Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਗੱਡੀ ਵੱਲੋਂ ਸਕੂਟਰ ਨੂੰ ਟੱਕਰ ਮਾਰੇ ਜਾਣ ਕਾਰਨ ਲੜਕੇ ਦੀ ਹੋਈ ਮੌਤ

May 07, 2021 06:13 PM

ਟੋਰਾਂਟੋ, 7 ਮਈ (ਪੋਸਟ ਬਿਊਰੋ) :ਟਰੈਂਟਨ, ਓਨਟਾਰੀਓ ਵਿੱਚ ਹੋਏ ਇੱਕ ਹਾਦਸੇ ਦੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਇੱਕ 14 ਸਾਲਾ ਲੜਕੇ ਦੀ ਮੌਤ ਹੋ ਗਈ।
ਪੁਲਿਸ ਨੇ ਆਖਿਆ ਕਿ ਵੀਰਵਾਰ ਸ਼ਾਮ ਨੂੰ ਕੁਇੰਟ ਵੈਸਟ ਤੋਂ ਇਹ ਟੀਨੇਜਰ ਲੜਕਾ ਆਪਣੇ ਸਕੂਟਰ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਕਿਸੇ ਗੱਡੀ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਕਿੰਗ ਸਟਰੀਟ ਤੇ ਡਫਰਿਨ ਐਵਨਿਊ ਦੇ ਲਾਂਘੇ ਉੱਤੇ ਵਾਪਰਿਆ।ਪੁਲਿਸ ਨੇ ਦੱਸਿਆ ਕਿ ਪੈਰਾਮੈਡਿਕਸ ਵੱਲੋਂ ਇਸ ਲੜਕੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਕੁੱਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ।
ਲੜਕੇ ਦੇ ਨਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।   

   

 

 
Have something to say? Post your comment