Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਪੋਪ ਨੇ ਚਰਚ ਦੇ ਅਫਸਰਾਂ ਨੂੰ ਸੰਪਤੀ ਦਾ ਖੁਲਾਸਾ ਕਰਨ ਨੂੰ ਕਿਹਾ

May 02, 2021 02:11 AM

ਏਲਿਜਾਬੇਟਾ ਪੋਵੋਲੇਡੋ, 1 ਮਈ (ਪੋਸਟ ਬਿਊਰੋ)- ਰੋਮਨ ਕੈਥੇਲਿਕ ਚਰਚ ਦੇ ਸੀਨੀਅਰ ਅਹੁਦੇਦਾਰਾਂ ਵਿੱਚ ਕੁਰੱਪਸ਼ਨ ਦੀ ਲਾਗ ਰੋਕਣ ਲਈ ਪੋਪ ਫ੍ਰਾਂਸਿਸ ਨੇ ਕੱਲ੍ਹ ਆਦੇਸ਼ ਦਿੱਤਾ ਹੈ ਕਿ ਚਰਚ ਦੇ ਸਾਰੇ ਉਚ ਅਹੁਦੇਦਾਰ ਆਪਣੀ ਸੰਪਤੀ ਦਾ ਵੇਰਵਾ ਦੇਣ। ਇਸ ਆਦੇਸ਼ ਵਿੱਚ ਕਾਰਡਿਨਲ (ਵੱਡੇ ਪਾਦਰੀ) ਵੀ ਸ਼ਾਮਲ ਹਨ। ਆਦੇਸ਼ ਵਿੱਚਸਭ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ 50 ਡਾਲਰ ਦੇ ਉਪਰ ਦਾ ਤੋਹਫਾ ਸਵੀਕਾਰ ਕਰਨ ਤੋਂ ਬਚਣ।
ਆਪਣੇ ਆਦੇਸ਼ ਵਿੱਚ ਪੋਪ ਫ੍ਰਾਂਸਿਸ ਨੇ ਲਿਖਿਆ ਹੈ ਕਿ ਸਚਾਈ ਛੋਟੀ ਗੱਲਾਂ ਵਿੱਚ ਜੇ ਨਹੀਂ ਰਹੇਗੀ ਤਾਂ ਉਹ ਵੱਡੇ ਮੁੱਦਿਆਂ ਵਿੱਚ ਵੀ ਨਹੀਂ ਰਹਿ ਸਕੇਗੀ। ਬੇਈਮਾਨੀ, ਛੋਟੀ ਜਾਂ ਵੱਡੀ ਨਹੀਂ ਹੁੰਦੀ। ਆਪਣੀ ਮਨਸ਼ਾ ਜ਼ਾਹਰ ਕਰਦੇ ਹੋਏ ਪੋਪ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਈਸ਼ਵਰ ਦੇ ਕੰਮ ਵਿੱਚ ਲੱਗੇ ਲੋਕ ਭਿ੍ਰਸ਼ਟਾਚਾਰ ਤੋਂ ਮੁਕਤ ਰਹਿਣ, ਮਾਇਕ ਲੈਣ ਦੇਣ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਿਤਾ ਵਰਤਣ।
ਇਸ ਆਦੇਸ਼ ਦੇ ਬਾਅਦ ਚਰਚ ਦੇ ਸਾਰੇ ਸੀਨੀਅਰ ਪ੍ਰਬੰਧਕਾਂ ਤੇ ਪ੍ਰਸ਼ਾਸਕਾਂ ਨੂੰ ਇੱਕ ਸਹੁੰ ਪੱਤਰ ਦੇਣਾ ਹੋਵੇਗਾ, ਜਿਸ ਵਿੱਚ ਉਹ ਦੱਸਣਗੇ ਕਿ ਉਨ੍ਹਾਂ ਦੀਆਂ ਸਰਗਰਮੀਆਂ ਦੀ ਕੋਈ ਜਾਂਚ ਨਹੀਂ ਹੋਈ ਅਤੇ ਉਹ ਕਦੀ ਵੀ ਕਿਸੇ ਭਿ੍ਰਸ਼ਟ ਆਚਰਣ, ਧੋਖਾਧੜੀ, ਬੱਚਿਆਂ ਦੇ ਸ਼ੋਸ਼ਣ, ਮਾਨਵ ਤਸਕਰੀ, ਆਤੰਕਵਾਦ, ਟੈਕਸ ਚੋਰੀ ਅਤੇ ਹਵਾਲਾ ਆਦਿ ਅਪਰਾਧ ਨਾਲ ਜੁੜੇ ਨਹੀਂ ਰਹੇ। ਇਹੀ ਨਹੀਂ, ਪੋਪ ਦੇ ਇਸ ਆਦੇਸ਼ ਦੇ ਬਾਅਦ ਵੈਟੀਕਨ ਸਿਟੀ ਦੇ ਸੀਨੀਅਰ ਅਹੁਦੇਦਾਰ ਅੱਗੇ ਤੋਂ ਆਪਣਾ ਪੈਸਾ ਅਜਿਹੀ ਕੰਪਨੀ ਜਾਂ ਦੇਸ਼ ਵਿੱਚ ਨਹੀਂ ਲਾ ਸਕਣਗੇ, ਜੋ ਟੈਕਸ ਬਚਾਉਣ ਦੇ ਲਈ ਪ੍ਰਸਿੱਧ ਹਨ। ਉਹ ਅਜਿਹੀ ਕੰਪਨੀ ਦੇ ਸ਼ੇਅਰ ਵੀ ਨਹੀਂ ਖ਼ਰੀਦਣਗੇ ਜਾਂ ਉਨ੍ਹਾਂ ਵਿੱਚ ਪੈਸਾ ਲਾ ਕੇ ਵਿਆਜ ਨਹੀਂ ਕਮਾ ਸਕਦੇ, ਜਿਨ੍ਹਾਂ ਦੀ ਵਿਚਾਰਧਾਰਾ ਚਰਚ ਦੀਆਂ ਸਮਾਜਿਕ ਕਦਰਾਂ ਦੇ ਉਲਟ ਹੋਵੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ