Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਅੰਤਰਰਾਸ਼ਟਰੀ

ਪੈਮ ਗੋਸਲ ਨੇ ਸਕਾਟਲੈਂਡ ਵਿੱਚ ਪਹਿਲੀ ਸਿੱਖ ਔਰਤ ਐੱਮ ਪੀ ਬਣ ਕੇ ਇਤਿਹਾਸ ਰਚਿਆ

May 10, 2021 08:18 AM

ਗਲਾਸਗੋ (ਬ੍ਰਿਟੇਨ), 9 ਮਈ, (ਪੋਸਟ ਬਿਊਰੋ)- ਯੂ ਕੇ ਦੇਸਕਾਟਲੈਂਡ ਰਾਜ ਦੀ ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਦੀ ਗਹਿਮਾ-ਗਹਿਮੀ ਦੌਰਾਨ ਸਿੱਖ ਭਾਈਚਾਰੇ ਵਿੱਚੋਂ ਕੰਜਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੋਸਲ ਦੀ ਜਿੱਤ ਨਾਲ ਜੋਸ਼ ਭਰ ਗਿਆ ਹੈ। ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤਣ ਨਾਲਪੈਮ ਗੋਸਲ ਨੇ ਸਕਾਟਲੈਂਡ ਵਿੱਚਅੱਜ ਤੱਕ ਦੀ ਪਹਿਲੀ ਸਿੱਖ ਔਰਤ ਪਾਰਲੀਮੈਂਟ ਮੈਂਬਰ ਵਜੋਂ ਇਤਿਹਾਸਸਿਰਜ ਦਿੱਤਾ ਹੈ।
ਪੈਮ ਗੋਸਲ ਦਾ ਜਨਮ ਗਲਾਸਗੋ ਵਿੱਚ ਹੋਇਆ ਸੀ ਤੇ ਉਸਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਸਕਾਟਲੈਂਡ ਵਿੱਚ ਗੁਜ਼ਾਰਿਆ ਹੈ। ਉਸ ਨੇ ਰਾਜਨੀਤੀ ਵਿੱਚ ਆਪਣਾ ਪਹਿਲਾ ਕਦਮ ਓਦੋਂ ਰੱਖਿਆ, ਜਦੋਂ ਉਹ ਸਕਾਟਿਸ਼ ਕੰਜਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ ਸਾਲ 2019 ਦੀਆਂ ਪਾਰਲੀਮੈਂਟ ਦੀਆਂ ਆਮ ਚੋਣਾਂ ਲਈ ਈਸਟ ਡਨਬਰਟਨਸ਼ਾਇਰ ਵਿੱਚੋਂ ਉਮੀਦਵਾਰ ਵਜੋਂ ਖੜ੍ਹੀ ਹੋਈ ਸੀ।ਉਸ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂਦੇ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਿਤ ਨੀਤੀਆਂ ਉੱਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿੱਚ ਤੀਹ ਸਾਲਾਂ ਦੌਰਾਨ ਗਿਆਨ ਤੇ ਤਜਰਬਾ ਇਕੱਠਾ ਕੀਤਾ ਹੈ।ਉਸ ਨੇ ਕਨਜ਼ੂਮਰ ਕਾਨੂੰਨ ਵਿੱਚ ਬੀ ਏ ਅਤੇ ਐੱਮ ਬੀ ਏ ਕੀਤੀ ਅਤੇ ਇਸ ਸਮੇਂ ਉਹ ਪੀ ਐੱਚ ਡੀ ਕਰ ਰਹੀ ਹੈ। ਪੈਮ ਔਰਤਾਂ ਨੂੰ ਸਾਲ 2015 ਦਾ ਮਹਿਲਾ ਲੀਡਰ ਬਿਜ਼ਨਸ ਅਵਾਰਡ ਅਤੇ 2018 ਪਬਲਿਕ ਸਰਵਿਸ ਅਵਾਰਡ ਵੀ ਮਿਲ ਚੁੱਕਾ ਹੈ। ਸਕਾਟਲੈਂਡ ਦੇ ਕੰਜਰਵੇਟਿਵ ਮਹਿਲਾ ਸੰਗਠਨ (ਸੀ ਡਬਲਯੂ ਓ) ਦੀ ਉਹ ਡਿਪਟੀ ਚੇਅਰ ਪਰਸਨ ਹੈ, ਜੋ ਕੰਜਰਵੇਟਿਵ ਮਰਦਾਂ ਤੇ ਔਰਤਾਂ ਦਾ ਇੱਕ ਨੈਸ਼ਨਲ ਗਰੁੱਪ ਹੈ ਅਤੇ ਔਰਤਾਂ ਨੂੰ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹ ਤੇਮਦਦ ਲਈ ਸਰਗਰਮੀ ਨਾਲ ਕੰਮ ਕਰਦੀ ਹੈ। ਉਹ ਕੰਜ਼ਰਵੇਟਿਵ ਫ੍ਰੈਂਡਜ਼ ਆਫ਼ ਇੰਡੀਆ ਸਕਾਟਲੈਂਡ (ਸੀ ਐਫ ਆਈ ਐਸ) ਦੀ ਡਾਇਰੈਕਟਰ ਵੀ ਹੈ। ਇਹ ਸੰਗਠਨ ਸਕਾਟਲੈਂਡ ਵਿਚ ਕੰਜਰਵੇਟਿਵ ਪਾਰਟੀ ਤੇ ਬ੍ਰਿਟਿਸ਼ ਇੰਡੀਅਨ ਕਮਿਊਨਿਟੀ ਵਿਚਾਲੇ ਮਜ਼ਬੂਤ ਸਬੰਧ ਬਣਾਉਣ ਲਈ ਸਰਗਰਮੀ ਕਰਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ