Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਭਾਰਤ

ਫਰਾਂਸ ਨੇ ਭਾਰਤ ਨੂੰ ਅੱਠ ਵੱਡੇ ਆਕਸੀਜਨ ਪਲਾਂਟਾਂ ਸਮੇਤ 28 ਟਨ ਦੀ ਡਾਕਟਰੀ ਸਮੱਗਰੀ ਭੇਜੀ

May 04, 2021 01:53 AM

ਨਵੀਂ ਦਿੱਲੀ, 3 ਮਈ (ਪੋਸਟ ਬਿਊਰੋ)- ਕੋਰੋਨਾ ਸੰਕਟ ਨਾਲ ਜੂਝ ਰਹੇ ਭਾਰਤ ਨੂੰ ਫਰਾਂਸ ਨੇ ਆਪਣੇ ਇੱਕਜੁੱਟਤਾ ਮਿਸ਼ਨ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਅੱਠ ਵੱਡੇ ਆਕਸੀਜਨ ਪਲਾਂਟਾਂ ਸਮੇਤ ਡਾਕਟਰੀ ਯੰਤਰਾਂ ਦੀ 28 ਟਨ ਸਮੱਗਰੀ ਭੇਜੀ ਹੈ ਅਤੇ ਇਸ ਦੇ ਬਾਅਦ ਹੋਰ ਵੀ ਭੇਜਣ ਦਾ ਭਰੋਸਾ ਦਿੱਤਾ ਹੈ।
ਇਸ ਬਾਰੇ ਫਰਾਂਸ ਦੇ ਦੂਤ ਘਰ ਨੇ ਦੱਸਿਆ ਕਿ ਅੱਠ ਪਲਾਂਟਾਂ ਵਿੱਚੋਂ ਹਰੇਕ ਪਲਾਂਟ ਲਗਾਤਾਰ 250 ਬੈੱਡਾਂ ਵਾਲੇ ਹਸਪਤਾਲ ਵਿੱਚ ਸਾਲਾਂ ਤਕ 24 ਘੰਟੇ ਆਕਸੀਜਨ ਦੀ ਸਪਲਾਈ ਕਰ ਸਕਦਾ ਹੈ ਅਤੇ ਇਹ ਆਲੇ ਦੁਆਲੇ ਦੀ ਹਵਾ ਤੋਂ ਆਕਸੀਜਨ ਤਿਆਰ ਕਰਦੇ ਹਨ। ਇਹ ਆਕਸੀਜਨ ਪਲਾਂਟ ਭਾਰਤੀ ਅਥਾਰਟੀਆਂ ਵੱਲੋਂ ਲੋੜਾਂ ਦੇ ਆਧਾਰ ਉੱਤੇ ਪ੍ਰਵਾਨਤ ਅੱਠ ਹਸਪਤਾਲਾਂ ਨੂੰ ਦਿੱਤੇ ਜਾਣਗੇ, ਇਨ੍ਹਾਂ ਵਿੱਚ ਦਿੱਲੀ ਦੇ ਛੇ ਹਸਪਤਾਲ ਤੇ 1-1 ਹਰਿਆਣਾ ਤੇ ਤੇਲੰਗਨਾ ਦਾ ਹਸਪਤਾਲ ਸ਼ਾਮਲ ਹੈ। ਫਰਾਂਸ ਤੋਂ ਦਿੱਲੀ ਦੀ ਵਿਸ਼ੇਸ਼ ਕਾਰਗੋ ਉਡਾਣ ਰਾਹੀਂ ਇਹ ਸਮੱਗਰੀ ਭਾਰਤ ਪਹੁੰਚੀ ਤੇ ਇਸ ਦੀ ਕੀਮਤ 17 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਫਰਾਂਸ ਦੇ ਦੂਤ ਇਮੈਨੂਅਲ ਲਿਨੇਨ ਨੇ ਕਿਹਾ ਕਿ ਇਸ ਮਹਾਂਮਾਰੀ ਖ਼ਿਲਾਫ਼ ਲੜਾਈ ਵਿੱਚ ਦੋਵੇਂ ਦੇਸ਼ ਇੱਕਜੁੱਟਤਾ ਨਾਲ ਖੜ੍ਹੇ ਹਨ ਅਤੇ ਫਰਾਂਸ ਤੋਂ ਹੋਰ ਸਮੱਗਰੀ ਜਲਦ ਭਾਰਤ ਆਵੇਗੀ। ਫਰਾਂਸ ਵੱਲੋਂ ਆਈ ਸਮੱਗਰੀ ਵਿੱਚ 28 ਵੈਂਟੀਲੇਟਰ ਤੇ 200 ਇਲੈਕਟ੍ਰਿਕ ਸਰਿੰਜ ਪੰਪ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬੈਲਜੀਅਮ ਨੇ ਭਾਰਤ ਨੂੰ ਰੇਮਡੇਸਿਵਿਰ ਦੀਆਂ 9000 ਖ਼ੁਰਾਕਾਂ ਵੀ ਭੇਜੀਆਂ ਹਨ।
ਇਸ ਦੌਰਾਨ ਤਾਈਵਾਨ ਨੇ ਕੋਰੋਨਾ ਦੀ ਜੰਗ ਨਾਲ ਜੂਝ ਰਹੇ ਭਾਰਤ ਨੂੰ 150 ਆਕਸੀਜਨ ਕੰਸਟਰੇਟਰਜ਼ ਤੇ 500 ਆਕਸੀਜਨ ਸਿਲੰਡਰਾਂ ਦੀ ਮੱਦਦ ਭੇਜੀ ਹੈ। ‘ਤਾਈਪੇ ਇਕੋਨੋਮਿਕ ਐਂਡ ਕਲਚਰਲ ਸੈਂਟਰ' ਨੇ ਕਿਹਾ ਕਿ ਡਾਕਟਰੀ ਜੰਤਰਾਂ ਤੇ ਸਪਲਾਈ ਦੀਆਂ ਹੋਰ ਖੇਪਾਂ ਜਲਦ ਹੀ ਭਾਰਤ ਨੂੰ ਭੇਜੀਆਂ ਜਾਣਗੀਆਂ। ਉਸ ਨੇ ਦੱਸਿਆ ਕਿ ਨਵੀਂ ਦਿੱਲੀ ਵਿੱਚ 150 ਆਕਸੀਜਨ ਕੰਸਟਰੇਟਰਜ਼ ਤੇ 500 ਆਕਸੀਜਨ ਸਿਲੰਡਰਾਂ ਦੀ ਪਹਿਲੀ ਖੇਪ ਆਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ: ਦੋਵਾਂ ਦੇਸ਼ਾਂ ਦੇ ਸਬੰਧ ਹੋਰ ਡੂੰਘੇ ਹੋਣਗੇ: ਦਮਿਤਰੋ ਮਹਾਕਾਲ ਮੰਦਰ 'ਚ ਲੱਗੀ ਅੱਗ ਦਾ ਮਾਮਲਾ: ਸ਼ੁਰੂਆਤੀ ਜਾਂਚ 'ਚ 5 ਲੋਕ ਪਾਏ ਗਏ ਹਨ ਦੋਸ਼ੀ,ਹੋਰ ਅਧਿਕਾਰੀਆਂ ਉਤੇ ਵੀ ਡਿੱਗ ਸਕਦੀ ਹੈ ਗਾਜ ਘਰ ਦੇ ਬਾਹਰੋਂ 3 ਸਾਲ ਦੀ ਬੱਚੀ ਨੂੰ ਟਾਫੀ ਦਾ ਲਾਲਚ ਦੇ ਕੇ ਲੈ ਗਿਆ ਕਿਰਾਏਦਾਰ, ਕੀਤਾ ਦੁਸ਼ਕਰਮ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ