Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਗਰਭਵਤੀ ਮਹਿਲਾਵਾਂ ਲਈ ਨਾਂਹ ਨਾਲੋਂ ਬਿਹਤਰ ਹੈ ਕੋਵਿਡ-19 ਵੈਕਸੀਨ ਦਾ ਇੱਕ ਸ਼ੌਟ!

May 10, 2021 08:05 AM

ਟੋਰਾਂਟੋ, 9 ਮਈ (ਪੋਸਟ ਬਿਊਰੋ) :ਕੋਵਿਡ-19 ਵੈਕਸੀਨ ਦੀਆਂ ਦੋ ਡੋਜ਼ਾਂ ਦਰਮਿਆਨ ਵਕਫਾ ਵੱਧ ਜਾਣ ਕਾਰਨ ਕੁੱਝ ਗਰਭਵਤੀ ਕੈਨੇਡੀਅਨ ਮਹਿਲਾਵਾਂ ਆਪਣੀ ਡਲਿਵਰੀ ਤੋਂ ਪਹਿਲਾਂ ਪੂਰਾ ਟੀਕਾਕਰਣ ਨਹੀਂ ਕਰਵਾ ਸਕਣਗੀਆਂ।
ਗਰਭਵਤੀ ਮਹਿਲਾਵਾਂ ਨੂੰ ਕੋਵਿਡ-19 ਦਾ ਖਤਰਾ ਵਧੇਰੇ ਹੋਣ ਤੇ ਉਨ੍ਹਾਂ ਵੱਲੋਂ ਆਪਣੇ ਅਣਜੰਮੇਂ ਬੱਚਿਆਂ ਤੱਕ ਐਂਟੀਬੌਡੀਜ਼ ਪਾਸ ਕਰਨ ਕਾਰਨ ਕਈ ਪ੍ਰੋਵਿੰਸਾਂ ਨੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਣ ਪਹਿਲ ਦੇ ਆਧਾਰ ਉੱਤੇ ਕਰਨ ਦਾ ਫੈਸਲਾ ਕੀਤਾ ਹੈ।ਪਰ ਕਈ ਮਹਿਲਾਵਾਂ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਦੂਜੀ ਡੋਜ਼ ਨਾ ਲੱਗਣ ਕਾਰਨ ਕਈ ਮਾਪੇ ਪਰੇਸ਼ਾਨ ਹਨ। ਕ੍ਰਿਸਟਨ ਗੌਇਟਲਿਚਰ ਨਾਂ ਦੀ ਮਹਿਲਾ ਨੇ ਦੱਸਿਆ ਕਿ ਵੈਕਸੀਨ ਦੀਆਂ ਦੋ ਡੋਜ਼ਾਂ ਵਿੱਚ 16 ਹਫਤੇ ਦਾ ਅੰਤਰਾਲ ਕਾਫੀ ਜਿ਼ਆਦਾ ਹੈ।
ਉਹ 25 ਹਫਤਿਆਂ ਦੀ ਗਰਭਵਤੀ ਹੈ ਤੇ ਉਸ ਨੂੰ ਪਹਿਲੀ ਡੋਜ਼ ਮਾਰਚ ਵਿੱਚ ਲੱਗੀ ਸੀ। 16 ਹਫਤਿਆਂ ਦੇ ਫਰਕ ਨਾਲ ਉਸ ਦੀ ਦੂਜੀ ਡੋਜ਼ 41ਵੇਂ ਹਫਤੇ ਬਣਦੀ ਹੈ।ਉਹ ਥੰਡਰ ਬੇਅ, ਓਨਟਾਰੀਓ ਵਿੱਚ ਮੈਡੀਕਲ ਲੈਬੌਰਟਰੀ ਟੈਕਨੌਲੋਜਿਸਟ ਹੈ।ਉਸ ਨੇ ਆਖਿਆ ਕਿ ਜਦੋਂ ਤੱਕ ਉਸ ਨੂੰ ਦੂਜੀ ਡੋਜ਼ ਲੱਗੇਗੀ ਉਦੋਂ ਤੱਕ ਉਹ ਜਾਂ ਤਾਂ ਬੱਚੇ ਨੂੰ ਜਨਮ ਦੇਣ ਵਾਲੀ ਹੋਵੇਗੀ, ਜਾਂ ਦੇ ਚੁੱਕੀ ਹੋਵੇਗੀ।ਸੱਭ ਜਾਣਦੇ ਹਨ ਕਿ ਵੈਕਸੀਨ ਦੀ ਡੋਜ਼ ਨਾਲ ਬੁਖਾਰ, ਥਕਾਣ ਤੇ ਕਈ ਤਰ੍ਹਾਂ ਦੇ ਹੋਰ ਲੱਛਣ ਵੀ ਹੁੰਦੇ ਹਨ ਤੇ ਜਣੇਪੇ ਦੌਰਾਨ ਜਾਂ ਉਸ ਤੋਂ ਤੁਰੰਤ ਬਾਅਦ ਉਹ ਇਸ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦੀ।  
ਪਰ ਇੱਕ ਫਰਟਿਲਿਟੀ ਮਾਹਿਰ ਦਾ ਕਹਿਣਾ ਹੈ ਕਿ ਕਿਸੇ ਡੋਜ਼ ਦੇ ਨਾ ਲਾਏ ਜਾਣ ਨਾਲੋਂ ਇੱਕ ਡੋਜ਼ ਤਾਂ ਚੰਗੀ ਹੈ। ਇੱਕ ਇੰਟਰਵਿਊ ਵਿੱਚ ਪੈਸੇਫਿਕ ਸੈਂਟਰ ਫੌਰ ਰੀਪ੍ਰੋਡਕਟਿਵ ਮੈਡੀਸਿਨ ਦੀ ਪਾਰਟਨਰ ਤੇ ਕੋ-ਡਾਇਰੈਕਟਰ ਡਾ· ਕੇਟਲੀਨ ਡਿਊਨ ਨੇ ਆਖਿਆ ਕਿ ਇਸ ਤਰ੍ਹਾਂ ਦੀ ਪਰੇਸ਼ਾਨੀ ਕਈ ਮਹਿਲਾਵਾਂ ਨੂੰ ਹੈ ਪਰ ਹਕੀਕਤ ਇਹ ਹੈ ਕਿ ਜਿਹੜੀਆਂ ਮਹਿਲਾਵਾਂ ਗਰਭਵਤੀ ਹਨ ਜਾਂ ਆਪਣਾ ਪਰਿਵਾਰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀਆਂ ਹਨ ਉਨ੍ਹਾਂ ਨੂੰ ਕੋਵਿਡ-19 ਵੈਕਸੀਨ ਲਵਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਵੈਕਸੀਨ ਦੀ ਇੱਕ ਡੋਜ਼ ਵੀ ਮਾਂ ਤੇ ਬੱਚੇ ਦੀ ਹਿਫਾਜ਼ਤ ਲਈ ਕਾਫੀ ਹੈ ਕਿਉਂਕਿ ਮਾਂ ਤੋਂ ਗਰਭ ਵਿੱਚ ਪਲ ਰਹੇ ਬੱਚੇ ਨੂੰ ਪੈਸਿਵ ਐਂਟੀਬੌਡੀਜ਼ ਮਿਲ ਜਾਂਦੀਆਂ ਹਨ।  

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ