Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਦੋ ਅਰਬ ਲੋਕਾਂ ਨੂੰ ਨਹੀਂ ਮਿਲ ਰਿਹਾ ਸਾਫ ਪੀਣ ਵਾਲਾ ਪਾਣੀ

March 29, 2021 02:07 AM

-ਯੋਗੇਸ਼ ਕੁਮਾਰ ਗੋਇਲ
ਮਹਾਰਾਸ਼ਟਰ ਹੋਵੇ ਜਾਂ ਰਾਜਸਥਾਨ, ਬਿਹਾਰ ਹੋਵੇ ਜਾਂ ਝਾਰਖੰਡ ਜਾਂ ਦੇਸ਼ ਦੀ ਰਾਜਧਾਨੀ ਦਿੱਲੀ, ਹਰ ਸਾਲ ਖਾਸ ਕਰ ਕੇ ਗਰਮੀ ਦੇ ਮੌਸਮ ਵਿੱਚ ਦੇਸ਼ ਵਿੱਚ ਥਾਂ-ਥਾਂ ਪਾਣੀ ਕਾਰਨ ਲੋਕਾਂ ਵਿੱਚ ਆਪਸ ਵਿੱਚ ਕੁੱਟ-ਮਾਰ ਜਾਂ ਝਗੜੇ-ਫਸਾਦ ਹੋਣ ਦੀਆਂ ਖ਼ਬਰਾਂ ਆਉਂਦੀਆਂ ਹਨ। ਅਜਿਹਾ ਨਹੀਂ ਕਿ ਪਾਣੀ ਘਾਟ ਬਾਰੇ ਇਹ ਸੰਕਟ ਇਕੱਲੇ ਭਾਰਤ ਦੀ ਸਮੱਸਿਆ ਹੈ, ਸਗੋਂ ਅਸਲੀਅਤ ਇਹ ਹੈ ਕਿ ਜਲ ਸੰਕਟ ਦੁਨੀਆ ਦੇ ਲੱਗਭਗ ਸਾਰੇ ਦੇਸ਼ਾਂ ਦੀ ਭਿਆਨਕ ਸਮੱਸਿਆ ਬਣ ਚੁੱਕਾ ਹੈ।
ਇਨ੍ਹਾਂ ਹਾਲਤਾਂ ਨੂੰ ਦੇਖਦੇ ਹੋਏ ਜਲ ਸੰਭਾਲ ਅਤੇ ਰੱਖ-ਰਖਾਅ ਬਾਰੇ ਦੁਨੀਆ ਭਰ ਵਿੱਚ ਲੋਕਾਂ ਵਿੱਚ ਜਗਰੂਕਤਾ ਫੈਲਾਉਣ ਲਈ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਮਨਾਉਣ ਦਾ ਐਲਾਨ ਯੂ ਐੱਨ ਓ ਨੇ ਸਾਲ 1992 ਵਿੱਚ ਰਿਓ ਦਿ ਜੈਨੇਰੀਓ ਵਿੱਚ ਹੋਏ ‘ਵਾਤਾਵਰਣ ਅਤੇ ਵਿਕਾਸ ਦਾ ਯੂ ਐੱਨ ਓ ਸੰਮੇਲਨ' (ਯੂ ਐਨ ਸੀ ਈ ਡੀ) ਵਿੱਚ ਕੀਤਾ ਸੀ ਅਤੇ ਯੂ ਐੱਨ ਓ ਦੇ ਉਸ ਐਲਾਨ ਦੇ ਬਾਅਦ ਪਹਿਲਾ ਵਿਸ਼ਵ ਜਲ ਦਿਵਸ 22 ਮਾਰਚ 1993 ਨੂੰ ਮਨਾਇਆ ਗਿਆ ਸੀ। ਸਹੀ ਅਰਥਾਂ ਵਿੱਚ ਇਹ ਦਿਨ ਜਲ ਦੇ ਮਹੱਤਵ ਨੂੰ ਜਾਣਨ, ਸਮਾਂ ਰਹਿੰਦੇ ਜਲ ਸੰਭਾਲ ਬਾਰੇ ਸੁਚੇਤ ਹੋਣ ਅਤੇ ਪਾਣੀ ਬਚਾਉਣ ਦਾ ਸੰਕਲਪ ਲੈਣ ਦਾ ਦਿਨ ਹੈ। ਦਰਅਸਲ ਦੁਨੀਆ ਭਰ ਵਿੱਚ ਇਸ ਸਮੇਂ ਲੱਗਭਗ ਦੋ ਅਰਬ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਸਾਫ ਪੀਣ ਵਾਲਾ ਪਾਣੀ ਨਹੀਂ ਮਿਲਦਾ ਅਤੇ ਇਹ ਪਾਣੀ ਨਾ ਮਿਲਣ ਦੇ ਕਾਰਨ ਲੱਖਾਂ ਲੋਕ ਬੀਮਾਰ ਹੋ ਕੇ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।
ਭਾਰਤ ਵਿੱਚ ਸਾਲ 2018 ਵਿੱਚ ਸ਼ਿਮਲਾ ਵਰਗੇ ਪਹਾੜੀ ਇਲਾਕੇ ਵਿੱਚ ਵੀ ਪਾਣੀ ਦੀ ਕਮੀ ਨਾਲ ਹਾਹਾਕਾਰ ਮਚੀ ਸੀ ਤੇ ਉਸ ਦੇ ਅਗਲੇ ਸਾਲ ਚੇਨਈ ਵਿੱਚ ਉਹੋ ਜਿਹੀ ਸਥਿਤੀ ਦੇਖੀ ਗਈ ਸੀ। ਇਹ ਮਾਮਲੇ ਜਲ ਸੰਕਟ ਡੂੰਘਾ ਹੋਣ ਦੀ ਸਮੱਸਿਆ ਬਾਰੇ ਸਾਡੀਆਂ ਅੱਖਾਂ ਖੋਲ੍ਹਣ ਲਈ ਢੁੱਕਵੇਂ ਸਨ, ਫਿਰ ਵੀ ਇਸ ਨਾਲ ਨਜਿੱਠਣ ਲਈ ਭਾਈਚਾਰਕ ਤੌਰ ਉੱਤੇ ਕੋਈ ਗੰਭੀਰ ਯਤਨ ਹੁੰਦੇ ਨਹੀਂ ਦਿੱਸ ਰਹੇ। ਇਹੀ ਕਾਰਨ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਸ਼ਹਿਰ ਸ਼ਿਮਲਾ ਅਤੇ ਚੇਨਈ ਵਰਗੇ ਹਾਲਾਤ ਨਾਲ ਜੂਝਣ ਦੇ ਕੰਢੇ ਉੱਤੇ ਖੜ੍ਹੇ ਹਨ।
ਹਿੰਦੀ ਅਕਾਦਮੀ ਦਿੱਲੀ ਦੇ ਆਰਥਿਕ ਸਹਿਯੋਗ ਨਾਲ ਛਪੀ ਪੁਸਤਕ ‘ਪ੍ਰਦੂਸ਼ਣ ਮੁਕਤ ਸਾਂਸੇ' ਮੁਤਾਬਿਕ ਪ੍ਰਿਥਵੀ ਦਾ ਲੱਗਭਗ ਤਿੰਨ ਚੌਥਾਈ ਹਿੱਸਾ ਪਾਣੀ ਨਾਲ ਭਰਿਆ ਹੈ, ਪਰ ਧਰਤੀ ਉੱਤੇ ਮੌਜੂਦ ਪਾਣੀ ਦੇ ਵਿਸ਼ਾਲ ਸਰੋਤਾਂ ਵਿੱਚੋਂ ਸਿਰਫ਼ ਇੱਕ-ਡੇਢ ਫੀਸਦੀ ਪਾਣੀ ਅਜਿਹਾ ਹੈ, ਜਿਸ ਦੀ ਵਰਤੋਂ ਪੀਣ ਵਾਲੇ ਪਾਣੀ ਜਾਂ ਰੋਜ਼ਾਨਾ ਕੀਤੇ ਜਾਣ ਵਾਲੇ ਕੰਮਾਂ ਲਈ ਕੀਤੀ ਜਾਣੀ ਸੰਭਵ ਹੈ। ‘ਇੰਟਰਨੈਸ਼ਨਲ ਐਟਾਮਿਕ ਐਨਰਜੀ ਏਜੰਸੀ' ਦਾ ਕਹਿਣਾ ਹੈ ਕਿ ਧਰਤੀ ਉੱਤੇ ਪਾਣੀ ਦੀ ਕੁੱਲ ਮਾਤਰਾ ਵਿੱਚੋਂ ਸਿਰਫ਼ ਤਿੰਨ ਫੀਸਦੀ ਪਾਣੀ ਸਾਫ-ਸੁਥਰਾ ਬਚਿਆ ਹੈ ਅਤੇ ਉਸ ਵਿੱਚੋਂ ਲੱਗਭਗ ਦੋ ਫੀਸਦੀ ਪਾਣੀ ਦੀ ਵਰਤੋਂ ਪੀਣ ਵਾਲੇ ਪਾਣੀ, ਸਿੰਚਾਈ, ਖੇਤੀਬਾੜੀ ਅਤੇ ਉਦਯੋਗਾਂ ਲਈ ਕੀਤੀ ਜਾਂਦੀ ਹੈ। ਬਾਕੀ ਪਾਣੀ ਖਾਰਾ ਹੋਣ ਜਾਂ ਹੋਰਨਾਂ ਕਾਰਨਾਂ ਕਰ ਕੇ ਵਰਤੋਂ ਵਿੱਚ ਆਉਣ ਵਾਲਾ ਜਾਂ ਜ਼ਿੰਦਗੀ ਲਈ ਸਹੀ ਨਹੀਂ ਹੈ। ਧਰਤੀ ਉਤਲੇ ਪਾਣੀ ਦੀ ਇਸ ਇੱਕ ਫੀਸਦੀ ਵਿੱਚੋਂ ਵੀ ਲੱਗਭਗ 95 ਫੀਸਦੀ ਜ਼ਮੀਨ ਹੇਠਲੇ ਪਾਣੀ ਦੇ ਰੂਪ ਵਿੱਚ ਧਰਤੀ ਦੀਆਂ ਹੇਠਲੀਆਂ ਪਰਤਾਂ ਵਿੱਚ ਮੌਜੂਦ ਹੈ ਅਤੇ ਬਾਕੀ ਪਾਣੀ ਧਰਤੀ ਉੱਤੇ ਸਤਹੀ ਜਲ ਵਜੋਂ ਤਲਾਬਾਂ, ਝੀਲਾਂ, ਨਦੀਆਂ ਜਾਂ ਨਹਿਰਾਂ ਵਿੱਚ ਤੇ ਮਿੱਟੀ ਵਿੱਚ ਨਮੀ ਦੇ ਰੂਪ ਵਿੱਚ ਹੁੰਦਾ ਹੈ। ਸਪੱਸ਼ਟ ਹੈ ਕਿ ਪਾਣੀ ਬਾਰੇ ਸਾਡੀਆਂ ਬਹੁਤ ਜ਼ਿਆਦਾ ਲੋੜਾਂ ਦੀ ਪੂਰਤੀ ਜ਼ਮੀਨ ਹੇਠਲੇ ਪਾਣੀ ਨਾਲ ਹੁੰਦੀ ਹੈ, ਪਰ ਇਸ ਜ਼ਮੀਨ ਹੇਠਲੇ ਪਾਣੀ ਦੀ ਮਾਤਰਾ ਵੀ ਇੰਨੀ ਨਹੀਂ ਹੈ ਕਿ ਇਸ ਨਾਲ ਲੋਕਾਂ ਦੀਆਂ ਲੋੜਾਂ ਪੂਰੀਆਂ ਹੋ ਸਕਣ। ਵੈਸੇ ਵੀ ਆਬਾਦੀ ਦੀ ਰਫ਼ਤਾਰ ਤੇਜ਼ੀ ਨਾਲ ਵਧ ਰਹੀ ਹੈ ਪਰ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧਣ ਦੀ ਬਜਾਏ ਘਟ ਰਿਹਾ ਹੈ, ਅਜਿਹੇ ਵਿੱਚ ਪਾਣੀ ਦੀ ਘਾਟ ਦਾ ਸੰਕਟ ਡੂੰਘਾ ਹੋਣਾ ਹੀ ਹੈ।
ਯੂ ਐੱਨ ਓ ਦੇ ਸਾਬਕਾ ਜਨਰਲ ਸੈਕਟਰੀ ਕੋਫੀ ਅੰਨਾਨ ਕੁਝ ਸਮਾਂ ਪਹਿਲਾਂ ਦੁਨੀਆ ਨੂੰ ਦੱਸ ਚੁੱਕੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਅਗਲੇ ਸਾਲਾਂ ਵਿੱਚ ਪਾਣੀ ਦੀ ਘਾਟ ਗੰਭੀਰ ਟਕਰਾਅ ਦਾ ਕਾਰਨ ਬਣ ਸਕਦੀ ਹੈ। ਜੇਕਰ ਧਰਤੀ ਉੱਤੇ ਜਲ ਸੰਕਟ ਇਸੇ ਤਰ੍ਹਾਂ ਡੂੰਘਾ ਹੁੰਦਾ ਰਿਹਾ ਤਾਂ ਇਸ ਨੂੰ ਯਕੀਨਨ ਮੰਨ ਕੇ ਚੱਲਣਾ ਹੋਵੇਗਾ ਕਿ ਪਾਣੀ ਹਾਸਲ ਕਰਨ ਲਈ ਵੱਖ-ਵੱਖ ਦੇਸ਼ਾਂ ਵਿਚਾਲੇ ਜੰਗ ਦੀ ਨੌਬਤ ਆ ਸਕਦੀ ਹੈ ਅਤੇ ਜਿਵੇਂ ਸ਼ੱਕ ਪ੍ਰਗਟਾਏ ਜਾ ਰਹੇ ਹਨ ਕਿ ਅਗਲੀ ਸੰਸਾਰ ਜੰਗ ਵੀ ਪਾਣੀ ਦੇ ਕਾਰਨ ਲੜੀ ਜਾ ਸਕਦੀ ਹੈ। ਜੇ ਜਲ ਸੰਕਟ ਵਧਦੇ ਜਾਣ ਦੀ ਸਥਿਤੀ ਵਿੱਚ ਵਾਕਈ ਅਜਿਹਾ ਕੁਝ ਹੋਇਆ ਤਾਂ ਇਸ ਦੁਨੀਆ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜ਼ਾ ਲਾਉਂਦੇ ਹੋਏ ਕਲੇਜਾ ਕੰਬ ਉਠਦਾ ਹੈ।
ਭਾਰਤ-ਪਾਕਿਸਤਾਨ ਅਤੇ ਬੰਗਾਲ ਦੇਸ਼ ਦਰਮਿਆਨ ਪਾਣੀ ਦੇ ਮੁੱਦੇ ਨੂੰ ਲੈ ਕੇ ਤਣਾਤਣੀ ਚੱਲਦੀ ਰਹੀ ਹੈ। ਇਸ ਦੇ ਇਲਾਵਾ ਉਤਰੀ ਅਫਰੀਕਾ ਦੇ ਕੁਝ ਦੇਸ਼ਾਂ ਵਿਚਾਲੇ ਵੀ ਪਾਣੀ ਕਾਰਨ ਝਗੜੇ ਹੁੰਦੇ ਰਹਿੰਦੇ ਹਨ। ਇਜ਼ਰਾਈਲ ਤੇ ਜੌਰਡਨ ਅਤੇ ਮਿਸਰ ਤੇ ਇਥੋਪੀਆ ਵਰਗੇ ਹੋਰ ਦੇਸ਼ਾਂ ਵਿਚਾਲੇ ਵੀ ਪਾਣੀ ਬਾਰੇ ਕਾਫੀ ਗਰਮਾ-ਗਰਮੀ ਦੇਖੀ ਜਾਂਦੀ ਰਹੀ ਹੈ। ਖੈਰ ਦੂਸਰੇ ਦੇਸ਼ਾਂ ਦੀ ਗੱਲ ਛੱਡੋ, ਆਪਣੇ ਹੀ ਦੇਸ਼ ਵਿੱਚ ਵੱਖ-ਵੱਖ ਸੂਬਿਆਂ ਵਿਚਾਲੇ ਪਾਣੀ ਦੀ ਵੰਡ ਦੇ ਸਵਾਲ ਉੱਤੇ ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਡੰੂਘੇ ਮਤਭੇਦ ਕਾਇਮ ਹਨ ਅਤੇ ਇਸੇ ਕਾਰਨ ਰਾਜਾਂ ਦੇ ਆਪਸੀ ਸਬੰਧਾਂ ਵਿੱਚ ਕਾਫੀ ਖਟਾਸ ਪੈਦਾ ਹੋ ਚੁੱਕੀ ਹੈ ਅਤੇ ਵਰਤਮਾਨ ਵਿੱਚ ਵੀ ਪਾਣੀਆਂ ਦੀ ਵੰਡ ਦਾ ਮਾਮਲਾ ਲਗਾਤਾਰ ਅੱਧ-ਵਿਚਾਲੇ ਲਟਕਿਆ ਰਹਿਣ ਨਾਲ ਕੁਝ ਸੂਬਿਆਂ ਵਿੱਚ ਜਲ ਸੰਕਟ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ।
ਦੇਸ਼ ਵਿੱਚ ਜਲ ਸੰਕਟ ਦੇ ਭਿਆਨਕ ਰੂਪ ਧਾਰਨ ਕਰ ਜਾਣ ਪਿੱਛੇ ਆਬਾਦੀ ਦੇ ਧਮਾਕੇ ਦੀ ਸਮੱਸਿਆ ਦੇ ਨਾਲ-ਨਾਲ ਪਾਣੀ ਦੀ ਉਪਲੱਬਧਤਾ ਵਿੱਚ ਹੁੰਦੀ ਜਾ ਰਹੀ ਘਾਟ ਤਾਂ ਜ਼ਿੰਮੇਵਾਰ ਹੈ ਹੀ, ਇਸ ਦੇ ਇਲਾਵਾ ਪਾਣੀ ਦੀ ਦੁਰਵਰਤੋਂ, ਘਟੀਆ ਪ੍ਰਬੰਧ ਤੇ ਦੂਸ਼ਿਤ ਹੁੰਦਾ ਪੀਣ ਵਾਲਾ ਪਾਣੀ ਆਦਿ ਹੋਰ ਵੀ ਕਈ ਅਜਿਹੇ ਕਾਰਨ ਹਨ, ਜੋ ਸਮੱਸਿਆ ਲਈ ਪ੍ਰਮੁੱਖ ਤੌਰ ਉੱਤੇ ਜ਼ਿੰਮੇਵਾਰ ਹਨ। ਜੇ ਅਸੀਂ ਵਾਕਿਆ ਜਲ ਸੰਕਟ ਦਾ ਹੱਲ ਚਾਹੁੰਦੇ ਹਾਂ ਤਾਂ ਸਮਾਂ ਰਹਿੰਦੇ ਸਮਝਣਾ ਹੋਵੇਗਾ ਕਿ ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਤੇ ਅਸੀਂ ਖੁਦ ਪਾਣੀ ਨਹੀਂ ਬਣਾ ਸਕਦੇ। ਇਸ ਲਈ ਅਸੀਂ ਇਹ ਸਮਝ ਲਈਏ ਕਿ ਅਸੀਂ ਕੁਦਰਤ ਦੇ ਖਜ਼ਾਨੇ ਤੋਂ ਜਿੰਨਾ ਪਾਣੀ ਲੈਂਦੇ ਹਾਂ, ਉਹ ਅਸੀਂ ਉਸ ਨੂੰ ਵਾਪਸ ਮੋੜਨਾ ਵੀ ਹੈ ਅਤੇ ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਕੁਦਰਤੀ ਸੋਮਿਆਂ ਨੂੰ ਦੂਸ਼ਿਤ ਹੋਣ ਤੋਂ ਬਚਾਈਏ, ਮੀਂਹ ਦੇ ਪਾਣੀ ਦੀ ਸੰਭਾਲ ਕਰੀਏ ਅਤੇ ਧਰਤੀ ਵਿੱਚੋਂ ਪਾਣੀ ਦੀ ਬੇਲੋੜੀ ਖਿਚਾਰੀ ਨਾ ਕਰੀਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ