Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਸੰਸਾਰ ਭਰ ਦਾ ਮੀਡੀਆ ਕੋਰੋਨਾ ਦੇ ਜ਼ਬਰਦਸਤ ਹੱਲੇ ਲਈ ਨਰਿੰਦਰ ਮੋਦੀ ਨੂੰ ਪੈ ਨਿਕਲਿਆ

April 30, 2021 08:32 AM

* ‘ਟਰੰਪ ਵਾਂਗ’ ਚੋਣ ਰੈਲੀਆਂ ਕਰ-ਕਰਕੇ ਕੋਰੋਨਾ ਵਧਾਉਣ ਦਾ ਦੋਸ਼

ਵਾਸ਼ਿੰਗਟਨ, 29 ਅਪਰੈਲ, (ਪੋਸਟ ਬਿਊਰੋ)- ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮਾਰ ਲਗਾਤਾਰ ਵਧਦੀ ਜਾਣ ਅਤੇ ਇਸ ਕਾਰਨ ਮੌਤਾਂ ਦੀ ਗਿਣਤੀ ਦੋ ਲੱਖ ਤੋਂ ਟੱਪ ਜਾਣ ਦੇ ਬਾਅਦ ਸੰਸਾਰ ਭਰ ਦਾ ਮੀਡੀਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਨੂੰ ਇਸ ਸਾੜ੍ਹਸਤੀ ਦਾ ਦੋਸ਼ੀ ਠਹਿਰਾਉਣ ਲੱਗ ਪਿਆ ਹੈ। ਵਿਦੇਸ਼ੀ ਮੀਡੀਏ ਮੁਤਾਬਕ ‘ਭਾਰਤ ਦੀ ਰੂਹਇਸ ਵੇਲੇ ਹਨੇਰੇ ਦੀ ਸਿਆਸਤ ਵਿਚ ਗੁਆਚੀ’, ਲੀਡਰਸਿ਼ਪ ਵਜੋਂ ‘ਭਾਰਤ ਦੇ ਵੋਟਰਾਂ ਨੇ ਲੰਬਾ ਤੇ ਡਰਾਉਣਾ ਸੁਫਨਾ ਚੁਣਿਆ’ ਆਦਿ ਹੈੱਡਲਾਈਨਾਂ ਨਾਲ ਟਿਪਣੀਆਂ ਕੀਤੀਆਂ ਹਨ।
ਨਰਿੰਦਰ ਮੋਦੀ ਜਦੋਂ ਮਈ 2019 ਵਿਚ ਦੂਸਰੀ ਵਾਰ ਪ੍ਰਧਾਨ ਮੰਤਰੀ ਬਣੇ ਸਨ ਤਾਂ ਵਿਦੇਸ਼ੀ ਮੀਡੀਏ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ।ਇਸ ਵਾਰਮਈ 2021ਦੇ ਚੜ੍ਹਨ ਤੋਂ ਪਹਿਲਾਂਬੀਤੇ ਦੋ ਦਿਨਾਂ ਵਿੱਚ ਸੰਸਾਰ ਭਰ ਦੇ ਸਿਖਰਲੇ ਮੀਡੀਆ ਅਦਾਰਿਆਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਕੋਰੋਨਾ ਦੀ ਦੂਸਰੀ ਮਾਰ ਝੱਲਣ ਵਿਚ ਨਾਕਾਮ ਹੋਈ ਕਹਿ ਕੇ ਇਸ ਦੀ ਜ਼ੋਰਦਾਰ ਨੁਕਤਾਚੀਨੀ ਕੀਤੀ ਹੈ। ਵਿਦੇਸ਼ੀ ਮੀਡੀਆ ਵਿੱਚੋਂ ਫਰਾਂਸ ਦੀ ਅਖਬਾਰ ‘ਲੇ ਮੋਂਡੇ’ ਇਸ ਹਾਲਤ ਦਾ ਜਿ਼ਕਰ ਕਰਦੇ ਹੋਏ ਲਿਖਦਾ ਹੈ: ‘ਹਰ ਰੋਜ਼ ਸਾਢੇ ਤਿੰਨ ਲੱਖ ਨਵੇਂ ਕੋਰੋਨਾ ਮਰੀਜ਼ ਤੇ 2000 ਤੋਂ ਵੱਧ ਮੌਤਾਂ। ਇਹ ਸਥਿਤੀ ਖਤਰਨਾਕ ਵਾਇਰਸ ਦੇ ਕਾਰਨ ਹੈ, ਪਰ ਇਸ ਦੇ ਪਿੱਛੇ ਪ੍ਰਧਾਨ ਮੰਤਰੀ ਮੋਦੀ ਦੇ ਘੁਮੰਡ, ਬੜਬੋਲੇਪਣ ਅਤੇ ਕਮਜ਼ੋਰ ਪਲਾਨਿੰਗ ਦਾ ਵੀ ਹੱਥ ਹੈ। ਦੁਨੀਆ ਭਰ ਵਿਚ ਵੈਕਸੀਨ ਐਕਸਪੋਰਟ ਕਰ ਕੇ ਵਾਹ-ਵਾਹਖੱਟੀ, ਪਰ ਸਿਰਫ ਤਿੰਨ ਮਹੀਨੇ ਬਾਅਦ ਖੁਦ ਭਾਰਤ ਵਿਚ ਦਹਿਸ਼ਤ ਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਭਾਰਤ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਹਨ।ਸੰਸਾਰ ਪੱਧਰ ਦੀ ਮਦਦ ਦੀ ਲੋੜ ਹੈ। 2020 ਵਿਚ ਅਚਾਨਕ ਲਾਕਡਾਊਨ ਲੱਗਾ ਸੀ ਤਾਂ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਹਿਰ ਛੱਡਣਾ ਪਿਆ ਸੀ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਸਾਰਾ ਸਿਸਟਮ ਲਾਕ ਕਰ ਕੇ ਸਭ ਕੁਝ ਰੋਕ ਵੀ ਦਿੱਤਾ ਸੀ, ਪਰ 2021 ਦੀ ਸ਼ੁਰੂਆਤ ਵਿਚ ਖੁੱਲ੍ਹਾ ਛੱਡ ਦਿੱਤਾ।’
ਦਿ ਵਾਸ਼ਿੰਗਟਨ ਪੋਸਟ ਨੇ ਭਾਰਤ ਦੀ ਤਾਜ਼ਾ ਹਾਲਤ ਬਾਰੇ ਲਿਖਿਆ ਕਿ ‘ਹਜ਼ਾਰਾਂ ਲੋਕ ਮੈਚ ਦੇਖਣ ਗਏ, ਕੁੰਭ ਦੇ ਮੇਲੇ ਵਿਚ ਲੱਖਾਂ ਦੀ ਭੀੜ ਹੋਈ, ਚੋਣਾਂ ਦੀਆਂ ਰੈਲੀਆਂ ਹੋਈਆਂ ਅਤੇ ਕੋਰੋਨਾ ਜਾਨਲੇਵਾ ਬਣ ਗਿਆ।’
ਦਿ ਗਾਰਡੀਅਨ ਅਖਬਾਰ ਨੇ ਲਿਖਿਆ ਹੈ ਕਿ ‘ਡੋਨਾਲਡ ਟਰੰਪ ਦੇ ਵਾਂਗ ਨਰਿੰਦਰ ਮੋਦੀ ਵੀ ਕੋਰੋਨਾ ਦੇ ਵਧਦੇ ਕੋਰੋਨਾ ਦੇ ਕੇਸਾਂ ਵਿਚਾਲੇ ਚੋਣਾਂ ਲਈ ਰੈਲੀਆਂ ਕਰਦੇ ਰਹੇ।’
ਟਾਈਮ ਮੈਗਜ਼ੀਨ ਨੇ ਨਰਿੰਦਰ ਮੋਦੀ ਬਾਰੇ ਲਿਖਿਆ ਕਿ ‘ਅਮੀਰਾਂ ਨੂੰ ਆਪਣੀ ਪਹੁੰਚ ਨਾਲ ਹਸਪਤਾਲ ਮਿਲੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਕਾਮੀ ਨਾਲ ਕੋਰੋਨਾ ਘਾਤਕ ਹੋ ਗਿਆ।’
ਵਰਨਣ ਯੋਗ ਹੈ ਕਿ ਭਾਰਤ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਡੀ ਗਿਣਤੀ ਵਿਚ ਕੋਰੋਨਾ ਦੇ ਨਵੇਂ ਕੇਸਮਿਲ ਰਹੇ ਹਨ, ਜਿਸ ਦਾ ਕਾਰਨ ਕੋਰੋਨਾ ਦੀ ਨਵੀਂ ਲਹਿਰ ਨੂੰ ਦੱਸਿਆਗਿਆ ਹੈ, ਪਰ ਅੰਤਰਰਾਸ਼ਟਰੀ ਮੀਡੀਆ ਨੇ ਇਸ ਕੇਸ ਵਿੱਚ ਆਪਣੀਆਂ ਰਿਪੋਰਟਾਂ ਵਿਚ ਸਾਫ ਕਿਹਾ ਹੈ ਕਿ ਇਸ ਦੇ ਲਈ ਭਾਰਤ ਸਰਕਾਰ ਤਿਆਰ ਨਹੀਂ ਸੀ ਤੇ ਮੋਦੀ ਦੀਆਂ ਚੋਣ ਰੈਲੀਆਂ ਕੋਰੋਨਾ ਵਾਇਰਸ ਨੂੰ ਦੁਬਾਰਾ ਘਾਤਕ ਬਣਾਉਣ ਲਈ ਅਹਿਮ ਹਿੱਸਾ ਪਾ ਗਈਆਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ