ਦੋ ਕੁੜਮ ਇਕੱਠੇ ਬੈਠੇ ਦਾਰੂ ਪੀ ਰਹੇ ਸਨ।
ਪਹਿਲਾ, ‘‘ਤੇਰਾ ਪੈੱਗ ਬਣਾ ਦੇਵਾਂ?”
ਦੂਜਾ, ‘‘ਬਣਾ ਦੇ, ਅੱਜ ਤਾਂ ਮੈਂ ਪੈੱਗ ਮਾਰ ਕੇ ਹੀ ਸੌਂਵਾਂਗਾ।”
ਪਹਿਲਾ, ‘‘ਪਾਣੀ ਕਿੰਨਾ ਪਾਵਾਂ?”
ਦੂਜਾ, ‘‘ਬਿਲਕੁਲ ਵੀ ਨਹੀਂ, ਅਸੀ ਧੀ ਦੇ ਘਰ ਦਾ ਪਾਣੀ ਨਹੀਂ ਪੀਂਦੇ।”
*********
ਪਿੰਡ ਦੀ ਨਵੀਂ-ਨਵੇਲੀ ਨੂੰਹ ਨੇ ਪਹਿਲੀ ਵਾਰ ਮੱਖਣ ਕੱਢਣ ਲਈ ਦਹੀਂ ਰਿੜਕਿਆ। ਮੱਖਣ ਨਿਕਲਣ ਉੱਤੇ ਉਹ ਸੱਸ ਨੂੰ ਬੋਲੀ, ‘‘ਮਾਂ ਜੀ, ਦਹੀਂ ਵਿੱਚੋਂ ਮੱਖਣ ਨਿਕਲ ਆਇਆ ਹੈ, ਕਿੱਥੇ ਰੱਖਾਂ?”
ਸੱਸ, ‘‘ਬੇਟਾ, ਇਹ ਨਾਂਅ (ਮੱਖਣ) ਕਦੀ ਨਾ ਲਵੀਂ। ਇਹ ਤੇਰੇ ਸਹੁਰਾ ਸਾਹਿਬ ਦਾ ਨਾਂਅ ਹੈ।”
ਅਗਲੇ ਦਿਨ ਮੱਖਣ ਨਿਕਲਿਆ ਤਾਂ ਨੂੰਹ ਨੇ ਪੁੱਛਿਆ, ‘‘ਮਾਂ ਜੀ, ਦਹੀਂ ਵਿੱਚੋਂ ਸਹੁਰਾ ਸਾਹਿਬ ਨਿਕਲ ਆਏ ਹਨ, ਕਿੱਥੇ ਰੱਖਾਂ?”
*********
ਪਤਨੀ, ‘‘ਡਾਰਲਿੰਗ, ਤੁਸੀਂ ਮੇਰੇ ਨਾਲ ਕੁੜੀਆਂ ਦੀ ਪਾਰਟੀ ਵਿੱਚ ਚੱਲੋ ਨਾ ਪਲੀਜ਼?”
ਪਤੀ, ‘‘ਮੈਂ ਕਿਉਂ ਜਾਵਾਂ, ਉਹ ਤਾਂ ਕੁੜੀਆਂ ਦੀ ਪਾਰਟੀ ਹੈ।”
ਪਤਨੀ, “ਉਹ...।”
ਪਤੀ, ‘‘ਉਹ ਕੀ?”
ਪਤਨੀ, ‘‘ਇਹ ਕਿ ਘਰੋਂ ਇੱਕ-ਇੱਕ ਫਾਲਤੂ ਚੀਜ਼ ਲਿਆਉਣੀ ਹੈ, ਤੁਸੀਂ ਚੱਲੋ ਨਾ?”