿਊਰੋ) : ਕੈਨੇਡੀਅਨ ਮਿਲਟਰੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਟੋਰਾਂਟੋ ਦੇ ਲਾਂਗ ਟਰਮ ਕੇਅਰ ਹੋਮਜ਼ ਵਿੱਚ ਉਨ੍ਹਾਂ ਦੀ ਤਾਇਨਾਤੀ ਤੋਂ ਪਹਿਲਾਂ ਹੀ ਦੋ ਦਰਜਨ ਰੈਜ਼ੀਡੈਂਟਸ ਦੀ ਮੌਤ ਡੀਹਾਈਡ੍ਰੇਸ਼ਨ ਨਾਲ ਹੋ ਚੁੱਕੀ ਸੀ। ਇੱਕ ਤਾਜ਼ਾ ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਲਾਂਗ ਟਰਮ ਕੇਅਰ ਹੋਮਜ਼ ਦਾ ਹਾਲ ਐਨਾ ਮਾੜਾ ਸੀ ਕਿ ਉਥੇ ਫਰਸ਼ ਉੱਤੇ ਹੀ ਮਲ ਫੈਲਿਆ ਹੋਇਆ ਸੀ ਤੇ ਕੰਧਾਂ ਉਲਟੀਆ ਨਾਲ ਭਰੀਆਂ ਹੋਈਆਂ ਸਨ।
ਓਨਟਾਰੀਓ ਦੇ ਲਾਂਗ ਟਰਮ ਕੇਅਰ ਹੋਮ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਵਿੱਚ ਆਖਿਆ ਗਿਆ ਕਿ ਟੋਰਾਂਟੋ ਦੇ ਦੋ ਲਾਂਗ ਟਰਮ ਕੇਅਰ ਹੋਮਜ਼ ਦੇ ਅੰਦਰਲੇ ਹਾਲਾਤ ਦਿਲ ਦਹਿਲਾ ਦੇਣ ਵਾਲੇ ਸਨ। ਰਿਪੋਰਟ ਵਿੱਚ ਸਾਫ ਤੌਰ ਉੱਤੇ ਆਖਿਆ ਗਿਆ ਹੈ ਕਿ ਕੋਵਿਡ-19 ਦੌਰਾਨ ਇਨ੍ਹਾਂ ਲਾਂਗ ਟਰਮ ਕੇਅਰ ਦੇ ਰੈਜ਼ੀਡੈਂਟਸ ਦੀ ਅਣਗਹਿਲੀ ਕੀਤੀ ਗਈ, ਉਹ ਕੁਪੋਸ਼ਣ ਦਾ ਸਿ਼ਕਾਰ ਹੋਏ।
ਕੈਨੇਡੀਅਨ ਆਰਮਡ ਫੋਰਸਿਜ਼ (ਸੀਏਐਫ) ਨੂੰ ਕੋਵਿਡ-19 ਆਊਟਬ੍ਰੇਕਸ ਤੋਂ ਬਾਅਦ ਓਨਟਾਰੀਓ ਦੇ ਸੱਤ ਲਾਂਗ ਟਰਮ ਕੇਅਰ ਹੋਮਜ਼ ਦੀ ਮਦਦ ਲਈ ਅਪਰੈਲ 2020 ਵਿੱਚ ਸੱਦਿਆ ਗਿਆ। ਕਮਿਸ਼ਨ ਦੀ ਫਾਈਨਲ ਰਿਪੋਰਟ ਅਨੁਸਾਰ ਓਨਟਾਰੀਓ ਸਰਕਾਰ ਵੱਲੋਂ ਫੌਜਂ ਦੀ ਸ਼ਮੂਲੀਅਤ ਅਪਰੈਲ ਦੇ ਮੱਧ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਪਰ ਫੌਜ 28 ਅਪਰੈਲ ਤੱਕ ਆਪਣੀ ਸਿ਼ਫਟ ਸ਼ੁਰੂ ਨਹੀਂ ਕਰ ਸਕੀ। ਕੀਲ ਸਟਰੀਟ ਤੇ ਸ਼ੈਪਰਡ ਐਵਨਿਊ ਨੇੜੇ ਸਥਿਤ ਡਾਊਨਜ਼ਵਿਊ ਲਾਂਗ ਟਰਮ ਕੇਅਰ ਹੋਮ ਤੋਂ ਆਗਮੈਂਟਿਡ ਸਿਵਿਲੀਅਨ ਕੇਅਰ ਟੀਮ (ਏ ਸੀ ਸੀ ਟੀ) ਦੇ ਇੱਕ ਮੈਂਬਰ ਨੇ ਰਿਪੋਰਟ ਕੀਤਾ ਕਿ 26 ਰੈਜ਼ੀਡੈਂਟਸ ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਡਿਹਾਈਡ੍ਰੇਸ਼ਨ ਕਾਰਨ ਮਾਰੇ ਗਏ। ਇਹ ਸੱਭ ਸਟਾਫ ਦੀ ਘਾਟ ਕਾਰਨ ਹੋਇਆ। ਉਹ ਪਾਣੀ ਦੀ ਘਾਟ ਤੇ ਸਾਫ ਸਫਾਈ ਨਾ ਕੀਤੇ ਜਾਣ ਕਾਰਨ ਮਾਰੇ ਗਏ।
ਪ੍ਰੋਵਿੰਸ਼ੀਅਲ ਡਾਟਾ ਅਨੁਸਾਰ ਇਸੇ ਲਾਂਗ ਟਰਮ ਕੇਅਰ ਹੋਮ ਵਿੱਚ 65 ਰੈਜ਼ੀਡੈਂਟਸ ਕੋਵਿਡ-19 ਕਾਰਨ ਮਾਰੇ ਗਏ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਹੋਮ ਵਿੱਚ ਕੌਕਰੋਚ ਪਨਪ ਰਹੇ ਸਨ।ਜੇਨ ਸਟਰੀਟ ਤੇ ਫਿੰਚ ਐਵਨਿਊ ਨੇੜੇ ਸਥਿਤ ਹੌਥਰੋਨ ਪਲੇਸ ਕੇਅਰ ਸੈਂਟਰ ਵਿੱਚ 51 ਮੌਤਾਂ ਹੋਣ ਦਾ ਵੇਰਵਾ ਹੈ। ਫੌਜ ਦਾ ਕਹਿਣਾ ਹੈ ਕਿ ਇਸ ਹੋਮ ਵਿੱਚ ਵੀ ਕੋਵਿਡ-19 ਨਾਲੋਂ ਜਨਰਲ ਮੌਤਾਂ ਵਧੇਰੇ ਹੋਈਆਂ। ਫੌਜ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਤੋਂ ਹੀ ਇੱਥੇ ਸਹੀ ਸਟੈਂਡਰਡ ਪੂਰੇ ਨਹੀਂ ਸਨ ਤੇ ਇਸ ਹੋਮ ਦੀ ਹਾਲਤ ਕਾਫੀ ਖਸਤਾ ਸੀ।
ਜਦੋਂ ਫੌਜ ਇੱਥੇ ਪਹੁੰਚੀ ਤਾਂ ਉਨ੍ਹਾਂ ਨੂੰ ਫਰਸ਼ ਉੱਤੇ ਮਲ ਤੇ ਕੰਧਾਂ ਉਲਟੀਆਂ ਨਾਲ ਭਰੀਆਂ ਮਿਲੀਆਂ। ਹਾਲਾਤ ਇੱਥੋਂ ਤੱਕ ਨਿੱਘਰੇ ਹੋਏ ਸਨ ਕਿ ਦੋ ਰੈਜ਼ੀਡੈਂਟਸ; ਦੀਆਂ ਉਗਲਾਂ ਦੇ ਨੰਹੁ ਵਿੱਚ ਸੁੱਕਿਆ ਹੋਇਆ ਮਲ ਫਸਿਆ ਮਿਲਿਆ। ਏ ਸੀ ਸੀ ਟੀ ਟੀਮ ਦੇ ਮੈਂਬਰਾਂ ਵੱਲੋਂ ਇਸ ਹੋਮ ਨੂੰ ਸਿ਼ੱਟ ਪਿੱਟ ਦਾ ਦਰਜਾ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਫੰਗਸ, ਸਲਾਭ ਤੇ ਕੌਕਰੋਚ ਵੀ ਮਿਲੇ। ਇੱਥੇ ਵੀ ਲੋਕਾਂ ਦੀ ਮੌਤ ਡੀਹਾਈਡੇ੍ਰਸ਼ਨ ਤੇ ਕੁਪੋਸ਼ਣ ਕਾਰਨ ਹੋਈ।
ਹੌਥਰੋਨ ਪਲੇਸ ਕੇਅਰ ਸੈਂਟਰ ਵਿੱਚ ਇਸ ਤਰ੍ਹਾਂ ਦੇ ਹਾਲਾਤ ਦਾ ਇਹ ਪਹਿਲਾ ਮਾਮਲਾ ਨਹੀਂ ਹੈ। 26 ਮਈ, 2020 ਨੂੰ ਵੀ ਫੌਜ ਵੱਲੋਂ ਇਹ ਰਿਪੋਰਟ ਜਾਰੀ ਕੀਤੀ ਗਈ ਸੀ ਕਿ ਜਿਨ੍ਹਾਂ ਪੰਜ ਲਾਂਗ ਟਰਮ ਕੇਅਰ ਹੋਮਜ਼ ਵਿੱਚ ਉਹ ਗਏ ਸਨ ਉੱਥੋਂ ਦੇ ਹਾਲਾਤ ਬਹੁਤ ਮਾੜੇ ਸਨ। ਇਸ ਵਿੱਚ ਆਖਿਆ ਗਿਆ ਕਿ ਉੱਥੇ ਸਟਾਫ ਦੀ ਘਾਟ ਸੀ, ਪੀਪੀਈ ਕਿੱਟਸ ਨਹੀਂ ਸਨ, ਬੱਗ ਇਨਫੈਸਟੇਸ਼ਨ, ਪੁਰਾਣੀਆਂ ਫੂਡ ਟਰੇਅਜ਼ ਰੈਜ਼ੀਡੈਂਟਸ ਦੇ ਕਮਰਿਆਂ ਵਿੱਚ ਹੀ ਪਈਆਂ ਸਨ ਤੇ ਪੇਸੈ਼ਂਟਸ ਮਦਦ ਲਈ ਰੋ ਰਹੇ ਸਨ ਪਰ ਉਨ੍ਹਾਂ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਸੀ ਕਿ ਖਾਸ ਤੌਰ ਉੱਤੇ ਇਸ ਹੋਮ ਵਿੱਚ ਮਿਲਟਰੀ ਮੈਂਬਰਜ਼ ਨੇ ਵੇਖਿਆ ਕਿ ਰੈਜ਼ੀਡੈਂਟਸ ਨੂੰ ਜ਼ਬਰਸਤੀ ਠੂਸ ਠੂਸ ਕੇ ਖਾਣਾ ਖਵਾਇਆ ਜਾ ਰਿਹਾ ਹੈ ਜਿਸ ਕਾਰਨ ਖਾਣਾ ਬਹੁਤ ਵਾਰੀ ਉਨ੍ਹਾਂ ਦੇ ਗਲ ਵਿੱਚ ਅਟਕ ਗਿਆ ਤੇ ਉਨ੍ਹਾਂ ਨੂੰ ਉੱਥੂ ਵੀ ਆਇਆ।
ਇਸ ਸਬੰਧ ਵਿੱਚ ਸੋਮਵਾਰ ਸਵੇਰੇ ਪ੍ਰਸ਼ਨ ਕਾਲ ਦੌਰਾਨ ਸਰਕਾਰ ਦੇ ਹਾਊਸ ਲੀਡਰ ਪਾਲ ਕੈਲੈਂਡਰਾ ਨੇ ਆਖਿਆ ਕਿ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਦੀ ਜਾਂਚ ਓਨਟਾਰੀਓ ਦੇ ਚੀਫ ਕੌਰੋਨਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਰਿਪੋਰਟ ਦੇ ਮੁਲਾਂਕਣ ਤੋਂ ਬਾਅਦ ਮਿਲਣ ਵਾਲੀਆਂ ਸਿਫਾਰਿਸ਼ਾਂ ਉੱਤੇ ਅਮਲ ਕੀਤਾ ਜਾਵੇਗਾ।ਮਹਾਂਮਾਰੀ ਸੁ਼ਰੂ ਹੋਣ ਤੋਂ ਲੈ ਕੇ ਹੁਣ ਤੱਕ ਲਾਂਗ ਟਰਮ ਕੇਅਰ ਵਿੱਚ 3931 ਰੈਜ਼ੀਡੈਂਟਸ ਦੀ ਮੌਤ ਹੋ ਚੁੱਕੀ ਹੈ।   

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ