Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਤਿ੍ਰਣਮੂਲ ਤੋਂ 37 ਵਿਧਾਇਕ ਭਾਜਪਾ ਵਿੱਚ ਆਏ, ਪਰ ਮਸਾਂ ਤਿੰਨ ਜਣੇ ਜਿੱਤੇ

May 04, 2021 01:47 AM

ਕੋਲਕਾਤਾ, 3 ਮਈ (ਪੋਸਟ ਬਿਊਰੋ)- ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੂਰੇ ਦੇਸ਼ ਦੀਆਂ ਅੱਖਾਂ ਪੱਛਮੀ ਬੰਗਾਲ ਸੀ। ਇਥੇ ਭਾਜਪਾ ਨੇ ਵੱਡਾ ਦਾਅ ਤਿ੍ਰਣਮੂਲ ਦੇ ਬਾਗੀ ਨੇਤਾਵਾਂ ਉੱਤੇ ਖੇਡਿਆ, ਪਰ ਉਹ ਭਾਜਪਾ ਦੀਆਂ ਉਮੀਦਾਂ ਪੂਰੀਆਂ ਨਹੀਂ ਕਰ ਸਕੇ। ਮੁਕੁਲ ਰਾਏ, ਸ਼ੁਭੇਂਦੂ ਅਧਿਕਾਰੀ, ਰਾਜੀਵ ਬੈਨਰਜੀ, ਵੈਸ਼ਾਲੀ ਡਾਲਮੀਆ ਵਰਗੇ ਕਰੀਬ 37 ਤਿ੍ਰਣਮੂਲ ਵਿਧਾਇਕ ਭਾਜਪਾ ਵਿੱਚ ਲਿਆਂਦੇ ਗਏ। ਕੁੱਲ 140 ਦੇ ਕਰੀਬ ਤਿ੍ਰਣਮੂਲ ਨੇਤਾ ਭਾਜਪਾ ਵਿੱਚ ਆਏ। ਭਾਜਪਾ ਨੇ ਆਪਣੇ ਕਾਰਕੁਨਾਂ ਦੀ ਨਾਰਾਜ਼ਗੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਲਗਭਗ ਦਰਜਨ ਬਾਗੀਆਂ ਨੂੰ ਟਿਕਟ ਦਿੱਤੀ, ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਚੋਣਾਂ ਵਿੱਚ ਮੂਧੇ-ਮੂੰਹ ਡਿੱਗ ਪਏ।
ਚੋਣਾਂ ਦੇ ਆਖਰੀ ਨਤੀਜਿਆਂ ਮੁਤਾਬਕ ਟੀ ਐਮ ਸੀ ਤੋਂ ਆਏ ਬਾਗੀਆਂ ਵਿੱਚੋਂ ਸਿਰਫ ਤਿੰਨ ਨੇਤਾ ਜਿੱਤ ਸਕੇ ਹਨ। ਇਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਅੱਜਕੱਲ੍ਹ ਭਾਜਪਾ ਦੇ ਕੌਮੀ ਉਪ ਪ੍ਰਧਾਨ ਮੁਕੁਲ ਰਾਏ (ਕ੍ਰਿਸ਼ਨਾਨਗਰ), ਮਮਤਾ ਦੇ ਖਾਸ ਰਹੇ ਸ਼ੁਭੇਂਦੂ ਅਧਿਕਾਰੀ (ਨੰਦੀਗ੍ਰਾਮ) ਅਤੇ ਮਿਹਿਰ ਗੋਸਵਾਮੀ (ਨਾਤਾਬਾੜੀ) ਜਿੱਤ ਗਏ ਹਨ।ਇਨ੍ਹਾਂ ਦੇ ਇਲਾਵਾ ਟੀ ਐਮ ਸੀ ਲਈ ਸਿੰਗੂਰ ਅੰਦੋਲਨ ਦਾ ਚਿਹਰਾ ਰਹੇ ਰਬਿੰਦਰਨਾਥ ਭੱਟਾਚਾਰੀਆ ਤੇ ਮੁਕੁਲ ਰਾਏ ਦੇ ਪੁੱਤਰ ਸ਼ੁਭਰਾਂਸ਼ੂ ਵੀ ਚੋਣ ਹਾਰ ਗਏ। ਸ਼ੁਭੇਂਦੂ ਅਧਿਕਾਰੀ ਨੂੰ ਜ਼ੋਰ-ਸ਼ੋਰ ਨਾਲ ਦਸੰਬਰ 2020 ਵਿਚ ਟੀ ਐਮ ਸੀ ਤੋਂ ਭਾਜਪਾ ਵਿੱਚ ਲਿਆਂਦਾ ਗਿਆ ਸੀ। ਮੰਨਿਆ ਜਾ ਰਿਹਾ ਸੀ ਕਿ ਸ਼ੁਭੇਂਦੂ ਅਤੇ ਉਸ ਦੇ ਪਾਰਲੀਮੈਂਟ ਮੈਂਬਰ ਪਿਤਾ ਸ਼ਿਸ਼ਿਰ ਅਤੇ ਛੋਟੇ ਭਰਾ ਸ਼ੁਭੇਂਦੂ, ਦਿਵਯੇਂਦੂ ਦੇ ਆਉਣ ਸਦਕਾ ਘੱਟ ਤੋਂ ਘੱਟ ਤੀਹ ਸੀਟਾਂ ਤਾਂ ਭਾਜਪਾ ਜਿੱਤ ਸਕਦੀ ਸੀ, ਪਰ ਇਹ ਸੀਟਾਂ ਨਹੀਂ ਆਈਆਂ। ਫਿਰ ਵੀ ਸ਼ੁਭੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ 1736 ਵੋਟਾਂ ਨਾਲ ਨੰਦੀਗ੍ਰਾਮ ਵਿੱਚ ਹਰਾ ਕੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ, ਪਰ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਉਭਾਰ ਨਹੀਂ ਸਕੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ