Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਕੈਨੇਡਾ ਪੋਸਟ ਉੱਤੇ ਦਿੱਤੀ ਗਈ ਰਿਟਾਇਰਮੈਂਟ ਪਾਰਟੀ ਨੂੰ ਮੇਅਰ ਨੇ ਦੱਸਿਆ ਗੈਰ-ਜਿ਼ੰਮੇਵਰਾਨਾ

May 06, 2021 07:47 AM

ਮਿਸੀਸਾਗਾ, 5 ਮਈ (ਪੋਸਟ ਬਿਊਰੋ) : ਮਿਸੀਸਾਗਾ ਸਥਿਤ ਕੈਨੇਡਾ ਪੋਸਟ ਦੀ ਗੇਟਵੇਅ ਫੈਸਿਲਿਟੀ ਵਿਖੇ ਰਿਟਾਇਰਮੈਂਟ ਪਾਰਟੀ ਦੀ ਗੱਲ ਸੁਣਨ ਤੋਂ ਬਾਅਦ ਸ਼ਹਿਰ ਦੀ ਮੇਅਰ ਦੇ ਹੱਥ ਪੈਰ ਫੁੱਲ ਗਏ।
ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਗੈਰਜਿ਼ੰਮੇਵਾਰਾਨਾ ਹਰਕਤ ਹੈ।ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਇਸ ਦੀ ਜਾਂਚ ਕਰਨ ਤੋਂ ਬਾਅਦ ਇਸ ਖਿਲਾਫ ਸਖ਼ਤ ਕਾਰਵਾਈ ਕਰਾਂਗੇ। ਗੇਟਵੇਅ ਪਲਾਂਟ ਵਿੱਚ ਪਹਿਲਾਂ ਹੀ ਕੋਵਿਡ-19 ਆਊਟਬ੍ਰੇਕਸ ਹੋ ਚੁੱਕੀਆਂ ਹਨ ਤੇ ਇਸੇ ਕਾਰਨ ਇਸ ਪਲਾਂਟ ਨੂੰ ਅੰਸ਼ਕ ਤੌਰ ਉੱਤੇ ਬੰਦ ਰੱਖਿਆ ਜਾ ਰਿਹਾ ਹੈ।ਅਜੇ ਪਿਛਲੇ ਹਫਤੇ ਹੀ ਪੀਲ ਪਬਲਿਕ ਹੈਲਥ ਵੱਲੋਂ ਇੱਥੇ ਇੱਕ ਸਿ਼ਫਟ ਬੰਦ ਕੀਤੀ ਗਈ ਸੀ ਤੇ 80 ਵਰਕਰਜ਼ ਨੂੰ ਦਸ ਦਿਨਾਂ ਲਈ ਸੈਲਫ ਆਈਸੋਲੇਟ ਹੋਮ ਵਿੱਚ ਭੇਜਿਆ ਗਿਆ ਸੀ।
ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਅਸੀਂ ਰਿਟਾਇਰ ਹੋ ਰਹੇ ਮੁਲਾਜ਼ਮ ਲਈ ਅਪਰੈਲ ਦੇ ਸ਼ੁਰੂ ਵਿੱਚ ਕੀਤੇ ਗਏ ਇੱਕਠ ਤੋਂ ਜਾਣੂ ਹਾਂ।ਕੈਨੇਡਾ ਪੋਸਟ ਦੇ ਬੁਲਾਰੇ ਫਿਲ ਲੀਗਾਲਟ ਨੇ ਇੱਕ ਈ ਮੇਲ ਵਿੱਚ ਆਖਿਆ ਕਿ ਕੈਨੇਡਾ ਪੋਸਟ ਤੇ ਉਸ ਦੇ ਮੁਲਾਜ਼ਮਾਂ ਵੱਲੋਂ ਪਬਲਿਕ ਹੈਲਥ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਕਾਫੀ ਮਿਹਨਤ ਨਾਲ ਕੰਮ ਕੀਤਾ ਗਿਆ ਤੇ ਲੋਕਾਂ ਨੂੰ ਮਹਾਂਮਾਰੀ ਦੌਰਾਨ ਸੇਫ ਰੱਖਣ ਦੀ ਕੋਸਿ਼ਸ਼ ਕੀਤੀ ਗਈ।
ਅਸੀਂ ਕਿਸੇ ਵੀ ਕਾਰਨ ਕਰਕੇ ਫੈਸਿਲਿਟੀ ਵਿੱਚ ਕਿਸੇ ਕਿਸਮ ਦੇ ਇੱਕਠ ਦੀ ਇਜਾਜ਼ਤ ਨਹੀਂ ਦਿੰਦੇ। ਇਸ ਤਰ੍ਹਾਂ ਦੀ ਪਾਰਟੀ ਕਰਨ ਵਿੱਚ ਸ਼ਾਮਲ ਮੁਲਾਜ਼ਮਾਂ ਨਾਲ ਅਸੀਂ ਸਿੱਧੇ ਤੌਰ ਉੱਤੇ ਗੱਲ ਕੀਤੀ ਹੈ ਤੇ ਸਾਰੇ ਮੁਲਾਜ਼ਮਾਂ ਨੂੰ ਸੇਫਟੀ ਸਬੰਧੀ ਨਿਯਮਾਂ ਦੀ ਅਹਿਮੀਅਤ ਤੋਂ ਮੁੜ ਜਾਣੂ ਕਰਵਾਇਆ ਹੈ।   

   

 

 
Have something to say? Post your comment