Welcome to Canadian Punjabi Post
Follow us on

17

May 2021
 
ਭਾਰਤ

ਸਮੁੰਦਰੀ ਫੌਜ ਨੇ ਮੱਛੀਆਂ ਫੜਨ ਵਾਲੇ ਜਹਾਜ਼ ਵਿੱਚੋਂ 3000 ਕਰੋੜ ਦੀ ਡਰੱਗ ਫੜੀ

April 21, 2021 02:29 AM

ਕੋਚੀ, 20 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਸਮੁੰਦਰੀ ਫੌਜ ਨੇ ਕੱਲ੍ਹ ਅਰਬ ਸਾਗਰ ਵਿੱਚ ਮੱਛੀਆਂ ਫੜਨ ਵਾਲੇ ਜਹਾਜ਼ ਤੋਂ 3000 ਕਰੋੜ ਰੁਪਏ ਦੀ ਡਰੱਗਸ ਜ਼ਬਤ ਕੀਤੀ ਹੈ। ਇਹ ਜਹਾਜ਼ ਵਿਦੇਸ਼ੀ ਹੋਣ ਦਾ ਸ਼ੱਕ ਹੈ।
ਫੌਜ ਦੇ ਇੱਕ ਬੁਲਾਰੇ ਨੇ ਕਿਹਾ ਕਿ ਭਾਰਤੀ ਨੇਵੀ ਦਾ ਜਹਾਜ਼ ‘ਸੁਵਰਣ’ ਅਰਬ ਸਾਗਰ ਵਿੱਚ ਗਸ਼ਤ ਉੱਤੇ ਸੀ ਤਾਂ ਇਸੇ ਦੌਰਾਨ ਇਸ ਦਾ ਸਾਹਮਣਾ ਮੱਛੀਆਂ ਫੜਨ ਵਾਲੇ ਜਹਾਜ਼ ਨਾਲ ਹੋਇਆ, ਜੋ ਸ਼ੱਕੀ ਹਾਲਤ ਵਿੱਚ ਲੰਘ ਰਿਹਾ ਸੀ। ਉਨ੍ਹਾਂ ਕਿਹਾ ਕਿ ਜਹਾਜ਼ ਦੀ ਜਾਂਚ ਕਰਨ ਉੱਤੇ ਨੇਵੀ ਦੀ ਟੀਮ ਨੂੰ 300 ਕਿੱਲੋਗ੍ਰਾਮ ਤੋਂ ਵੱਧ ਨਸ਼ੇ ਵਾਲਾ ਪਦਾਰਥ ਮਿਲਿਆ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਅੱਗੇ ਦੀ ਜਾਂਚ ਲਈ ਜਹਾਜ਼ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਨੇੜਲੀ ਬੰਦਰਗਾਹ ਕੋਚੀ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਨਸ਼ੇ ਵਾਲੇ ਪਦਾਰਥਾਂ ਦੀ ਕੌਮਾਂਤਰੀ ਬਾਜ਼ਾਰ ਵਿੱਚ ਅੰਦਾਜ਼ਨ ਕੀਮਤ 3000 ਕਰੋੜ ਰੁਪਏ ਹੈ। ਉਨ੍ਹਾ ਇਹ ਨਹੀਂ ਦੱਸਿਆ ਕਿ ਜਹਾਜ਼ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਜ਼ਬਤੀ ਕਿਸ ਸਥਾਨ ਤੋਂ ਜਾਂ ਕਿਸ ਦਿਨ ਕੀਤੀ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਆਪ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦੀ ਕੋਰੋਨਾ ਨਾਲ ਮੌਤ
ਕੋਰੋਨਾ ਵਾਇਰਸ ਦੀ ਇਨਫੈਕਸ਼ਨ ਪੇਂਡੂ ਖੇਤਰਾਂ ਵੱਲ ਵਧਣ ਤੋਂ ਰੋਕਣ ਲਈ ਰਾਜਾਂ ਵੱਲੋਂ ਐਮਰਜੈਂਸੀ ਪ੍ਰਬੰਧ
ਕੋਰੋਨਾ ਖਿਲਾਫ ਜੰਗ ਵਿੱਚ ਸਰਕਾਰਾਂ ਉੱਤੇ ਯਕੀਨ ਦੀ ਥਾਂ ਲੋਕਾਂ ਵਿੱਚ ਅੰਧ-ਵਿਸ਼ਵਾਸ ਹਾਵੀ
ਜੇਲ ਵਿੱਚ ਬੰਦ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜੀ
ਕੋਰੋਨਾ ਵਾਇਰਸ ਦਾ ਮੁੱਦਾ ਵਿਰੋਧੀ ਧਿਰ ਦੀਆਂ 12 ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ
ਗੋਆ ਮੈਡੀਕਲ ਕਾਲਜ ਵਿੱਚ ਆਕਸੀਜਨ ਸਪਲਾਈ ਰੁਕਣ ਨਾਲ 26 ਮਰੀਜ਼ਾਂ ਦੀ ਮੌਤ
ਸਸਕਾਰ ਲਈ ਲੱਕੜਾਂ ਨਾ ਮਿਲਣ ਕਾਰਨ ਯੂ ਪੀ ਦੇ ਲੋਕ ਨਦੀ ਵਿੱਚ ਲਾਸ਼ਾਂ ਸੁੱਟਣ ਲੱਗੇ
ਨੇਪਾਲ ਵਿੱਚ ਪ੍ਰਧਾਨ ਮੰਤਰੀ ਓਲੀ ਭਰੋਸੇ ਦਾ ਵੋਟ ਨਹੀਂ ਲੈ ਸਕੇ
ਭਾਜਪਾ ਆਗੂ ਹੇਮੰਤ ਬਿਸਵਾ ਸਰਮਾ ਨੇ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਭਾਜਪਾ ਨੇ ਮਮਤਾ ਬੈਨਰਜੀ ਨੂੰ ਚਿੜਾਉਣ ਲਈ ਸੁਵੇਂਦੂ ਅਧਿਕਾਰੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ