Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਵੈਕਸੀਨ ਦੀ ਦੂਜੀ ਡੋਜ਼ ਨਾ ਮਿਲਣ ਕਾਰਨ ਬਹੁਤੇ ਡਾਕਟਰ ਤੇ ਨਰਸਾਂ ਪਰੇਸ਼ਾਨ

May 07, 2021 06:20 PM

ਟੋਰਾਂਟੋ, 7 ਮਈ (ਪੋਸਟ ਬਿਊਰੋ) : ਕੈਨੇਡਾ ਦੇ ਐਮਰਜੰਸੀ ਰੂਮ ਡਾਕਟਰ ਤੇ ਨਰਸਾਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਅਜੇ ਤੱਕ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਹੀ ਹਾਸਲ ਨਹੀਂ ਹੋਈ।
ਸਾਰਨੀਆ, ਓਨਟਾਰੀਓ ਦੀ ਇੱਕ ਰਜਿਸਟਰਡ ਨਰਸ ਅਮਾਂਡਾ ਡੌਜ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ 26 ਫਰਵਰੀ ਨੂੰ ਲੱਗੀ ਸੀ ਤੇ ਉਸ ਨੂੰ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ 27 ਮਾਰਚ ਨੂੰ ਲੱਗਣੀ ਸੀ ਪਰ ਉਹ ਅਪੁਆਇੰਟਮੈਂਟ ਰੱਦ ਹੋ ਗਈ। ਹੁਣ ਤੱਕ ਉਸ ਨੂੰ ਵੈਕਸੀਨ ਦੀ ਦੂਜੀ ਡੋਜ਼ ਨਹੀਂ ਲੱਗ ਸਕੀ ਹੈ।
ਜਿ਼ਕਰਯੋਗ ਹੈ ਕਿ 3 ਮਾਰਚ ਨੂੰ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਦੋ ਡੋਜ਼ਾਂ ਦਰਮਿਆਨ ਵਕਫਾ ਤਿੰਨ ਜਾਂ ਚਾਰ ਹਫਤੇ ਤੋਂ 16 ਹਫਤੇ ਤੱਕ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਸੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ਂ ਹਾਸਲ ਹੋ ਸਕੇ ਤੇ ਵਾਇਰਸ ਦੇ ਪਸਾਰ ਨੂੰ ਜਲਦ ਤੋਂ ਜਲਦ ਰੋਕਣ ਵਿੱਚ ਮਦਦ ਮਿਲ ਸਕੇ। ਇਹ ਫੈਸਲਾ ਵੈਕਸੀਨ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੀਤਾ ਗਿਆ ਸੀ।
ਡੌਜ ਮੈਕਲੀਨ ਇਸ ਸਮੇਂ 11 ਤੋਂ 16ਵੇਂ ਹਫਤੇ ਵਿੱਚ ਦਾਖਲ ਹੋ ਚੁੱਕੀ ਹੈ ਪਰ ਉਸ ਨੂੰ ਅਜੇ ਤੱਕ ਦੂਜੀ ਡੋਜ਼ ਹਾਸਲ ਨਹੀਂ ਹੋਈ।ਡੌਜਂ ਮੈਕਲੀਨ ਹੀ ਅਜਿਹੀ ਫਰੰਟ ਲਾਈਨ ਵਰਕਰ ਨਹੀਂ ਹੈ ਜਿਸ ਨੂੰ ਵੈਕਸੀਨ ਦੀ ਦੂਜੀ ਡੋਜ਼ ਨਸੀਬ ਨਹੀਂ ਹੋਈ। ਵੀਰਵਾਰ ਨੂੰ ਰਜਿਸਟਰਡ ਨਰਸਿਜ਼ ਐਸੋਸਿਏਸ਼ਨ ਆਫ ਓਨਟਾਰੀਓ (ਆਰ ਐਨ ਏ ਓ), ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼, ਸਰਵਿਸ ਇੰਪਲੌਈਜ਼ ਇੰਟਰਨੈਸ਼ਨਲ ਯੂਨੀਅਨ ਤੇ ਓਨਟਾਰੀਓ ਨਰਸਿਜ਼ ਐਸੋਸਿਏਸ਼ਨ ਵੱਲੋਂ ਹੈਲਥ ਕੇਅਰ ਗਰੁੱਪਜ਼ ਨੂੰ ਵੈਕਸੀਨ ਦੀ ਦੂਜੀ ਡੋਜ਼ ਤਰਜੀਹੀ ਤੌਰ ਉੱਤੇ ਦੇਣ ਦੀ ਮੰਗ ਕੀਤੀ ਗਈ।
ਆਰ ਐਨ ਏ ਓ ਦੇ ਸੀਈਓ ਡੌਰਿਸ ਗ੍ਰਿੰਜਪਨ ਨੇ ਦੱਸਿਆ ਕਿ 12 ਘੰਟੇ ਦੀ ਸਿ਼ਫਟ ਵਿੱਚ ਤੁਹਾਡਾ ਵਾਹ ਕਈ ਤਰ੍ਹਾਂ ਦੇ ਮਰੀਜ਼ਾਂ ਨਾਲ ਪੈਂਦਾ ਹੈ ਜਿਨ੍ਹਾਂ ਵਿੱਚ ਐਮਰਜੰਸੀ ਡਿਪਾਰਟਮੈਂਟ ਵਿੱਚ ਕੋਵਿਡ-19 ਪਾਜ਼ੀਟਿਵ ਮਰੀਜ਼, ਕ੍ਰਿਟੀਕਲ ਕੇਅਰ ਯੂਨਿਟ ਦੇ ਮਰੀਜ਼ ਤੇ ਆਈਸੀਯੂਂ ਵਿੱਚ ਮੌਜੂਦ ਮਰੀਜ਼ ਹੁੰਦੇ ਹਨ, ਸਿਰਫ ਇੱਕ ਸ਼ੌਟ ਕਾਫੀ ਨਹੀਂ ਹੈ।
ਇਸ ਦੌਰਾਨ ਪਰਥ, ਓਨਟਾਰੀਓ ਵਿੱਚ ਐਮਰਜੰਸੀ ਰੂਮ ਦੇ ਡਾਕਟਰ ਤੇ ਕੈਨੇਡੀਅਨ ਐਸੋਸਿਏਸ਼ਨ ਆਫ ਐਮਰਜੰਸੀ ਫਿਜ਼ੀਸ਼ੀਅਨਜ਼ ਲਈ ਪਬਲਿਕ ਅਫੇਅਰਜ਼ ਦੇ ਕੋ-ਚੇਅਰ ਡਾ· ਐਲਨ ਡਰੰਮੰਡ ਨੇ ਆਖਿਆ ਕਿ ਕੈਨੇਡਾ ਵਿੱਚ ਈ ਆਰ ਡਾਕਟਰਜ਼ ਵਿੱਚ ਵੀ ਬੇਚੈਨੀ ਵੱਧ ਰਹੀ ਹੈ। ਉਨ੍ਹਾਂ ਆਖਿਆ ਕਿ ਸਾਡੇ ਵਰਗੇ ਫਰੰਟ ਲਾਈਨ ਵਰਕਰਜ਼ ਨੂੰ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ। ਇਸ ਨਾਲ ਸਾਡੇ ਹੌਸਲੇ ਵੀ ਟੁੱਟ ਰਹੇ ਹਨ। ਸਾਨੂੰ ਤਰਜੀਹੀ ਤੌਰ ਉੱਤੇ ਵੈਕਸੀਨੇਟ ਕੀਤਾ ਜਾਣਾ ਚਾਹੀਦਾ ਹੈ। ਅਸੀਂ ਨਿਜੀ ਪ੍ਰੋਟੈਕਸ਼ਨ ਲਈ ਨਹੀਂ ਸਗੋਂ ਦੇਸ਼ ਭਰ ਦੇ ਐਮਰਜੰਸੀ ਹੈਲਥ ਕੇਅਰ ਸਿਸਟਮ ਨੂੰ ਚੱਲਦਾ ਰੱਖਣ ਲਈ ਅਜਿਹੀ ਮੰਗ ਕਰ ਰਹੇ ਹਾਂ।
ਉਨ੍ਹਾਂ ਆਖਿਆ ਕਿ ਅਸੀਂ ਕਈ ਵਾਰੀ ਪ੍ਰੋਵਿੰਸ਼ੀਅਲ ਹੈਲਥ ਅਧਿਕਾਰੀਆ ਕੋਲੋਂ ਸਾਡੇ ਮੁਕੰਮਲ ਟੀਕਾਕਰਣ ਦੀ ਮੰਗ ਕਰ ਚੁੱਕੇ ਹਾਂ ਪਰ ਕਿਸੇ ਦੇ ਕੰਨ ਉੱਤੇ ਜੂੰ ਤੱਕ ਨਹੀਂ ਰੇਂਗ ਰਹੀ। ਅਜੇ ਵੀ ਸਾਨੂੰ ਤਰਜੀਹੀ ਤੌਰ ਉੱਤੇ ਵੈਕਸੀਨੇਟ ਕਰਨ ਦਾ ਕੋਈ ਖਿਆਲ ਸਰਕਾਰ ਦੇ ਮਨ ਵਿੱਚ ਨਹੀਂ ਆ ਰਿਹਾ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ