Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਕੁਸ਼ਤੀ ਦੌਰਾਨ ਸਿਰ ਭਾਰ ਡਿੱਗਣ ਕਾਰਨ ਸੂਮੋ ਪਹਿਲਵਾਨ ਦੀ ਮੌਤ

May 02, 2021 02:08 AM

ਟੋਕੀਉ, 1 ਮਈ (ਪੋਸਟ ਬਿਊਰੋ)- ਜਾਪਾਨ ਵਿੱਚ ਸੂਮੋ ਕੁਸ਼ਤੀ ਦੌਰਾਨ ਸਿਰ ਦੇ ਭਾਰ ਡਿੱਗਣ ਦੇ ਇੱਕ ਮਹੀਨੇ ਬਾਅਦ 28 ਸਾਲਾ ਪਹਿਲਵਾਨ ਹਿਬੀਕਿਰੋ ਦੀ ਮੌਤ ਹੋ ਗਈ ਹੈ।
ਇਸ ਬਾਰੇ ਜਾਪਾਨ ਸੂਮੋ ਫੈਡਰੇਸ਼ਨ ਨੇ ਕੱਲ੍ਹ ਦੱਸਿਆ ਕਿ ਹਿਬੀਕਿਰੋ ਦੀ ਮੌਤ ਸਾਹ ਲੈਣ ਦੀ ਪਰੇਸ਼ਾਨੀ ਕਾਰਨ ਹੋਈ। ਇਸ ਘਟਨਾ ਤੋਂ ਬਾਅਦ ਜਾਪਾਨ ਵਿੱਚ ਖੇਡ ਦੌਰਾਨ ਮੈਡੀਕਲ ਐਮਰਜੈਂਸੀ ਸਥਿਤੀ ਦੀ ਪ੍ਰਕਿਰਿਆ ਉੱਤੇ ਸਵਾਲ ਉਠਣ ਲੱਗੇ ਹਨ। ਹਿਬੀਕਿਰੋ ਦਾ ਅਸਲੀ ਨਾਮ ਮਿਤਸੁਕੀ ਅਮਾਨੋ ਸੀ।ਇੱਕ ਟੂਰਨਾਮੈਂਟ ਵਿੱਚ 26 ਮਾਰਚ ਨੂੰ ਕੁਸ਼ਤੀ ਦੌਰਾਨ ਵਿਰੋਧੀ ਪਹਿਲਵਾਨ ਨੇ ਉਨ੍ਹਾਂ ਨੂੰ ਸਿਰ ਦੇ ਭਾਰ ਸੁੱਟ ਦਿੱਤਾ ਸੀ। ਇਸ ਪਿੱਛੋਂ ਉਹ ਕੁਝ ਮਿੰਟ ਬੇਹੋਸ਼ ਰਹੇ। ਸੂਮੋ ਅਧਿਕਾਰੀਆਂ ਨੇ ਥੋੜ੍ਹਾ ਉਡੀਕਣਪਿੱਛੋਂ ਡਾਕਟਰ ਸੱਦੇ। ਸਟ੍ਰੈਚਰ ਉੱਤੇ ਲਿਜਾਂਦੇ ਸਮੇਂ ਉਹ ਹੋਸ਼ ਵਿੱਚ ਆ ਗਏ। ਇਸ ਪਹਿਲਵਾਨ ਨੇ ਸੂਮੋ ਅਧਿਕਾਰੀਆਂ ਨੂੰ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਸ ਦੇ ਹੇਠਲੇ ਸਰੀਰ ਨੂੰ ਅਧਰੰਗ ਹੋ ਗਿਆ ਹੈ।ਨਿਕਾਨ ਸਪੋਰਟਸ ਮੁਤਾਬਕ ਹਸਪਤਾਲ ਵਿੱਚ ਉਨ੍ਹਾਂ ਦੀ ਸਥਿਤੀ ਸੁਧਰ ਰਹੀ ਸੀ। ਮੀਡੀਆ ਮੁਤਾਬਕ ਘਟਨਾ ਤੋਂ ਬਾਅਦ ਸੂਮੋ ਪਹਿਲਵਾਨ ਨੂੰ ਮੁੱਢਲਾ ਇਲਾਜ ਦੇਣ ਲਈ ਉਥੇ ਕੋਈ ਮੈਡੀਕਲ ਸਟਾਫ਼ ਨਹੀਂ ਸੀ। ਸੂਮੋ ਅਧਿਕਾਰੀਆਂ ਨੇ ਕਿਹਾ ਕਿ ਹਿਬੀਕਿਰੋ ਦੀ ਮੌਤ ਸੱਟ ਨਾਲ ਹੋਈ ਹੈ। ਹਿਬੀਕਿਰੋ ਨੇ 2011 ਵਿੱਚ ਸ਼ੁਰੂਆਤ ਕੀਤੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ