ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਦੀ ਅਗਲੀ ਫਿਲਮ ‘ਭੂਲ ਭੁਲੱਈਆਂ 2’ ਦਾ ਫਸਟ ਲੁਕ ਆਊਟ ਹੋ ਗਿਆ ਹੈ। ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਫਿਲਮ ‘ਭੂਲ ਭੁਲੱਈਆਂ 2’ ਦੀ ਸ਼ੂਟਿੰਗ ਵਿੱਚ ਰੁੱਝੇ ਹਨ। ਉਸ ਦੀ ਫਿਲਮ ਦੇ ਸੈੱਟ ਤੋਂ ਕੁਝ ਫੋਟੋ ਆਈਆਂ ਹਨ। ਉਸ ਨੇ ਰੰਗੀਨ ਕੁੜਤਾ ਅਤੇ ਸਫੈਦ ਪਜਾਮਾ ਪਾਇਆ ਹੋਇਆ ਹੈ ਅਤੇ ਉਪਰੋਂ ਕਲਰਫੁੱਲ ਜੈਕੇਟ ਪਹਿਨੀ ਹੋਈ ਹੈ। ਉਸ ਨੇ ਲਾਲ ਰੰਗ ਦੀ ਰਾਜਸਥਾਨੀ ਸਟਾਈਲ ਵਿੱਚ ਪੱਗ ਬੰਨ੍ਹੀ ਹੈ ਅਤੇ ਕਾਲੇ ਰੰਗ ਦਾ ਚਸ਼ਮਾ ਵੀ ਲਾਇਆ ਹੋਇਆ ਹੈ।
ਇਸ ਤੋਂ ਪਹਿਲਾਂ ਕਾਰਤਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਸੀ। ਇਸ ਵਿੱਚ ਉਹ ਦੋ ਵਿਅਕਤੀਆਂ ਦੇ ਨਾਲ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਇਸ ਤਸਵੀਰ ਦੇ ਨਾਲ ਲਿਖਿਆ ਸੀ, ‘‘ਕੁਝ ਵੱਡਾ ਕਰਨ ਦੀ ਟਰੇਨਿੰਗ ਕਰ ਰਿਹਾ ਹਾਂ।”