ਮਿਸੀਸਾਗਾ, 10 ਮਈ (ਪੋਸਟ ਬਿਊਰੋ) : ਇਸ ਵੀਕੈਂਡ ਪੀਲ ਰੀਜਨ ਵੱਲੋਂ ਮਿਸੀਸਾਗਾ ਵਿੱਚ 32 ਘੰਟਿਆਂ ਲਈ ਮੈਰਾਥਨ ਵੈਕਸੀਨੇਸ਼ਨ ਕਲੀਨਿਕ ਚਲਾਇਆ ਜਾਵੇਗਾ।
ਇਸ ਨੂੰ ਡੋਜਿ਼ਜ਼ ਆਫਟਰ ਡਾਰਕ ਦਾ ਨਾਂ ਦਿੱਤਾ ਗਿਆ ਹੈ ਤੇ ਇਸ ਦੌਰਾਨ ਇੰਟਰਨੈਸ਼ਨਲ ਸੈਂਟਰ ਉੱਤੇ ਸ਼ਨਿੱਚਰਵਾਰ ਦੁਪਹਿਰੇ 12:30 ਉੱਤੇ ਸ਼ੁਰੂ ਹੋ ਕੇ ਐਤਵਾਰ ਰਾਤੀਂ 8:30 ਵਜੇ ਤੱਕ ਟੀਕਾਕਰਣ ਕੀਤਾ ਜਾਵੇਗਾ। ਇਸ ਦੌਰਾਨ ਸਰਕਾਰ ਦਾ ਟੀਚਾ 7600 ਡੋਜ਼ਾਂ ਲਾਉਣ ਦਾ ਹੈ ਜਿਨ੍ਹਾਂ ਵਿੱਚੋਂ 5000 ਟੀਕੇ ਰਾਤ ਸਮੇਂ ਲਾਏ ਜਾਣ ਦੀ ਸੰਭਾਵਨਾ ਹੈ। ਇਸ ਈਵੈਂਟ ਲਈ ਮੰਗਲਵਾਰ ਤੋਂ ਸ਼ੁਰੂ ਹੋ ਕੇ ਪੀਲ ਰੀਜਨ ਦੇ ਵੈਕਸੀਨ ਪੋਰਟਲ ਉੱਤੇ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਸ਼ਖ਼ਸ ਅਪੁਆਇੰਟਮੈਂਟ ਬੁੱਕ ਕਰਵਾ ਸਕਦਾ ਹੈ।
ਰੀਜਨ ਦੇ ਉੱਘੇ ਡਾਕਟਰ ਲਾਰੈਂਸ ਲੋਹ ਵੱਲੋਂ ਵੀ ਇਸ ਮੈਰਾਥਨ ਵਿੱਚ ਸੱਭ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਦੌਰਾਨ ਨਾਮੀ ਡਾਕਟਰ ਤੇ ਵੈਕਸੀਨ ਐਡਮਨਿਸਟ੍ਰੇਟਰਜ਼ ਮੌਕੇ ਉੱਤੇ ਮੌਜੂਦ ਰਹਿਣਗੇ।