Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਕੋਈ ਤਾਂ ਕਹੇ ਕਿ ਡਰ ਦੇ ਅੱਗੇ ਜਿੱਤ ਹੈ

May 03, 2021 01:02 AM

-ਸ਼ਮਾ ਸ਼ਰਮਾ
ਅੱਜ ਕੱਲ੍ਹ ਦੇਖਦੀ ਹਾਂ ਕਿ ਸਭ ਮਾਧਿਅਮਾਂ ਵਿੱਚ ਡਰ ਵੱਖ-ਵੱਖ ਕਿਸਮ ਦੇ ਰੈਪਰਸ ਵਿੱਚ ਲਪੇਟ ਕੇ ਵੇਚਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਪਨਸਾਰੀ ਵਾਲੇ ਤੱਕ ਆਯੁਰਵੇਦ ਦੇ ਮਾਹਿਰ ਬਣੇ ਬੈਠੇ ਹਨ। ਉਂਝ ਆਪਣੇ ਮਾਲ ਨੂੰ ਡਰ ਵਿਖਾ ਕੇ ਵੇਚਣਾ ਹਮੇਸ਼ਾ ਮੁਨਾਫੇ ਦਾ ਸਭ ਤੋਂ ਵੱਧ ਉਪਾਅ ਰਿਹਾ ਹੈ। ਜਦੋਂ ਮਹਾਮਾਰੀ ਹੋਵੇ ਤਾਂ ਫਿਰ ਕੀ ਕਹਿਣਾ। ਇਸ ਲਈ ਕਿਸੇ ਵੀ ਚੀਜ਼ ਨੂੰ ਇਮਿਊਨਿਟੀ ਵਧਾਉਣ ਵਾਲਾ ਦੱਸ ਕੇ ਵੇਚ ਦਿਓ। ਡਰ ਦਾ ਕਾਰੋਬਾਰ ਜ਼ੋਰਾਂ ਉੱਤੇ ਹੈ।
ਚੈਨਲਜ਼ ਵਿੱਚ ਹਾਲਤ ਇਹ ਹੈ ਕਿ ਬਲਦੇ ਸਿਵਿਆਂ ਨੂੰ, ਲਾਈਨ ਵਿੱਚ ਪਈਆਂ ਲਾਸ਼ਾਂ ਨੂੰ ਵਾਰ-ਵਾਰ ਵਿਖਾਇਆ ਜਾਂਦਾ ਹੈ। ਇਨ੍ਹਾਂ ਦਿ੍ਰਸ਼ਾਂ ਨੂੰ ਜਿਹੜੇ ਵਿਅਕਤੀ ਵੇਖਦੇ ਹਨ, ਉਨ੍ਹਾਂ ਵਿੱਚ ਘਬਰਾਹਟ ਵਧਦੀ ਹੈ। ਪਹਿਲਾਂ ਪੱਤਰਕਾਰਤਾ ਦੇ ਵਿਦਿਆਰਥੀਆਂ ਨੂੰ ਇਹ ਸਿਖਾਇਆ ਜਾਂਦਾ ਸੀ ਕਿ ਅਜਿਹੀਆਂ ਗੱਲਾਂ ਨਾ ਲਿਖੇ ਅਤੇ ਨਾ ਵਿਖਾਓ, ਜਿਨ੍ਹਾਂ ਰਾਹੀਂ ਲੋਕਾਂ ਵਿੱਚ ਘਬਰਾਹਟ ਪੈਦਾ ਹੋਵੇ ਅਤੇ ਉਹ ਪ੍ਰੇਸ਼ਾਨ ਹੋਣ। ਡਰਨ ਨਾਲ ਮੁਸਬਿਤ ਹੋਰ ਵਧਦੀ ਹੈ, ਹਫੜਾ-ਦਫੜੀ ਫੈਲਦੀ ਹੈ। ਸਭ ਮਨੋਵਿਗਿਆਨੀ ਤੇ ਮਾਹਿਰ ਕਹਿ ਰਹੇ ਹਨ ਕਿ ਆਦਮੀ ਕੋਰੋਨਾ ਤੋਂ ਬਚ ਵੀ ਜਾਵੇ, ਪਰ ਜਿਸ ਤਰ੍ਹਾਂ ਦਹਿਸ਼ਤ ਚਾਰੇ ਪਾਸੇ ਹੈ, ਉਸ ਕਾਰਨ ਉਹ ਦੂਜੀਆਂ ਬੀਮਾਰੀਆਂ ਨਾਲ ਖ਼ਤਮ ਹੋ ਸਕਦਾ ਹੈ।
ਹਾਲਤ ਇਹ ਹੈ ਕਿ ਬੁਖਾਰ ਜਾਂ ਖੰਘ ਆਉਣ ਉੱਤੇ ਆਦਮੀ ਸਮਝਦਾ ਹੈ ਕਿ ਉਸ ਨੂੰ ਕੋਰੋਨਾ ਹੋ ਗਿਆ ਹੈ, ਫਿਰ ਉਹ ਸੋਚਦਾ ਹੈ ਕਿ ਹਸਪਤਾਲ ਜਾਵੇ। ਕੀ ਹਸਪਤਾਲ ਜਾਣ ਜੋਗੇ ਪੈਸੇ ਜੇਬ ਵਿੱਚ ਹਨ ਕਿ ਹਸਪਤਾਲਾਂ ਵਿੱਚ ਵਸੂਲੀ ਜਾਣ ਵਾਲੀ ਮਨਮਰਜ਼ੀ ਦੀ ਫੀਸ ਉਹ ਦੇ ਸਕੇ? ਐਂਬੂਲੈਂਸ ਲਈ ਵੀ ਦੋ ਕਿਲੋਮੀਟਰ ਦਾ 10 ਹਜ਼ਾਰ ਦੇ ਸਕੇ? ਆਕਸੀਜਨ ਦਾ ਸਿਲੰਡਰ ਅਤੇ ਦਵਾਈਆਂ ਨੂੰ 10 ਤੋਂ ਸੌ ਗੁਣਾ ਵੱਧ ਕੀਮਤ ਉੱਤੇ ਕਾਲਾਬਾਜ਼ਾਰ ਤੋਂ ਖਰੀਦ ਸਕੇ?
ਮੰਨ ਲਓ ਕਿ ਮਰੀਜ਼ ਹਸਪਤਾਲ ਪਹੁੰਚ ਵੀ ਜਾਵੇ ਤਾਂ ਉਥੇ ਦਾਖ਼ਲਾ ਸੌਖਾ ਨਹੀਂ। ਦਾਖ਼ਲਾ ਹੋ ਜਾਵੇ ਤਾਂ ਦਵਾਈ ਤੇ ਆਕਸੀਜਨ ਉਥੇ ਨਹੀਂ। ਆਸ-ਪਾਸ ਕੋਈ ਪਰਿਵਾਰਕ ਮੈਂਬਰ ਨਹੀਂ। ਇਨ੍ਹਾਂ ਸਭ ਕਾਰਨਾਂ ਤੋਂ ਲੋਕ ਡਰਦੇ ਹਨ। ਘਬਰਾ ਰਹੇ ਹਨ ਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਖੁਦਕੁਸ਼ੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹੋ ਜਿਹੀ ਬੇਵੱਸੀ ਕੀ ਪਹਿਲਾਂ ਕਦੇ ਵੇਖੀ ਹੈ? ਦਾਦੀ, ਨਾਨੀ ਅਤੇ ਮਾਂ ਵੱਲੋਂ ਸੁਣਾਏ ਪਿਛਲੀ ਸਦੀ ਦੇ ਪਲੇਗ ਦੇ ਕਿੱਸੇ ਜ਼ਰੂਰ ਯਾਦ ਹਨ। ਪ੍ਰਸਿੱਧ ਲੇਖਕ ਰਾਂਗੇਯ ਰਾਘਵ ਦੇ ਲਿਖੇ ਬੰਗਾਲ ਦੇ ਕਾਲ ਦੀ ਯਾਦ ਵੀ ਆ ਰਹੀ ਹੈ। ਅੱਜਕੱਲ੍ਹ ਹਰ ਥਾਂ ਲਾਸ਼ਾਂ ਦੇ ਅੰਬਾਰ ਨਜ਼ਰ ਆਉਂਦੇ ਹਨ। 24-24 ਘੰਟੇ ਅੰਤਿਮ ਸੰਸਕਾਰ ਕਰਨ ਦੀ ਨੌਬਤ ਆ ਰਹੀ ਹੈ।
ਇਸ ਹਾਲਤ ਵਿੱਚ ਫੇਸਬੁੱਕ ਉੱਤੇ ਇੱਕ ਆਦਮੀ ਨੇ ਲਿਖਿਆ ਕਿ ਪਰਸੋਂ ਮੇਰੀ ਆਂਟੀ ਦੀ ਮੌਤ ਹੋਈ ਸੀ ਤਾਂ ਬਨਾਰਸ ਦੇ ਹਰੀਸ਼ਚੰਦਰ ਘਾਟ ਦੇ ਪੰਡਿਤ ਨੇ 25 ਹਜ਼ਾਰ ਰੁਪਏ ਲਏ। ਅੱਜ ਮਾਂ ਦੇ ਅੰਤਿਮ ਸੰਸਕਾਰ ਲਈ 30 ਹਜ਼ਾਰ ਰੁਪਏ ਲੈ ਲਏ। ਪਰਸੋਂ ਦੀ ਯਾਦ ਦਿਵਾਉਣ ਉੱਤੇ ਪੰਡਿਤ ਨੇ ਕਿਹਾ ਕਿ ਉਹ ਪਰਸੋਂ ਦਾ ਰੇਟ ਸੀ। ਮੇਰਠ ਵਿੱਚ ਅੰਤਿਮ ਸੰਸਕਾਰ ਲਈ ਜਦੋਂ ਪੰਡਿਤ 25 ਹਜ਼ਾਰ ਰੁਪਏ ਮੰਗ ਰਿਹਾ ਸੀ ਤਾਂ ਪ੍ਰਸ਼ਾਸਨ ਨੇ ਦਖ਼ਲ ਦਿੱਤਾ। ਇਸ ਉੱਤੇ ਪੰਡਿਤਾਂ ਨੇ ਬਾਈਕਾਟ ਕਰ ਦਿੱਤਾ। ਇਹੀ ਲੋਕ ਗੱਲ-ਗੱਲ ਉੱਤੇ ਕਹਿੰਦੇ ਹਨ ਕਿ ਸਭ ਮਾਇਆ ਹੈ। ਖਾਲੀ ਹੱਥ ਆਏ ਹੋ, ਖਾਲੀ ਹੱਥ ਜਾਣਾ ਹੈ। ਕੁਝ ਨਾਲ ਨਹੀਂ ਜਾਵੇਗਾ, ਪਰ ਮੌਕਾ ਮਿਲਦੇ ਸਾਰ ਸਭ ਤੋਂ ਪਹਿਲਾਂ ਇਸ ਗੱਲ ਨੂੰ ਉਹ ਹੀ ਭੁੱਲਦੇ ਹਨ।
ਹਰ ਆਫ਼ਤ ਕਿਵੇਂ ਲੁੱਟਣ ਦੇ ਮੌਕੇ ਬਣਦੀ ਹੈ, ਪਰ ਇਸ ਦੌਰ ਵਿੱਚ ਜੋ ਲੋਕ ਲੁੱਟ ਰਹੇ ਹਨ, ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੀਮਾਰੀ ਨਾਲ ਉਨ੍ਹਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ।
ਇੰਨੀ ਨਾਂਹ-ਪੱਖਤਾ ਤੋਂ ਲੱਗਦਾ ਹੈ ਕਿ ਕੋਈ ਤਾਂ ਹੌਸਲਾ ਦੇਣ ਵਾਲਾ ਹੋਵੇ। ਕਿਤੋਂ ਇਹ ਆਸਰਾ ਮਿਲੇ ਕਿ ਕੋਈ ਗੱਲ ਨਹੀਂ, ਸਭ ਠੀਕ ਹੋ ਜਾਵੇਗਾ। ਕੋਈ ਕਹੇ ਕਿ ਹਨੇਰੇ ਤੋਂ ਬਾਅਦ ਚਾਨਣ ਆਉਂਦਾ ਹੈ। ਹਰ ਰਾਤ ਦੀ ਸਵੇਰ ਹੁੰਦੀ ਹੈ।
ਇਸ ਮੁਸ਼ਕਿਲ ਸਮੇਂ ਵਿੱਚ ਪਾਜ਼ੇਟਿਵ ਖ਼ਬਰਾਂ ਵੀ ਬਹੁਤ ਹਨ, ਪਰ ਨੈਗਟੀਵਟੀ ਕਿਉਂਕਿ ਵਿਕਦੀ ਹੈ, ਇਸ ਲਈ ਉਨ੍ਹਾਂ ਉੱਤੇ ਕੋਈ ਧਿਆਨ ਨਹੀਂ ਦਿੰਦਾ। ਉਂਜ ਲੋਕ ਆਪਣੇ-ਆਪਣੇ ਤੌਰ ਉੱਤੇ ਇਸ ਆਫ਼ਤ ਦਾ ਨਾ ਸਿਰਫ਼ ਮੁਕਾਬਲਾ ਕਰ ਰਹੇ ਹਨ, ਸਗੋਂ ਦੂਜਿਆਂ ਦੀ ਮਦਦ ਵੀ ਕਰ ਰਹੇ ਹਨ। ਬਹੁਤ ਸਾਰੇ ਅਦਾਰੇ ਕੋਰੋਨਾ ਪੀੜਤ ਪਰਵਾਰਾਂ ਨੂੰ ਭੋਜਨ ਪੁਚਾ ਰਹੇ ਹਨ। ਕਈ ਮੰਦਿਰਾਂ ਵਿੱਚ ਕੋਵਿਡ ਸੈਂਟਰ ਬਣਾਏ ਗਏ ਹਨ। ਗੁਰਦੁਆਰੇ ਨਾ ਸਿਰਫ਼ ਭੋਜਨ ਪਹੁੰਚਾ ਰਹੇ ਹਨ ਸਗੋਂ ਆਕਸੀਜਨ ਲੰਗਰ ਵੀ ਲਾ ਰਹੇ ਹਨ। ਇੱਕ ਆਟੋ ਚਾਲਕ ਫ੍ਰੀ ਵਿੱਚ ਲੋਕਾਂ ਨੂੰ ਹਸਪਤਾਲ ਵਿੱਚ ਪਹੁੰਚਾ ਰਿਹਾ ਹੈ। ਹਿੰਦੂ-ਮੁਸਲਮਾਨ ਜਿੱਥੇ ਮੌਕੇ ਮਿਲਦਾ ਹੈ, ਉਥੇ ਇੱਕ-ਦੂਜੇ ਦੀ ਮਦਦ ਕਰਦੇ ਹਨ। ਆਪਣੀਆਂ ਨਿੱਜੀ ਮੁਸ਼ਕਿਲਾਂ ਨੂੰ ਭੁੱਲ ਕੇ ਬਹੁਤ ਸਾਰੇ ਲੋਕ ਪੀੜਤਾਂ ਦੀ ਮਦਦ ਕਰ ਰਹੇ ਹਨ। ਲੋਕ ਭੋਜਨ ਤੋਂ ਲੈ ਕੇ ਹਸਪਤਾਲ ਵਿੱਚ ਐਡਮਿਸ਼ਨ, ਆਕਸੀਜਨ, ਇੱਥੋਂ ਤੱਕ ਕਿ ਅੰਤਿਮ ਸੰਸਕਾਰ ਲਈ ਵੀ ਪੁਲਸ ਨੂੰ ਬੁਲਾ ਰਹੇ ਹਨ ਅਤੇ ਪੁਲਸ ਵਾਲੇ ਹਰ ਸੰਭਵ ਮਦਦ ਪਹੁੰਚਾ ਰਹੇ ਹਨ। ਪੁਲਸ ਦੇ ਇਸ ਮਨੁੱਖੀ ਯਤਨਾ ਦੀ ਸ਼ਲਾਘਾ ਜ਼ਰੂਰ ਹੋਣੀ ਚਾਹੀਦੀ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਾਤਾਵਰਣ ਵਿੱਚ ਜੋ ਡਰ ਤੇ ਦਹਿਸ਼ਤ ਵਾਲਾ ਮਾਹੌਲ ਹੈ, ਉਸ ਨੂੰ ਕਿਵੇਂ ਘੱਟ ਕੀਤਾ ਜਾਵੇ। ਜੋ ਲੋਕ ਘਰਾਂ ਵਿੱਚ ਹਨ, ਕੋਰੋਨਾ ਤੋਂ ਇਲਾਵਾ ਕਈ ਤਰ੍ਹਾਂ ਦੇ ਰੋਗਾਂ ਤੋਂ ਪੀੜਤ ਹਨ, ਪਰਵਾਰ ਵਿੱਚ ਹਨ ਜਾਂ ਇਕੱਲੇ ਹਨ, ਉਨ੍ਹਾਂ ਨੂੰ ਅਜਿਹੇ ਪ੍ਰੋਗਰਾਮ ਵਿਖਾਏ ਜਾਣ, ਡਰ ਉੱਤੇ ਜਿੱਤ ਦੀਆਂ ਕਥਾਵਾਂ ਸੁਣਾਈਆਂ ਜਾਣ ਤਾਂ ਜੋ ਉਨ੍ਹਾਂ ਅੰਦਰ ਉਮੀਦ ਦਾ ਸੰਚਾਰ ਹੋ ਸਕੇ। ਉਹ ਜਿਊਣ ਦੀ ਉਮੀਦ ਰੱਖ ਸਕਣ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”