Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਨਜਰਰੀਆ

ਜਿੱਨਾਹ ਦੇ ਬਹਾਨੇ ਧਾਰਮਿਕ ਭਾਵਨਾਵਾਂ ਦੇ ਸਵਾਲ

April 20, 2021 01:46 AM

-ਆਸ਼ੂਤੋਸ਼
ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਨੇ ਇੱਕ ਵਾਰ ਫਿਰ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਸ ਤਰ੍ਹਾਂ ਹਿੰਦੂ-ਮੁਸਲਮਾਨ ਵਿੱਚ ਵੰਡ ਪਾਈ ਜਾ ਰਹੀ ਹੈ, ਮੁਸਲਮਾਨਾਂ ਨੂੰ ਪਰਾਇਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਉਹ ਦੇਸ਼ ਹਿੱਤ ਵਿੱਚ ਹੈ? ਕੀ ਭਾਰਤ ਵਿੱਚ ਘੱਟ ਗਿਣਤੀ ਤਬਕੇ ਨੂੰ ਪੂਰੀ ਤਰ੍ਹਾਂ ਹਾਸ਼ੀਏ ਉੱਤੇ ਸੁੱਟ ਦੇਣ ਦੀ ਕੋਸ਼ਿਸ਼ ਸਹੀ ਹੈ? ਜੋ ਲੋਕ ਅਖੰਡ ਭਾਰਤ ਦਾ ਸੁਪਨਾ ਲੈ ਕੇ ਸੱਤਾ ਉੱਤੇ ਕਾਬਿਜ਼ ਹਨ ਅਤੇ ਜੋ ਵੰਡ ਦੇ ਸੰਤਾਪ ਤੋਂ ਪੀੜਤ ਦੇਸ਼ ਨੂੰ ਉਭਾਰਨ ਦਾ ਦਾਅਵਾ ਕਰਦੇ ਹਨ, ਕੀ ਉਹ ਉਸ ਖਤਰੇ ਨੂੰ ਸਮਝ ਰਹੇ ਹਨ, ਜਿਸ ਦੀ ਕੀਮਤ ਇੱਕ ਵਾਰ ਭਾਰਤ ਵੰਡ ਦੇ ਰੂਪ ਵਿੱਚ ਅਦਾ ਕਰ ਚੁੱਕਾ ਹੈ? ਪਿਛਲੇ ਦਿਨੀਂ ਭਾਰਤ ਦੀ ਵੰਡ ਲਈ ਜ਼ਿੰਮੇਵਾਰ ਮੁਹੰਮਦ ਅਲੀ ਜਿੱਨਾਹ ਦੀ ਆਤਮ-ਕਥਾ ਪੜ੍ਹਦੇ ਹੋਏ ਇਹ ਸਵਾਲ ਦਿਮਾਗ ਵਿੱਚ ਘੁੰਮੇ ਤੇ ਇੰਝ ਜਾਪਿਆ ਕਿ ਆਜ਼ਾਦੀ ਦੇ 74 ਸਾਲਾਂ ਬਾਅਦ ਦੇਸ਼ ਇੱਕ ਵਾਰ ਫਿਰ ਗਲਤੀ ਕਰਨ ਜਾ ਰਿਹਾ ਹੈ।
ਅੱਜ ਜਦੋਂ ਅਸੀਂ ਚੁਫੇਰੇ ਦੇਖਦੇ ਹਾਂ ਤਾਂ ਜਾਪਦਾ ਹੈ ਕਿ ਸਾਡੇ ਬੁਨਿਆਦੀ ਮੁੱਦੇ ਕਿਤੇ ਗੁੰਮ ਹੋ ਗਏ ਹਨ। ਰੋਟੀ ਰੋਜ਼ਗਾਰ ਤੇ ਛੱਤ ਦੇ ਸਵਾਲ ਪਿੱਛੇ ਛੁੱਟ ਗਏ ਹਨ। ਹਿੰਦੂ-ਮੁਸਲਮਾਨ ਦੇ ਦਾਅਵੇ ਜ਼ਿਆਦਾ ਅਹਿਮ ਹੋ ਗਏ ਹਨ। ਸੱਤਾ ਧਿਰ ਨੇ ਬੜੀ ਹੁਸ਼ਿਆਰੀ ਨਾਲ ਦੋਵਾਂ ਵਿਚਾਲੇ ਇੱਕ ਵੱਡੀ ਖਾਈ ਖੋਦ ਦਿੱਤੀ ਹੈ।
ਇੱਕ ਵਾਰ ਫਿਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ-ਮੁਸਲਮਾਨ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਦੋਵਾਂ ਵਿੱਚ ਸੰਧੀ ਉਦੋਂ ਹੀ ਸੰਭਵ ਹੈ, ਜਦੋਂ ਮੁਸਲਿਮ ਤਬਕਾ ਹਿੰਦੂਆਂ ਸਾਹਮਣੇ ਆਪਣੇ-ਆਪ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨ ਲਵੇ, ਉਹ ਸੱਤਾ ਵਿੱਚ ਭਾਈਵਾਲੀ ਦਾ ਸਵਾਲ ਨਾ ਪੁੱਛੇ, ਉਹ ਸਿਆਸਤ ਤੋਂ ਦੂਰ ਹੋ ਜਾਵੇ।
ਇਹ ਹਾਲਾਤ ਖਤਰਨਾਕ ਹਨ। ਇਹ ਗਲਤੀ ਆਜ਼ਾਦੀ ਦੀ ਲੜਾਈ ਵੇਲੇ ਕੀਤੀ ਸੀ, ਨਤੀਜੇ ਵਜੋਂ ਪਾਕਿਸਤਾਨ ਬਣਿਆ। ਉਦੋਂ ਇਹ ਗਲਤੀ ਮੁਸਲਮਾਨਾਂ ਦੇ ਇੱਕ ਵੱਡੇ ਹਿੱਸੇ ਨੇ ਕੀਤੀ ਸੀ, ਅੱਜ ਇਹ ਗਲਤੀ ਹਿੰਦੂਆਂ ਦਾ ਇੱਕ ਵੱਡਾ ਤਬਕਾ ਕਰ ਰਿਹਾ ਹੈ। ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਵੀ ਲੰਮੇ ਸਮੇਂ ਤੱਕ ਹਿੰਦੂ ਤੇ ਮੁਸਲਮਾਨ ਸਹਿ-ਹੋਂਦ ਦੀ ਭਾਵਨਾ ਨਾਲ ਰਹਿੰਦੇ ਸਨ। 1857 ਦੀ ਲੜਾਈ ਵਿੱਚ ਹਿੰਦੂ-ਮੁਸਲਿਮ ਏਕਤਾ ਦੀ ਤਸਦੀਕ ਖੁਦ ਹਿੰਦੂਵਾਦੀ ਸਿਆਸਤ ਦੇ ਮੋਢੀ ਸਾਵਰਕਰ ਨੇ ਕੀਤੀ ਸੀ। 1857 ਉੱਤੇ ਉਨ੍ਹਾਂ ਦੀ ਕਿਤਾਬ ਇਸ ਦੀ ਗਵਾਹ ਹੈ। ਬਾਅਦ ਵਿੱਚ ਅੰਗਰੇਜ਼ਾਂ ਨੂੰ ਜਾਪਿਆ ਕਿ ਜੇ ਇਹ ਇਕੱਠੇ ਰਹੇ ਤਾਂ ਭਾਰਤ ਉੱਤੇ ਰਾਜ ਕਰਨਾ ਅਸੰਭਵ ਹੋਵੇਗਾ, ਇਸ ਲਈ ਉਨ੍ਹਾਂ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਅਪਣਾਈ।
ਜਿੱਨਾਹ ਬਾਰੇ ਲਿਖੀ ਪਾਕਿਸਤਾਨੀ ਲੇਖਕ ਇਸ਼ਤਿਆਕ ਅਹਿਮਦ ਦੀ ਕਿਤਾਬ ਇਸ ਦਾ ਸਬੂਤ ਹੈ ਕਿ ਕਾਇਦੇ ਆਜ਼ਮ ਜਿੱਨਾਹ ਦੀ ਵਰਤੋਂ ਅੰਗਰੇਜ਼ਾਂ ਨੇ ਆਜ਼ਾਦੀ ਦੀ ਲੜਾਈ ਨੂੰ ਕਮਜ਼ੋਰ ਕਰਨ ਲਈ ਕੀਤੀ। ਜਿੱਨਾਹ ਨੂੰ ਆਪਣੀ ਸਿਆਸਤ ਲਈ ਇਹ ਬਹੁਤ ਸਹੀ ਵੀ ਜਾਪਿਆ। ਇਸ਼ਤਿਆਕ ਅਹਿਮਦ ਲਿਖਦੇ ਹਨ ਕਿ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨਾਲ ਜਿੱਨਾਹ ਦੇ ਗੂੜ੍ਹੇ ਰਿਸ਼ਤੇ ਸਨ। ਚਰਚਿਲ ਭਾਰਤ ਤੇ ਭਾਰਤੀਆਂ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਦਾ ਸੀ। ਉਹ ਕਾਂਗਰਸ ਅਤੇ ਗਾਂਧੀ ਨਾਲ ਨਫ਼ਰਤ ਕਰਦਾ ਸੀ। ਚਰਚਿਲ ਦੇ ਵਾਂਗ ਹੀ ਅੰਗਰੇਜ਼ ਵਾਇਸਰਾਏ ਲਿਨਲਿਥਗੋ ਅਤੇ ਵਾਵੇਲ ਵੀ ਜਿੱਨਾਹ ਨੂੰ ਪਸੰਦ ਕਰਦੇ ਸਨ। ਕਾਂਗਰਸ ਨੇ ਨਹਿਰੂ ਦੀ ਪ੍ਰਧਾਨਗੀ ਵਿੱਚ 1929 ਵਿੱਚ ਲਾਹੌਰ ਦੇ ਕਾਂਗਰਸ ਇਜਲਾਸ ਵਿੱਚ ਜਦੋਂ ਮੁਕੰਮਲ ਸਵਰਾਜ ਦਾ ਨਾਅਰਾ ਦਿੱਤਾ ਤਾਂ ਅਚਾਨਕ ਜਿੱਨਾਹ ਅੰਗਰੇਜ਼ਾਂ ਲਈ ਉਪਯੋਗੀ ਹੋ ਗਏ। ਇਸ ਤੋਂ ਪਹਿਲਾਂ ਤੱਕ ਜਿੱਨਾਹ ਉੱਤੇ ਅੰਗਰੇਜ਼ਾਂ ਦੀ ਕੋਈ ਖਾਸ ਕ੍ਰਿਪਾ ਦ੍ਰਿਸ਼ਟੀ ਨਹੀਂ ਸੀ।
ਯਾਦ ਰੱਖਣ ਵਾਲੀ ਗੱਲ ਹੈ ਕਿ 1940 ਵਿੱਚ ਮੁਸਲਿਮ ਲੀਗ ਦੇ ਲਾਹੌਰ ਸੈਸ਼ਨ ਵਿੱਚ ਜਿੱਨਾਹ ਨੇ ਪਹਿਲੀ ਵਾਰ ਮੁਸਲਮਾਨਾਂ ਲਈ ਆਜ਼ਾਦ ਦੇਸ਼ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਸ਼ਰੇਆਮ ਕਿਹਾ ਸੀ ਕਿ ਮੁਸਲਮਾਨ ਇੱਕ ਵੱਖਰੀ ਕੌਮ ਹਨ, ਕਾਂਗਰਸ ਹਿੰਦੂ ਪਾਰਟੀ ਹੈ ਤੇ ਗਾਂਧੀ ਹਿੰਦੂ ਨੇਤਾ। ਉਨ੍ਹਾਂ ਨੇ ਦੋ ਕੌਮਾਂ ਦੀ ਵਕਾਲਤ ਸ਼ੁਰੂ ਕੀਤੀ। ਉਹ ਕਹਿਣ ਲੱਗੇ ਕਿ ਹਿੰਦੂ-ਮੁਸਲਮਾਨ ਇਕੱਠੇ ਨਹੀਂ ਰਹਿ ਸਕਦੇ। ਇਹ ਦੋ ਵੱਖ-ਵੱਖ ਕੌਮਾਂ ਹਨ। ਜਿੱਨਾਹ ਨੇ ਲਾਹੌਰ ਇਜਲਾਸ ਵਿੱਚ ਕਿਹਾ, ‘‘ਹਿੰਦੂ ਅਤੇ ਮੁਸਲਮਾਨ ਦੇ ਇਤਿਹਾਸ ਵਿੱਚ ਵੱਖ-ਵੱਖ ਪ੍ਰੇਰਨਾ ਸਰੋਤ ਹਨ, ਉਨ੍ਹਾਂ ਦੇ ਆਪਣੇ ਵੱਖਰੇ ਮਹਾਕਾਵਿ ਹਨ, ਉਨ੍ਹਾਂ ਦੇ ਨਾਇਕ ਵੱਖ ਹਨ ਅਤੇ ਅਕਸਰ ਇੱਕ ਭਾਈਚਾਰੇ ਦਾ ਨਾਇਕ ਦੂਸਰੇ ਭਾਈਚਾਰੇ ਦਾ ਖਲਨਾਇਕ ਵੀ ਹੈ। ਅਜਿਹੇ ਵਿੱਚ ਦੋਵਾਂ ਨੂੰ ਇਕੱਠਿਆਂ ਇੱਕ ਰਾਜ ਦੇ ਅੰਦਰ ਰੱਖਣ, ਜਿੱਥੇ ਇਕ ਗਿਣਤੀ ਵਿੱਚ ਘੱਟ ਹੋਵੇ ਅਤੇ ਦੂਸਰਾ ਬਹੁ-ਗਿਣਤੀ, ਨਾਲ ਬੇਚੈਨੀ ਵਧੇਗੀ ਅਤੇ ਸਮਾਜਿਕ ਤਾਣਾ-ਬਾਣਾ ਛਿੰਨ-ਭਿੰਨ ਹੋਵੇਗਾ।''
ਇਹ ਉਹੀ ਜਿੱਨਾਹ ਸਨ, ਜਿਨ੍ਹਾਂ ਨੇ 1906 ਵਿੱਚ ਮੁਸਲਿਮ ਲੀਗ ਬਣਾਉਣ ਦੀ ਆਲੋਚਨਾ ਕੀਤੀ ਅਤੇ 1909 ਵਿੱਚ ਮੁਸਲਮਾਨਾਂ ਨੂੰ ਵੱਖਰੀ ਪ੍ਰਤੀਨਿਧਤਾ ਦੇਣ ਦਾ ਵਿਰੋਧ ਕੀਤਾ ਸੀ। ਜਿੱਨਾਹ ਨੂੰ ਹਿੰਦੂ-ਮੁਸਲਿਮ ਏਕਤਾ ਦੀ ਮੂਰਤੀ ਕਿਹਾ ਜਾਂਦਾ ਸੀ। 1902 ਤੱਕ ਕਾਂਗਰਸ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿੱਚ ਗਿਣਿਆ ਜਾਂਦਾ ਸੀ। ਇਹ ਉਹੀ ਜਿੱਨਾਹ ਸਨ, ਜਿਨ੍ਹਾਂ ਨੇ ਦੱਖਣੀ ਅਫਰੀਕਾ ਤੋਂ ਭਾਰਤ ਪਰਤੇ ਗਾਂਧੀ ਦੇ ਸਵਾਗਤ ਸਮਾਰੋਹ ਦੀ ਅਗਵਾਈ ਕੀਤੀ ਸੀ, ਉਨ੍ਹਾਂ ਦੀ ਸ਼ਾਨ ਵਿੱਚ ਕਸੀਦੇ ਪੜ੍ਹੇ ਸਨ।
ਅੱਲਾਮਾ ਇਕਬਾਲ ਨਾ ਸਿਰਫ਼ ਵੱਡੇ ਸ਼ਾਇਰ ਸਨ, ਸਗੋਂ ਵੱਡੇ ਦਾਰਸ਼ਨਿਕ ਵੀ ਸਨ। ਉਨ੍ਹਾਂ ਨੂੰ ਜਿੱਨਾਹ ਦਾ ਗੁਰੂ ਕਹਿਣਾ ਗਲਤ ਨਹੀਂ ਹੋਵੇਗਾ। ਇਕਬਾਲ ਨੇ ਜਿੱਨਾਹ ਨੂੰ 13 ਖਤ ਲਿਖੇ ਸਨ, ਇਹ ਕਹਿਣ ਲਈ ਕਿ ਉਨ੍ਹਾਂ ਨੂੰ ਆਪਣਾ ਸਿਆਸੀ ਅਗਿਆਤਵਾਸ ਖਤਮ ਕਰ ਕੇ ਮੁਸਲਿਮ ਦੀ ਅਗਵਾਈ ਕਰਨੀ ਚਾਹੀਦੀ ਹੈ। ਜਿੱਨਾਹ ਨੇ ਇਕਬਾਲ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਦੇ ਵਿਚਾਰਾਂ ਨੂੰ ਸਿਆਸੀ ਲਿਬਾਸ ਪਹਿਨਾਇਆ ਅਤੇ ਪਾਕਿਸਤਾਨ ਬਣਾਉਣ ਦੀ ਰਾਹ ਪੈ ਗਏ।
ਜਿੱਨਾਹ ਇਤਿਹਾਸ ਦੀ ਉਹ ਬੁਝਾਰਤ ਹੈ, ਜਿਸ ਦਾ ਕੋਈ ਸਿੱਧਾ ਜਵਾਬ ਨਹੀਂ ਮਿਲਦਾ। ਧਰਮ ਨੂੰ ਨਾ ਮੰਨਣ ਵਾਲਾ, ਮੁਸਲਮਾਨਾਂ ਲਈ ਹਰਾਮ ਸੂਰ ਦਾ ਮਾਸ ਖਾਣ ਵਾਲਾ, ਸ਼ਰਾਬ ਪੀਣ ਵਾਲਾ ਸ਼ਖ਼ਸ ਕਿਵੇਂ ਸਿਆਸਤ ਦੀ ਵਰਤੋਂ ਕਰ ਕੇ ਮੁਸਲਿਮ ਭਾਈਚਾਰੇ ਦੀਆਂ ਕਮਜ਼ੋਰੀਆਂ ਦਾ ਲਾਭ ਉਠਾ ਕੇ ਕਾਇਦੇ ਆਜ਼ਮ ਬਣ ਜਾਂਦਾ ਹੈ। ਜਿੱਨਾਹ ਕਹਿੰਦੇ ਸਨ ਕਿ ਮੁਸਲਿਮ ਇੱਕ ਕੌਮ ਹਨ, ਕਿਉਂਕਿ ਉਸ ਦੀ ਹਿੰਦੂਆਂ ਤੋਂ ਵੱਧ ਏਕਤਾ ਹੈ। ਉਨ੍ਹਾਂ ਦੀ ਨਜ਼ਰ ਵਿੱਚ ਹਿੰਦੂ ਜਾਤਾਂ ਵਿੱਚ ਵੰਡਿਆ ਹੈ ਅਤੇ ਉਸ ਵਿੱਚ ਸਮਾਨਤਾ ਨਹੀਂ। ਜਿੱਨਾਹ ਖੁਦ ਮੁਸਲਿਮਾਂ ਵਿੱਚ ਘੱਟ ਗਿਣਤੀ ਸ਼ੀਆ ਇਸਮਾਈਲੀ ਤਬਕੇ ਤੋਂ ਸਨ। ਉਨ੍ਹਾਂ ਨੇ ਪਾਕਿਸਤਾਨ ਬਣਵਾ ਲਿਆ ਪਰ ਉਸੇ ਪਾਕਿਸਤਾਨ ਵਿੱਚ ਸੁੰਨੀ ਬਹੁ-ਗਿਣਤੀ ਕੱਟੜਪੰਥੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਧਰਮ ਕਿਸੇ ‘ਸਥਾਈ' ਕੌਮ ਦਾ ਆਧਾਰ ਨਹੀਂ ਹੋ ਸਕਦਾ। ਸ਼ੀਆ ਅਤੇ ਅਹਿਮਦੀਆਂ ਫਿਰਕਿਆਂ ਉੱਤੇ ਜੋ ਜ਼ੁਲਮ ਹੋਏ, ਉਹ ਜਿੱਨਾਹ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।
ਭਾਰਤ ਵਿੱਚ ਅੱਜ ਉਹੀ ਗਲਤੀ ਦੁਹਰਾਈ ਜਾ ਰਹੀ ਹੈ। ਧਾਰਮਿਕ ਭਾਵਨਾਵਾਂ ਨੂੰ ਉਭਾਰਿਆ ਜਾ ਰਿਹਾ ਹੈ। ਜਿਵੇਂ ਜਿੱਨਾਹ ਨੇ ਹਿੰਦੂਆਂ ਦੇ ਵਿਰੁੱਧ ਨਫ਼ਰਤ ਭਰੀ, ਉਸੇ ਤਰ੍ਹਾਂ ਭਾਰਤ ਵਿੱਚ ਮੁਸਲਿਮਾਂ ਨੂੰ ਟਾਰਗੈਂਟ ਕੀਤਾ ਜਾ ਰਿਹਾ ਹੈ। ਧਾਰਮਿਕ ਭਾਵਨਾਵਾਂ ਭੜਕਾ ਕੇ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ, ਸਰਕਾਰ ਬਣਾਈ ਜਾ ਸਕਦੀ ਹੈ ਪਰ ਕੀ ਇਸ ਆਧਾਰ ਉੱਤੇ ਦੇਸ਼ ਵਿੱਚ ਸ਼ਾਂਤੀ ਰਹਿ ਸਕੇਗੀ? ਕੀ ਗਾਰੰਟੀ ਹੈ ਕਿ ਭਾਰਤ ਪਾਕਿਸਤਾਨ ਦੀ ਰਾਹ ਉੱਤੇ ਨਹੀਂ ਜਾਵੇਗਾ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ