Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਮਨੋਰੰਜਨ

ਪਹਿਲੀ ‘ਝਲਕ’ ਆਹਨਾ ਕੁਮਰਾ ਦੀ

April 16, 2021 08:24 AM

ਆਹਨਾ ਕੁਮਰਾ ਨੇ ਪਿੱਛੇ ਜਿਹੇ ਅਗਲੀ ਸ਼ਾਰਟ ਫਿਲਮ ‘ਹੈਪੀ ਬਰਥ ਡੇਅ’ ਦਾ ਪਹਿਲਾ ਪੋਸਟਰ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤਾ। ਇਸ ਦਾ ਨਿਰਦੇਸ਼ਨ ਪ੍ਰਸਾਦ ਕਦਮ ਨੇ ਕੀਤਾ ਹੈ। ਇਸ ਵਿੱਚ ਅਨੁਪਮ ਖੇਰ ਦਾ ਅਹਿਮ ਰੋਲ ਹੈ। ਪੋਸਟਰ ਵਿੱਚ ਅਨੁਪਮ ਕਾਲੇ ਰੰਗ ਦਾ ਕੋਟ ਅਤੇ ਟੋਪੀ ਪਹਿਨੇ ਦਿਖਾਈ ਦੇ ਰਹੇ ਹਨ। ਨਾਲ ਹੀ ਉਸ ਨੇ ਇੱਕ ਸੁੰਦਰ ਗੁਲਾਬੀ ਡ੍ਰੈੱਸ ਫੜੀ ਹੈ, ਜਦ ਕਿ ਆਹਨਾ ਉਸ ਦੇ ਪਿੱਛੇ ਖੜ੍ਹੀ ਦਿਖਾਈ ਦੇ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਆਹਨਾ ਦਾ ਰੋਲ ਬਹੁਤ ਵੱਖਰਾ ਹੈ। ਇਹ ਰੋਲ ਕੁਝ ਅਜਿਹਾ ਹੈ, ਜੋ ਹਰ ਕਿਸੇ ਨੂੰ ਹੈਰਾਨ ਕਰ ਦੇੇਵੇਗਾ।
ਇੰਸਟਾਗ੍ਰਾਮ 'ਤੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਆਹਨਾ ਨੇ ਲਿਖਿਆ, ‘‘ਆਪਣੀ ਸ਼ਾਰਟ ਫਿਲਮ ‘ਹੈਪੀ ਬਰਥ ਡੇਅ’ ਦਾ ਪੋਸਟਰ ਪੇਸ਼ ਕਰ ਕੇ ਉਤਸ਼ਾਹਤ ਹਾਂ।” ਦੂਜੇ ਪਾਸੇ ਅਨੁਪਮ ਖੇਰ ਨੇ ਲਿਖਿਆ, ‘‘ਸਾਡੀ ਫਿਲਮ ਦੇ ਪਹਿਲੇ ਲੁਕ ਨੂੰ ਸ਼ੇਅਰ ਕਰਦੇ ਹੋਏ ਉਤਸ਼ਾਹਤ ਹਾਂ। ਇਹ ਪਹਿਲਾਂ ਹੀ ਕੁਝ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਚੁਣੀ ਜਾ ਚੁੱਕੀ ਹੈ। ਉਮੀਦ ਹੈ ਕਿ ਇਹ ਤੁਾਹਨੂੰ ਵੀ ਪਸੰਦ ਆਵੇਗੀ।” ਆਹਨਾ ਕਹਿੰਦੀ ਹੈ ਕਿ ਉਹ ਕਦੇ ਵੀ ਚੰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਛੱਡਦੀ ਤੇ ਫਿਲਮ ਦੀ ਚੋਣ ਦੇ ਮਾਮਲੇ ਵਿੱਚ ਚੰਗੀ ਕਹਾਣੀ ਨਾਲ ਵੀ ਕਦੇ ਸਮਝੌਤਾ ਨਹੀਂ ਕਰਦੀ। ਫਿਲਮ ਟ੍ਰੇਡ ਐਨਾਲਿਸਟ ਗਿਰੀਸ਼ ਜੌਹਰ, ਜਿਸ ਨੇ ਇਸ ਸ਼ਾਰਟ ਫਿਲਮ ਦਾ ਸਹਿ ਨਿਰਮਾਣ ਕੀਤਾ ਹੈ, ਨੇ ਦੱਸਿਆ, ‘‘ਇੱਕ ਨੌਜਵਾਨ ਟੀਮ ਵੱਲੋਂ ਬਣਾਈ ਇਹ ਸ਼ਾਰਟ ਫਿਲਮ ਹੈ। ਪ੍ਰਸਾਦ ਇਸ ਦੇ ਨਿਰਦੇਸ਼ਕ ਹਨ। ਇਸ ਵਿੱਚ ਅਨੁਪਮ ਖੇਰ ਸਰ ਜਿਹੇ ਮਹਾਨ ਸਿਤਾਰੇ ਹਨ ਅਤੇ ਸਾਰੇ ਜਾਣਦੇ ਹਨ ਕਿ ਉਹ ਬਿਹਤਰੀਨ ਕਲਾਕਾਰ ਹਨ। ਉਨ੍ਹਾਂ ਨਾਲ ਕੰਮ ਕਰਨ ਵਿੱਚ ਖੁਸ਼ੀ ਹੋਈ। ਫਿਲਮ ਵਿੱਚ ਨੌਜਵਾਨ ਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਆਨਨਾ ਵੀ ਹੈ। ਅਸੀਂ ਇਸ ਨੂੰ ਮਈ ਵਿੱਚ ਰਿਲੀਜ਼ ਕਰਨ ਦੀ ਵਿਚਾਰ ਕਰ ਰਹੇ ਹਾਂ।” ਪਿਛਲੇ ਸਾਲ ਫਿਲਮ ‘ਖੁਦਾ ਹਾਫਿਜ਼’ ਵਿੱਚ ਆਈ ਆਹਨਾ ਦੀਆਂ ਅਗਲੀਆਂ ਫਿਲਮਾਂ ਵਿੱਚ ‘ਇੰਡੀਆ ਲਾਕਡਾਊਨ’, ‘ਬਾਵਰੀ ਛੋਰੀ' ਤੇ ‘ਸ਼ਮਸ਼ੇਰਾ’ ਆਦਿ ਫਿਲਮਾਂ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ