Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਆਈ ਵਿਸਾਖੀ

April 21, 2021 02:44 AM

-ਡਾ. ਨਰਿੰਦਰ ਨਿੰਦੀ
ਜਦੋਂ ਢੋਲੀ ਬੂਟੀ ਰਾਮ ਨੇ ਖੇਤ ਦੀ ਵੱਟ ਉੱਤੇ ਖਲੋ ਕੇ ਕੜ ਕੁੱਟਵਾਂ ਢੋਲ ਵਜਾ ਕੇ ਬੋਲੀ ਪਾਈ:
ਖੇਤਾਂ ਦੇ ਵਿੱਚ ਕਣਕਾਂ ਨੱਚਣ,
ਜੱਟ ਬੰਨੇ ਉੱਤੇ ਨੱਚੇ।
ਭੱਤਾ ਲੈ ਕੇ ਆਈ ਜੱਟੀ,
ਦੂਰੋਂ ਖੜ੍ਹੀ ਪੁਕਾਰੇ,
ਭੰਗੜਾ ਪਾ ਮੰੁਡਿਆ,
ਕਣਕ ਸੈਨਤਾਂ ਮਾਰੇ।
ਬਸ ਫਿਰ ਕੀ ਸੀ, ਗੱਭਰੂ ਬੋਲੀ ਚੁੱਕ ਕੇ ਮੇਰਾਂ ਵਾਂਗ ਪੈਲਾਂ ਪਾ ਪਾ ਨੱਚਣ ਲੱਗ ਪਏ। ਇਸ ਦੇ ਨਾਲ ਟੋਲੀ ਵਿੱਚੋਂ ਇੱਕ ਬਾਬਾ ਭੰਗੜੇ ਦੇ ਪਿੜ ਵਿੱਚ ਨਿੱਤਰਿਆ ਤੇ ਲੱਗਾ ਕੰਨ ਉੱਤੇ ਹੱਥ ਰੱਖ ਕੇ ਬੋਲੀ ਪਾਉਣ-
ਬਈ ਬਾਰੀਂ ਬਰਸੀਂ ਖੱਟਣ ਨੂੰ ਘੱਲਿਆ,
ਸਾਰੇ: ਕੀ ਖੱਟ ਲਿਆਇਆ?
ਖੱਟ ਕੇ ਲਿਆਇਆ ਦਾਤੀ,
ਸਾਰੇ: ਅੱਛਾ!
ਮੁੱਕੀ ਕਣਕਾਂ ਦੀ ਰਾਖੀ ਮੰੁਡਿਓ,
ਅੱਜ ਆਈ ਵਿਸਾਖੀ।
ਜਦੋਂ ਬਾਬਾ ਲੱਕ ਹਿਲਾ ਕੇ ਅਤੇ ਅੱਖਾਂ ਮਟਕਾ ਕੇ ਨੱਚਣ ਲੱਗਿਆ ਤਾਂ ਸਭਨਾਂ ਦੇ ਹੱਸ-ਹੱਸ ਕੇ ਢਿੱਡੀ ਪੀੜਾਂ ਪੈ ਗਈਆਂ। ਇਸ ਪ੍ਰਕਾਰ ਪੰਜਾਬੀ ਲੋਕ-ਨਾਚਾਂ ਦੇ ਪਾਰਖੂ ਕਹਿੰਦੇ ਹਨ ਕਿ ਜਦੋਂ ਪਹਿਲੀ ਵਾਰ ਕਿਸਾਨ ਨੇ ਆਪਣੀ ਸਖ਼ਤ ਮਿਹਨਤ ਨਾਲ ਪਾਲ਼ੀ ਕਣਕ ਦੀ ਫ਼ਸਲ ਨੂੰ ਸੁਨਹਿਰੀ ਸਿੱਟੇ ਪੈਂਦੇ ਦੇਖੇ ਤਾਂ ਉਹ ਖੁਸ਼ੀ ਦੀ ਆਪ ਮੁਹਾਰੀ ਲੋਰ ਨਾਲ ਝੂਮ ਉਠਿਆ ਹੋਵੇਗਾ। ਬਸ ਉਦੋਂ ਤੋਂ ਹੀ ਪੰਜਾਬ ਦੀ ਧਰਤੀ ਉੱਤੇ ਭੰਗੜੇ ਦਾ ਆਗਾਜ਼ ਹੋਇਆ, ਜਿਸ ਦੀ ਧਮਕ ਸੁਣ ਕੇ ਸਾਰੀ ਖ਼ਲਕਤ ਨੱਚ ਉਠਦੀ ਹੈ। ਵਿਸਾਖੀ ਦਾ ਮੇਲਾ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਪੰਜਾਬ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ। ਇਸ ਲਈ ਵਿਸਾਖੀ ਨੂੰ ਕਿਸਾਨਾਂ ਦੀ ਸਖ਼ਤ ਮਿਹਨਤ ਦੀ ਸਫਲਤਾ ਦਾ ਮੇਲਾ ਕਿਹਾ ਜਾਂਦਦਾ ਹੈ। ਇਸੇ ਕਰਕੇ ਪੰਜਾਬੀ ਦੇ ਪ੍ਰਸਿੱਧ ਕਵੀ ਲਾਲਾ ਧਨੀ ਰਾਮ ਚਾਤਿ੍ਰਕ ਦੀ ਕਲਮ ਦੇ ਇਹ ਬੋਲ ਇਸ ਦਿਨ ਗੂੰਜਦੇ ਹਨ-
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵੇਂ ਸਿਵਾਇਕੇ,
ਸੰਮਾਂ ਵਾਲੀ ਡਾਂਗ ਉਤੇ ਤੇਲ ਲਾਇਕੇ,
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਸੁਆਣੀਆਂ ਘਰਾਂ ਵਿੱਚ ਪਕਵਾਨ ਪਕਾਉਂਦੀਆਂ ਹਨ। ਸਭ ਬੱਚੇ, ਬੁੱਢੇ, ਮਰਦ ਅਤੇ ਔਰਤਾਂ ਸਜ-ਧਜ ਕੇ ਮੇਲਾ ਦੇਖਣ ਜਾਂਦੇ ਹਨ।
ਵੈਦਿਕ ਦਿ੍ਰਸ਼ਟੀ ਅਨੁਸਾਰ ਵਿਸਾਖੀ ਨੂੰ ਸੂਰਜ ਦੀਆਂ ਕਿਰਨਾਂ ਮਨੁੱਖ ਦੇ ਲਾਲ ਰਕਤਾਣੂਆਂ ਵਿੱਚ ਤੇਜ਼ੀ ਨਾਲ ਬਹੁਤ ਗਰਮੀ ਪੈਦਾ ਕਰ ਦਿੰਦੀਆਂ ਹਨ। ਸਿਆਣੇ ਦੱਸਦੇ ਹਨ ਕਿ ਇਸ ਝੱਟ-ਪੱਟ ਪੈਦਾ ਹੋਈ ਗਰਮੀ ਨੂੰ ਇਕਸਾਰ ਕਰਨ ਲਈ ਸੂਰਜ ਚੜ੍ਹਨ ਤੋਂ ਪੰਦਰਾਂ ਕੁ ਮਿੰਟ ਪਹਿਲਾਂ ਅਤੇ ਪੰਦਰਾਂ ਕੁ ਮਿੰਟ ਮਗਰੋਂ ਚਲਦੇ ਪਾਣੀ ਜਾਂ ਸਰੋਵਰ ਵਿੱਚ ਇਸ਼ਨਾਨ ਕਰਨਾ ਸਰੀਰਿਕ ਅਰੋਗਤਾ ਲਈ ਵੈਦਿਕ ਪੱਖੋਂ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਸੇ ਲਈ ਪੁਰਾਤਨ ਸਮੇਂ ਤੋਂ ਵਿਸਾਖੀ ਦਾ ਮੇਲਾ ਨਦੀਆਂ, ਨਹਿਰਾਂ ਜਾਂ ਸਰੋਵਰਾਂ ਦੇ ਕੰਢਿਆਂ ਉੱਤੇ ਲੱਗਦਾ ਰਿਹਾ ਹੈ।
ਸਿੱਖ ਕੌਮ ਵਿੱਚ ਵਿਸਾਖੀ ਦਾ ਤਿਉਹਾਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਮਰ ਦਾਸ ਜੀ ਦੇ ਆਦੇਸ਼ ਅਨੁਸਾਰ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਦੀ ਬਾਉਲੀ ਵਿੱਚੋਂ ਪਾਣੀ ਦਾ ਕੜ ਟੁੱਟਿਆ ਸੀ, ਉਦੋਂ ਗੋਇੰਦਵਾਲ ਵਿਖੇ 1558 ਈ. ਨੂੰ ਮਨਾਇਆ ਗਿਆ ਸੀ। ਇਸ ਉਪਰੰਤ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਦੇਸ਼ ਨਾਲ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰੋਵਰ ਦਾ ਕੰਮ ਸੰਪੂਰਨ ਹੋਇਆ, ਤਦ 1589 ਈ. ਨੂੰ ਵਿਸਾਖੀ ਮਨਾਈ ਗਈ ਸੀ। ਸਿੱਖ ਧਰਮ ਵਿੱਚ ਵਿਸਾਖੀ ਦਾ ਤਿਉਹਾਰ ਇਸ ਲਈ ਵੀ ਪ੍ਰਸਿੱਧ ਹੈ ਕਿ 1699 ਈ. ਨੂੰ ਵਿਸਾਖੀ ਦੇ ਦਿਨ ਦਸਵੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ।
ਇਤਿਹਾਸਕ ਪੱਖ ਤੋਂ 13 ਅਪ੍ਰੈਲ 1919 ਈ. ਨੂੰ ਵਿਸਾਖੀ ਵਾਲੇ ਦਿਨ ਦਾ ਇਸ ਕਰਕੇ ਵੀ ਵਿਸ਼ੇਸ਼ ਮਹੱਤਵ ਹੈ ਕਿ ਜਲ੍ਹਿਆਂਵਾਲਾ ਬਾਗ਼ ਵਿਖੇ ਦੇਸ਼ ਦੀ ਆਜ਼ਾਦੀ ਲਈ ਇਕੱਠੇ ਹੋਏ ਨਿਹੱਥੇ ਲੋਕਾਂ ਉਤੇ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀ ਚਲਾਈ ਸੀ। ਇਸ ਪ੍ਰਕਾਰ ਵਿਸਾਖੀ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੀ ਯਾਦ ਵੀ ਦਿਵਾਉਂਦੀ ਹੈ। ਹਰ ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸਾਖੀ ਦਾ ਮੇਲਾ ਹੁਮ-ਹੁਮ ਕੇ ਭਰਦਾ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਧਾਰਮਿਕ ਸਦਭਾਵਨਾ ਨਾਲ ਸੈਲਾਨੀ ਇੱਥੇ ਸਜਦਾ ਕਰਨ ਲਈ ਆਉਂਦੇ ਹਨ। ਇਸ ਤੋਂ ਇਲਾਵਾ ਇੱਥੇ ਬਹੁਤ ਵੱਡੀ ਪਸ਼ੂਆਂ ਦੀ ਮੰਡੀ ਵੀ ਲੱਗਦੀ ਹੈ। ਦੂਰੋਂ ਵਪਾਰੀ ਇੱਥੇ ਪਸ਼ੂਆਂ ਦੇ ਵਪਾਰ ਲਈ ਆਉਂਦੇ ਹਨ। ਇਸ ਨਾਲ ਸਬੰਧਤ ਇੱਕ ਬੋਲੀ ਹੈ-
ਬਈ ਆਰੀ ਆਰੀ ਆਰੀ,
ਵਿੱਚ ਅੰਮ੍ਰਿਤਸਰ ਦੇ,
ਦੂਰ-ਦੂਰ ਤੋਂ ਗੱਭਰੂ ਆਉਂਦੇ,
ਘੋੜੇ ਊਠ ਸਿੰ਼ਗਾਰੀ।
ਧੂਹਵੇਂ ਚਾਦਰੇ ਕੁੰਢੀਆਂ ਮੁੱਛਾਂ,
ਮੱਤ ਮੰੁਡਿਆਂ ਦੀ ਮਾਰੀ,
ਜ਼ੋਰ ਜਵਾਨੀ ਦੇ, ਕਰਦੇ ਬੜੀ ਖਵਾਰੀ।
ਵਿਸਾਖੀ ਵਾਲੇ ਦਿਨ ਤੋਂ ਹੀ ਬਿਕਰਮੀ ਸੰਮਤ ਸ਼ੁਰੂ ਹੁੰਦਾ ਹੈ। ਇਸੇ ਦਿਨ ਤੋਂ ਵਪਾਰੀ ਆਪਣਾ ਨਵਾਂ ਖਾਤਾ ਖੋਲ੍ਹਦੇ ਹਨ। ਇਸ ਪ੍ਰਕਾਰ ਵਿਸਾਖੀ ਦੇ ਮੇਲੇ ਵਿੱਚ ਸਾਡੇ ਦੇਸ਼ ਦੇ ਲੋਕ-ਜੀਵਨ ਦੇ ਕਈ ਪੱਖ ਸਮੋਏ ਹੋਏ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”