Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

‘ਪੰਜ ਤੱਤ ਅਤੇ ਨੌਂ ਰਸ’ ਜ਼ਿੰਦਗੀ ਦਾ ਆਧਾਰ ਅਤੇ ਮੂਲ-ਮੰਤਰ

April 19, 2021 02:36 AM

-ਪੂਰਨ ਚੰਦ ਸਰੀਨ
ਨੌਂ ਰਸਾਂ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸ੍ਰਿਸ਼ਟੀ ਬਣਾਉਂਦੇ ਸਮੇਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਹੋਈ ਸੀ ਤਾਂ ਕਿ ਬਿਨਾਂ ਕਿਸੇ ਰੁਕਾਵਟ ਦੇ ਜ਼ਿੰਦਗੀ ਦਾ ਚੱਕਾ ਚੱਲਦਾ ਰਹੇ ਅਤੇ ਜਿੰਨਾ ਸਮਾਂ ਕਿਸੇ ਵੀ ਜੀਵ ਨੂੰ ਇਸ ਸੰਸਾਰ ਵਿੱਚ ਵਿਚਰਨ ਦਾ ਮਿਲਿਆ, ਉਹ ਬਤੀਤ ਹੋ ਕੇ ਜਦੋਂ ਸਮਾਂ ਖ਼ਤਮ ਹੋਣ ਦਾ ਐਲਾਨ ਸੁਣਾਈ ਦੇਵੇ ਤਾਂ ਉਹ ਨਿਰਵਿਕਾਰ ਭਾਵ ਨਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਵੇ।
ਸਾਡਾ ਇਹ ਬ੍ਰਹਿਮੰਡ ਅਤੇ ਸਰੀਰ ਪੰਜ ਤੱਤਾਂ ਭਾਵ ਧਰਤੀ, ਆਕਾਸ਼, ਪਾਣੀ, ਹਵਾ ਅਤੇ ਅੱਗ ਉਤੇ ਆਧਾਰਿਤ ਮੰਨਿਆ ਗਿਆ ਹੈ। ਇਨ੍ਹਾਂ ਨਾਲ ਹੀ ਦੁਨੀਆ ਚੱਲਦੀ ਅਤੇ ਆਤਮਾ ਦੇ ਜ਼ਰੀਏ ਵੱਖ-ਵੱਖ ਪ੍ਰਾਣੀਆਂ ਜਾਂ ਯੋਨੀਆਂ ਦੇ ਰੂਪ ਵਿੱਚ ਜੀਵ ਸੰਸਾਰ ਵਿੱਚ ਘੁੰਮਦਾ-ਫਿਰਦਾ ਰਹਿੰਦਾ ਹੈ। ਮਾਨਵ ਦੇਹ ਤੋਂ ਇਲਾਵਾ ਧਰਤੀ, ਆਸਮਾਨ ਤੇ ਨਦੀਆਂ ਅਤੇ ਸਮੁੰਦਰਾਂ ਵਿੱਚ ਆਪਣੇ ਸੁਭਾਅ ਅਤੇ ਸਹੂਲਤ ਅਨੁਸਾਰ ਹਰ ਤਰ੍ਹਾਂ ਦੇ ਜੀਵ-ਜੰਤੂ, ਪੰਛੀ ਆਦਿ ਸ੍ਰਿਸ਼ਟੀ ਦੇ ਸ਼ੁਰੂ ਤੋਂ ਕੁਦਰਤ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਜ਼ਿੰਦਗੀ ਨੂੰ ਜਿਉਣ ਲਾਇਕ ਬਣਾਉਂਦੇ ਆਏ ਹਨ। ਘਰ-ਪਰਵਾਰ ਦੀ ਨੀਂਹ ਵੀ ਇਹੀ ਹੈ।
ਇਹ ਹੋਈ ਭੌਤਿਕ ਜਾਂ ਸਰੀਰਕ ਸਰਗਰਮੀਆਂ ਨੂੰ ਸੰਚਾਲਿਤ ਕਰਨ ਦੀ ਪ੍ਰਕਿਰਿਆ, ਪਰ ਸਰੀਰ ਵਿੱਚ ਇੱਕ ਹੋਰ ਤੱਤ ਹੈ, ਜੋ ਕਿਸੇ ਦੂਸਰੇ ਜੀਵ ਕੋਲ ਨਹੀਂ ਹੈ, ਉਹ ਹੈ ਸਾਡਾ ਮਨ ਜਾਂ ਦਿਮਾਗ਼, ਜਿਸ ਨਾਲ ਸਾਡੀਆਂ ਮਾਨਸਿਕ ਸਰਗਰਮੀਆਂ ਦਾ ਸੰਚਾਲਨ ਹੁੰਦਾ ਹੈ। ਅਸੀਂ ਕੀ ਸੋਚਦੇ ਹਾਂ, ਕੀ ਅਤੇ ਕਿਵੇਂ ਕਰਦੇ ਹਨ, ਇਹ ਸਭ ਪਹਿਲਾਂ ਦਿਮਾਗ਼ ਵਿੱਚ ਜਨਮ ਲੈਂਦਾ ਹੈ ਅਤੇ ਸਾਡੇ ਸਰੀਰ ਦੇ ਵੱਖ-ਵੱਖ ਅੰਗ ਉਸ ਅਨੁਸਾਰ ਆਚਰਨ ਕਰਨ ਲੱਗਦੇ ਹਨ।
ਸਭ ਤੋਂ ਪਹਿਲਾਂ ਧਰਤੀ ਨੂੰ ਹੀ ਲਓ ਜਿਸ ਨੂੰ ਠੋਸ ਮੰਨਿਆ ਗਿਆ ਹੈ। ਵਿਧਾਤਾ ਨਾ ਸਾਡੇ ਸਰੀਰ ਦੀ ਬਨਾਵਟ ਵੀ ਉਸੇ ਤਰ੍ਹਾਂ ਠੋਸ ਜਾਂ ਮਜ਼ਬੂਤ ਰੱਖੀ ਤਾਂ ਕਿ ਧਰਤੀ ਵਾਂਗ ਉਹ ਹਰ ਤਰ੍ਹਾਂ ਦੇ ਹਮਲੇ ਤੇ ਤਣਾਅ ਸਭ ਕੁਝ ਝੱਲ ਸਕੇ। ਇਸ ਤੋਂ ਬਾਅਦ ਪਾਣੀ ਨੂੰ ਜ਼ਿੰਦਗੀ ਦਾ ਸਰੋਤ ਭਾਵ ਜੀਵਨਦਾਈ ਮੰਨਿਆ ਅਤੇ ਇਸ ਲਈ ਇਸ ਨੂੰ ਸੰਭਾਲ ਕੇ ਅਤੇ ਸੁਰੱਖਿਅਤ ਰੱਖਣ ਉਤੇ ਜ਼ੋਰ ਦਿੱਤਾ ਜਾਂਦਾ ਹੈ। ਹਵਾ ਸਾਡੇ ਜਾਗਰੂਕ ਰਹਿਣ ਤੇ ਹਮੇਸ਼ਾ ਚੱਲਦੇ ਰਹਿਣ ਦਾ ਸੰਕੇਤ ਹੈ। ਇਹ ਅਦਿ੍ਰਸ਼ ਹੋ ਕੇ ਵੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਮਨ ਵਿੱਚ ਉਤਸ਼ਾਹ ਭਰਨ ਦਾ ਕੰਮ ਕਰਦੀ ਹੈ। ਠੰਡਕ ਅਤੇ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਤੇ ਸਾਹ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਰਹਿੰਦੀ ਹੈ। ਅਗਨੀ ਨੂੰ ਉਰਜਾ ਅਤੇ ਪ੍ਰਕਾਸ਼ ਦਾ ਸਰੋਤ ਮੰਨਿਆ ਗਿਆ ਹੈ, ਜਿਸ ਦਾ ਅਸਰ ਸਿੱਧਾ ਸਾਡੀ ਬੁੱਧੀ ਉੱਤੇ ਪੈਂਦਾ ਹੈ। ਸਾਡੇ ਸਰੀਰ ਨੂੰ ਜਿੰਨੀ ਊਰਜਾ ਮਿਲਦੀ ਰਹੇਗੀ, ਉਹ ਓਨਾ ਹੀ ਕਿਰਿਆਸ਼ੀਲ ਅਤੇ ਪ੍ਰਕਾਸ਼ ਨਾਲ ਭਰਿਆ ਰਹਿੰਦਾ ਹੈ।
ਆਕਾਸ਼ ਤਾਂ ਹੈ ਹੀ ਸਭ ਤੋਂ ਉਪਰ ਅਤੇ ਸਾਰੇ ਤੱਤਾਂ ਨੂੰ ਇੱਕ ਛਤਰ ਵਾਂਗ ਛਾਂ ਦੇਂਦਾ ਹੈ। ਜਦੋਂ ਸਰੀਰ ਨਿਢਾਲ ਹੁੰਦਾ ਹੈ ਅਤੇ ਮਨ ਵਿੱਚ ਕੋਈ ਨਿਰਾਸ਼ਾ ਹੁੰਦੀ ਹੈ ਤਾਂ ਆਕਾਸ਼ ਨੂੰ ਹੀ ਆਪਣਾ ਦੁੱਖ-ਦਰਦ ਸੁਣਾਉਣ ਦਾ ਮਨ ਕਰਦਾ ਹੈ। ਦਿਨ ਵਿੱਚ ਨੀਲਾ ਆਸਮਾਨ ਅਤੇ ਰਾਤ ਨੂੰ ਚੰਦ-ਸਿਤਾਰਿਆਂ ਨਾਲ ਭਰਿਆ ਇਹ ਤੱਤ ਸਾਨੂੰ ਸ਼ਾਂਤੀ ਦੇਣ ਦੇ ਨਾਲ ਹਾਲਾਤ ਵਿੱਚ ਤਬਦੀਲ ਹੋਣ ਦਾ ਭਰੋਸਾ ਦਿੰਦਾ ਹੈ। ਕਦੇ ਰਾਤ ਦਾ ਹਨੇਰਾ ਅਤੇ ਫਿਰ ਦਿਨ ਦਾ ਉਜਾਲਾ ਕਹਿੰਦਾ ਹੈ ਕਿ ਬਦਲਾਅ ਹੀ ਸੰਸਾਰ ਦਾ ਪ੍ਰਮੁੱਖ ਨਿਯਮ ਹੈ ਅਤੇ ਇਸ ਤੋਂ ਕੋਈ ਅਛੂਤਾ ਨਹੀਂ। ਇਸ ਲਈ ਬਦਲਾਅ ਨੂੰ ਸਵੀਕਾਰ ਕਰਦੇ ਰਹਿਣ ਵਿੱਚ ਹੀ ਜ਼ਿੰਦਗੀ ਦਾ ਸੁੱਖ ਹੈ।
ਪੰਜ ਤੱਤਾਂ ਨਾਲ ਬਣੇ ਸਰੀਰ ਦਾ ਨਿਰਮਾਣ ਕਰਦੇ ਸਮੇਂ ਨਿਰਮਾਤਾ ਨੇ ਅੱਖ, ਕੰਨ, ਨੱਕ, ਜੀਭ ਅਤੇ ਚਮੜੀ ਦੇ ਰੁੂਪ ਵਿੱਚ ਸਾਨੂੰ ਇੰਦਰੀਆਂ ਦਾ ਅਜਿਹਾ ਅਨਮੋਲ ਖਜ਼ਾਨਾ ਦਿੱਤਾ, ਜਿਸ ਨਾਲ ਅਸੀਂ ਹਰ ਤਰ੍ਹਾਂ ਦਾ ਅਹਿਸਾਸ ਪ੍ਰਾਪਤ ਕਰਦੇ ਹਾਂ ਅਤੇ ਇਸ ਦੇ ਜ਼ਰੀਏ ਸਵਾਦ ਅਤੇ ਮਹਿਕ ਦਾ ਅਨੁਭਵ ਕਰਦੇ ਹਨ। ਇਸ ਦੇ ਕਈ ਰੂਪ ਹਨ ਜਿਵੇਂ ਕੌੜਾ, ਖੱਟਾ, ਮਿੱਠਾ, ਨਮਕੀਨ, ਤਿੱਖਾ ਅਤੇ ਕਸੈਲਾ। ਇਸ ਨਾਲ ਹੀ ਸ਼ਾਸਤਰਾਂ ਵਿੱਚ ਦੱਸੇ ਗਏ ਨੌਂ ਰਸਾਂ ਦਾ ਨਿਰਮਾਣ ਹੁੰਦਾ ਹੈ। ਇਹ ਰਸ ਜ਼ਿੰਦਗੀ ਵਿੱਚ ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੇ ਹਨ। ਗੜਬੜ ਉਦੋਂ ਹੰੁਦੀ ਹੈ ਜਦੋਂ ਆਪਣੇ ਮਨ ਦੇ ਵੱਸ ਵਿੱਚ ਆ ਕੇ ਇਨ੍ਹਾਂ ਰਸਾਂ ਦਾ ਬੈਲੇਂਸ ਵਿਗ਼ੜ ਜਾਂਦਾ ਹੈ।
ਸ਼ਿੰਗਾਰ ਨੂੰ ਰਸਰਾਜ ਕਿਹਾ ਗਿਆ ਹੈ। ਇਹ ਮਨੁੱਖ ਦੀਆਂ ਕੋਮਲ ਭਾਵਨਾਵਾਂ ਨੂੰ ਪਲੋਸਣ ਦਾ ਕੰਮ ਕਰਦਾ ਹੈ, ਉਸ ਨੂੰ ਪ੍ਰੇਮ ਕਰਨ ਲਈ ਪ੍ਰੇਰਿਤਾ ਕਰਦਾ ਅਤੇ ਸੁੰਦਰਤਾ ਦੀ ਸ਼ਲਾਘਾ ਕਰਨ ਦੀ ਯੋਗਤਾ ਪ੍ਰਦਾਨ ਕਰਦਾ ਹੈ। ਸ਼ਿੰਗਾਰ ਰਸ ਜਿੱਥੇ ਸੁੰਦਰਤਾ ਦਾ ਪ੍ਰਤੀਕ ਹੈ, ਉਥੇ ਜੇਕਰ ਇਸ ਵਿੱਚ ਗੁੱਸੇ ਦੀ ਸ਼ਮੂਲੀਅਤ ਹੋ ਜਾਵੇ ਤਾਂ ਇਹ ਭਿਆਨਕ ਬਣ ਜਾਂਦਾ ਹੈ ਅਤੇ ਸਾਡੇ ਮਨ ਵਿੱਚ ਨਫ਼ਰਤ ਪੈਦਾ ਕਰਨ ਦਾ ਕੰਮ ਕਰਦਾ ਹੈ। ਜਦੋਂ ਨਫ਼ਰਤ ਵਧ ਜਾਂਦੀ ਹੈ ਤਾਂ ਮਨੁੱਖ ਦੇ ਅੰਦਰ ਜੋ ਭਾਵ ਪੈਦਾ ਹੁੰਦਾ ਹੈ, ਉਹ ਵਿਰਾਟ ਰੂਪ ਧਾਰਨ ਕਰ ਲੈਂਦਾ ਹੈ ਜਿਸ ਦੇ ਵੱਸ ਵਿੱਚ ਹੋ ਜਾਣ ਨਾਲ ਚੰਗੇ-ਬੁਰੇ ਦਾ ਭੇਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਵਿਰਾਟ ਰਸ ਦੇ ਸਮਾਨਾਂਤਰ ਵੀਰ ਰਸ ਨੂੰ ਰੱਖਿਆ ਗਿਆ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਜੇ ਅਸੀਂ ਆਪਣੀ ਸ਼ਕਤੀ ਭਾਵ ਵੀਰਤਾ ਦਾ ਪ੍ਰਦਰਸ਼ਨ ਕਰਨਾ ਹੈ ਤਾਂ ਕਿਸੇ ਹੋਰ ਨਾਲ ਹੋ ਰਹੇ ਅਨਿਆਂ ਤੇ ਅੱਤਿਆਚਾਰ ਵਿਰੁੱਧ ਦਿਖਾਇਆ ਜਾਵੇ। ਇਹ ਰਸ ਦੱਸਦਾ ਹੈ ਕਿ ਵੀਰ ਹੋਣ ਦਾ ਅਰਥ ਇਹ ਨਹੀਂ ਕਿ ਕਿਸੇ ਨੂੰ ਆਪਣੇ ਅਧੀਨ ਕੀਤਾ ਜਾਵੇ, ਸਗੋਂ ਇਹ ਹੈ ਕਿ ਜੇ ਕੋਈ ਦੱਬਿਆ, ਕੁਚਲਿਆ, ਦੀਨ ਹੀਣ ਹੈ ਤਾਂ ਉਸ ਦੀ ਰੱਖਿਆ ਏਦਾਂ ਕੀਤੀ ਜਾਵੇ ਕਿ ਜੋ ਬੇਰਹਿਮ, ਕਠੋਰ ਅਤੇ ਅੱਤਿਆਚਾਰੀ ਹੈ, ਉਹ ਆਪਣੇ ਆਤੰਕ ਨੂੰ ਭਿਆਨਕ ਨਾ ਕਰ ਸਕੇ।
ਇਨ੍ਹਾਂ ਚਾਰ ਪ੍ਰਮੁੱਖ ਰਸਾਂ, ਸ਼ਿੰਗਾਰ, ਵੀਰ, ਵਿਰਾਟ ਅਤੇ ਬੇਰਹਿਮ ਦੇ ਇਲਾਵਾ ਹੋਰ ਪੰਜ ਰਸ ਵੀ ਜ਼ਿੰਦਗੀ ਵਿੱਚ ਸਹੀ ਮਾਤਰਾ ਵਿੱਚ ਹੋਣੇ ਜ਼ਰੂਰੀ ਹਨ। ਮਿਸਾਲ ਲਈ ਕਰੁਣਾ ਦਾ ਅਰਥ ਇਹ ਨਹੀਂ ਕਿ ਇਨਸਾਨ ਹਰ ਵੇਲੇ ਰੋਂਦਾ ਰਹੇ, ਉਦਾਸੀ ਨੂੰ ਆਪਣੇ ਤੋਂ ਵੱਖ ਹੋਣ ਨਾ ਦੇਵੇ ਅਤੇ ਹਮੇਸ਼ਾ ਦੂਸਰਿਆਂ ਦੀ ਤਰਸ ਦਾ ਪਾਤਰ ਹੋਣ ਵਿੱਚ ਹੀ ਆਪਣਾ ਭਲਾ ਸਮਝੇ। ਪੁਸਤਕ ਪੜ੍ਹਦੇ, ਨਾਟਕ ਦੇਖਦੇ, ਸੰਗੀਤ ਸੁਣਦੇ ਹੀ ਸਾਡੇ ਮਨ 'ਚ ਜੋ ਭਾਵ ਆਉਂਦੇ ਹਨ, ਉਹੀ ਅਕਸਰ ਅਸੀਂ ਬਾਹਰ ਪ੍ਰਗਟ ਕਰਦੇ ਹਾਂ। ਇਹੀ ਭਾਵ ਕਿਸੇ ਵੀ ਕ੍ਰਿਤੀ ਦੇ ਚੰਗੇ ਲੱਗਣ ਜਾਂ ਖਰਾਬ ਮਹਿਸੂਸ ਕਰਨ ਨੇ ਕਾਰਨ ਹਨ। ਸਿੱਟਾ ਇਹੀ ਹੈ ਕਿ ਜੋ ਮਨ ਨੂੰ ਚੰਗਾ ਲੱਗੇ ਉਹੀ ਸਾਰਿਆਂ ਨੂੰ ਚੰਗਾ ਲੱਗਦਾ ਹੈ ਅਤੇ ਜੋ ਚੰਗਾ ਨਾ ਲੱਗੇ ਉਸ ਨੂੰ ਤਿਆਗ ਦੇਣ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਇਹੀ ਸ਼ਾਂਤ ਰਸ ਜ਼ਿੰਦਗੀ ਦਾ ਅੰਤਿਮ ਸੱਚ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”