Welcome to Canadian Punjabi Post
Follow us on

29

March 2024
 
ਕੈਨੇਡਾ

ਫੈਡਰਲ ਸਰਕਾਰ ਵੱਲੋਂ ਫਾਈਜ਼ਰ ਨਾਲ 35 ਮਿਲੀਅਨ ਬੂਸਟਰ ਸ਼ੌਟਸ ਲਈ ਕੀਤਾ ਗਿਆ ਕਰਾਰ

April 24, 2021 01:21 AM

ਓਟਵਾ,23 ਅਪਰੈਲ (ਪੋਸਟ ਬਿਊਰੋ) : ਅਗਲੇ ਸਾਲ ਲੱਗਣ ਵਾਲੀ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਲਈ ਫੈਡਰਲ ਸਰਕਾਰ ਵੱਲੋਂ ਫਾਈਜ਼ਰ ਨਾਲ 35 ਮਿਲੀਅਨ ਸ਼ੌਟਸ ਦਾ ਕਰਾਰ ਕੀਤਾ ਗਿਆ ਹੈ। ਉਸ ਤੋਂ ਅਗਲੇ ਸਾਲ ਲਈ 30 ਮਿਲੀਅਨ ਡੋਜ਼ਾਂ ਦੀ ਡੀਲ ਵੀ ਹੋਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਲ 2022 ਤੇ ਸਾਲ 2023 ਵਿੱਚ ਵੀ ਫਾਈਜ਼ਰ ਵੱਲੋਂ 30-30 ਮਿਲੀਅਨ ਡੋਜ਼ਾਂ ਵਾਧੂ ਦੇਣ ਤੇ 2024 ਵਿੱਚ 60 ਮਿਲੀਅਨ ਡੋਜ਼ਾਂ ਵਾਧੂ ਦੇਣ ਦਾ ਕਰਾਰ ਵੀ ਕੀਤਾ ਹੈ।ਟਰੂਡੋ ਨੇ ਆਖਿਆ ਕਿ ਬੂਸਟਰਜ਼ ਤਾਜ਼ਾ ਵਾਇਰਸ ਰਿਸਰਚ ਤੇ ਟੈਸਟਿੰਗ ਮਗਰੋਂ ਤਿਆਰ ਕੀਤੇ ਜਾਣਗੇ।
ਟਰੂਡੋ ਨੇ ਆਖਿਆ ਕਿ ਫਾਈਜ਼ਰ ਕੋਵਿਡ-19 ਖਿਲਾਫ ਕੈਨੇਡਾ ਦੀ ਲੜਾਈ ਵਿੱਚ ਅਹਿਮ ਭਾਈਵਾਲ ਹੈ।ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਫਾਈਜ਼ਰ ਨਾਲ ਇਸ ਤਰ੍ਹਾਂ ਦੀ ਡੀਲ ਕਰਨ ਵਾਲਾ ਕੈਨੇਡਾ ਪਹਿਲਾ ਦੇਸ਼ ਬਣ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਹੋਰਨਾਂ ਵੈਕਸੀਨ ਨਿਰਮਾਤਾ ਕੰਪਨੀਆਂ ਨੂੰ ਬੂਸਟਰ ਸ਼ੌਟਸ ਤਿਆਰ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ। ਇਸ ਤੋਂ ਇਲਾਵਾ ਅਸੀਂ ਘਰੇਲੂ ਪੱਧਰ ਉੱਤੇ ਹੀ ਵੈਕਸੀਨ ਤਿਆਰ ਕਰਨ ਦੀ ਯੋਜਨਾ ਉੱਤੇ ਵੀ ਕੰਮ ਕਰ ਰਹੇ ਹਾਂ।    
 

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼