ਬਰੈਂਪਟਨ, 10 ਮਈ (ਪੋਸਟ ਬਿਊਰੋ) : ਐਤਵਾਰ ਨੂੰ ਬਰੈਂਪਟਨ ਵਿੱਚ ਹੋਏ ਇੱਕ ਹਾਦਸੇ ਕਾਰਨ ਮੋਟਰਸਾਈਲਿਸਟ ਦੀ ਮੌਤ ਹੋ ਗਈ।
ਪੀਲ ਰੀਜਨ ਦੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰੇ 12:30 ਵਜੇ ਹਾਈਵੇਅ 410 ਦੇ ਪੱਛਮ ਵੱਲ ਕੁਈਨ ਸਟਰੀਟ ਵੈਸਟ ਏਰੀਆ ਵਿੱਚ ਸੱਦਿਆ ਗਿਆ। ਇੱਥੇ ਮੋਟਰਸਾਈਕਲ ਤੇ ਇੱਕ ਹੋਰ ਗੱਡੀ ਦਰਮਿਆਨ ਟੱਕਰ ਹੋ ਗਈ ਸੀ। ਜਿੰਨੇ ਚਿਰ ਨੂੰ ਪੁਲਿਸ ਪਹੁੰਚੀ ਓਨੇ ਚਿਰ ਨੂੰ ਮੋਟਰਸਾਈਕਲ ਚਲਾਉਣ ਵਾਲੇ ਵਿਅਕਤੀ ਦੀ ਮੌਤ ਹੋ ਚੁੱਕੀ ਸੀ।
ਪੈਰਾਮੈਡਿਕਸ ਵੱਲੋਂ ਇੱਕ ਹੋਰ ਵਿਅਕਤੀ ਦਾ ਇਲਾਜ ਮੌਕੇ ਉੱਤੇ ਹੀ ਕਰ ਦਿੱਤਾ ਗਿਆ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ , ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਦੂਜਾ ਗੱਡੀ ਚਾਲਕ ਮੌਕੇ ਉੱਤੇ ਹੀ ਮੌਜੂਦ ਰਿਹਾ।ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਹਾਦਸੇ ਦਾ ਕਾਰਨ ਕੀ ਸੀ।