Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਮਨੋਰੰਜਨ

ਐਕਟਿੰਗ ਦੇ ਬਾਰੇ ਕਦੇ ਸੋਚਿਆ ਨਹੀਂ ਸੀ : ਮਾਹੀ

March 24, 2021 02:27 AM

ਪੰਜਾਬੀ ਫਿਲਮਾਂ ਨਾਲ ਐਕਟਿੰਗ ਖੇਤਰ ਵਿੱਚ ਕਦਮ ਰੱਖਣ ਵਾਲੀ ਅਭਿਨੇਤਰੀ ਮਾਹੀ ਗਿੱਲ ਨੇ ਹਮੇਸ਼ਾ ਆਪਣੀਆਂ ਸ਼ਰਤਾਂ ਉੱਤੇ ਕੰਮ ਕੀਤਾ ਤੇ ਆਪਣੀ ਅਲੱਗ ਜਗ੍ਹਾ ਬਣਾਈ ਹੈ। ਮਾਹੀ ਨੂੰ ਬਚਪਨ ਤੋਂ ਐਕਟਿੰਗ ਦਾ ਸ਼ੌਕ ਸੀ, ਜਿਸ ਵਿੱਚ ਸਾਥ ਦਿੱਤਾ ਉਸ ਦੇ ਮਾਪਿਆਂ ਨੇ। ਉਸ ਨੂੰ ਹਿੰਦੀ ਫਿਲਮਾਂ ਵਿੱਚ ਲਿਆਂਦਾ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਫਿਲਮ ‘ਦੇਵ ਡੀ’ ਨਾਲ, ਜੋ ਆਧੁਨਿਕ ਦੇਵਦਾਸ ਦੀ ਕਹਾਣੀ ਸੀ, ਜਿਸ ਵਿੱਚ ਮਾਹੀ ਨੇ ਪਾਰੋ ਦੀ ਭੂਮਿਕਾ ਨਿਭਾਈ ਸੀ। ਇਸ ਦੇ ਬਾਅਦ ਉਸ ਨੇ ਕਈ ਫਿਲਮਾਂ ਕੀਤੀਆਂ ਅਤੇ ਅੱਗੋਂ ਵੈੱਬ ਸੀਰੀਜ਼ ਵਿੱਚ ਚੰਗਾ ਕੰਮ ਕਰ ਰਹੀ ਹੈ। ਹੌਟ ਸਟਾਰ ਸਪੈਸ਼ਲਸ ਉੱਤੇ ਮਾਹੀ ਦੀ ਵੈਬ ਸੀਰੀਜ਼ ‘1962 : ਦ ਵਾਰ ਇਨ ਦ ਹਿਲਸ’ ਰਿਲੀਜ਼ ਉੱਤੇ ਹੈ, ਜਿਸ ਵਿੱਚ ਉਸ ਨੇ ਇੱਕ ਫੌਜੀ ਦੀ ਪਤਨੀ ਦੀ ਭੂਮਿਕਾ ਨਿਭਾਈ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਮਾਹੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਇਸ ਵੈੱਬ ਸੀਰੀਜ਼ ਵਿੱਚ ਫੌਜੀ ਦੀ ਪਤਨੀ ਦੀ ਭੂਮਿਕਾ ਨਿਭਾਉਣਾ ਕਿੰਨਾ ਚੁਣੌਤੀ ਪੂਰਨ ਰਿਹਾ?
-ਇਸ ਵਿੱਚ ਸਭ ਤੋਂ ਵੱਡੀ ਚੁਣੌਤੀ ਇਸ ਦੇ ਇਮੋਸ਼ਨ ਸਨ। ਇਸ ਦੇ ਇਲਾਵਾ ਮੇਰੇ ਗ੍ਰੈਂਡ ਪੇਰੈਂਟਸ ਆਰਮੀ ਵਿੱਚ ਸਨ, ਇਸ ਲਈ ਮੈਂ ਆਰਮੀ ਦੇ ਲੋਕਾਂ ਦੇ ਰਹਿਣ-ਸਹਿਣ ਨੂੰ ਨੇੜੇ ਤੋਂ ਦੇਖਿਆ ਹੈ। ਇੰਨਾ ਹੀ ਨਹੀਂ ਮੈਂ ਖੁਦ ਵੀ ਆਰਮੀ ਵਿੱਚ ਸਿਲੈਕਟ ਹੋ ਗਈ ਸੀ, ਕਿਸੇ ਕਾਰਨ ਨਹੀਂ ਜਾ ਸਕੀ। ਇਸ ਮਾਹੌਲ ਨਾਲ ਜੁੜੀ ਰਹਿਣ ਕਾਰਨ ਮੇਰਾ ਅਨੁਭਵ ਇਸ ਫੀਲਡ ਵਿੱਚ ਹੈ, ਪਰ ਮੇਰੀ ਭੂਮਿਕਾ ਬਹੁਤ ਭਾਵਨਾਤਮਕ ਹੈ। ਮੇਰਾ ਇਸ ਫਿਲਮ ਨੂੰ ਕਰਨ ਦਾ ਇੱਕੋ ਮਕਸਦ ਰਿਹਾ ਹੈ। ਇਸ ਵਿੱਚ ਮੈਂ ਆਰਮੀ ਦੀਆਂ ਔਰਤਾਂ ਦੇ ਜੀਵਨ ਬਾਰੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਸੀ। ਸਾਰਿਆਂ ਨੂੰ ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ। ਜਦ ਉਨ੍ਹਾਂ ਦੇ ਪਤੀ ਸਰਹੱਦ ਉੱਤੇ ਜਾਂਦੇ ਹਨ ਤਾਂ ਘਰ ਵਾਲਿਆਂ ਉੱਤੇ ਕੀ ਬੀਤਦੀ ਹੈ।
* ਇਸ ਵਿੱਚ ਤੁਹਾਨੂੰ ਕਿੰਨੀਆਂ ਤਿਆਰੀਆਂ ਕਰਨੀਆਂ ਪਈਆਂ?
- ਜਦ ਕੋਈ ਚੰਗੀ ਸਕ੍ਰਿਪਟ ਮੇਰੇ ਕੋਲ ਆਉਂਦੀ ਹੈ ਤਾਂ ਉਸ ਨੂੰ ਕਰਨ ਵਿੱਚ ਬਹੁਤ ਚੰਗਾ ਲੱਗਦਾ ਹੈ। ਉਸ ਦੀ ਤਿਆਰੀ ਮੈਂ ਜਲਦੀ ਕਰ ਲੈਂਦੀ ਹਾਂ। ਮੈਂ ਦੇਖਿਆ ਹੈ, ਜਦ ਆਰਮੀ ਦੇ ਲੋਕ ਜੰਗ ਦੇ ਲਈ ਸਰਹੱਦ ਉੱਤੇ ਜਾ ਕੇ ਖੁਦ ਨੂੰ ਬਲਿਦਾਨ ਕਰ ਦਿੰਦੇ ਹਨ। ਓਧਰ ਘਰ ਉੱਤੇ ਰਹਿਣ ਵਾਲੀਆਂ ਔਰਤਾਂ ਵੀ ਚੁਪਚਾਪ ਖੁਦ ਨੂੰ ਓਸੇ ਤਿਆਗ ਨਾਲ ਜੋੜ ਲੈਂਦੀਆਂ ਹਨ ਕਿਉਂਕਿ ਔਰਤਾਂ ਜੇ ਮਜ਼ਬੂਤ ਨਹੀਂ ਹੋਈਆਂ ਤਾਂ ਅੱਗੇ ਦੀ ਜਨਰੇਸ਼ਨ ਮਜ਼ਬੂਤ ਨਹੀਂ ਹੋ ਸਕੇਗੀ। ਦੇਖਿਆ ਜਾਏ ਤਾਂ ਇਹ ਔਰਤਾਂ ਵੀ ਬਿਨਾਂ ਯੂਨੀਫਾਰਮ ਦੇ ਸੋਲਜ਼ਰ ਹਨ। ਆਰਮੀ, ਨੇਵੀ ਜਾਂ ਏਅਰਫੋਰਸ ਆਦਿ ਦਾ ਕੰਮ ਕਰਨ ਵਾਲਾ ਵਿਅਕਤੀ ਜਦ ਘਰੋਂ ਬਾਹਰ ਨਿਕਲਦਾ ਹੈ ਤਾਂ ਉਸ ਦੇ ਘਰ ਮੁੜਨ ਦੀ ਕੋਈ ਗਾਰੰਟੀ ਨਹੀਂ ਹੁੰਦੀ। ਇਸ ਦੇ ਇਲਾਵਾ ਕਈ ਅਜਿਹੇ ਮੌਕੇ ਹੁੰਦੇ ਹਨ, ਜਦ ਉਨ੍ਹਾਂ ਦਾ ਪਰਵਾਰ ਇਕੱਲੇ ਹੀ ਉਸ ਤਿਆਰ ਨੂੰ ਮਨਾਉਂਦੇ ਹਨ। ਕਈ ਵਾਰ ਬੱਚੇ ਦੇ ਜਨਮ ਦੇ ਸਮੇਂ ਵੀ ਉਨ੍ਹਾਂ ਦੇ ਪਿਤਾ ਕੋਲ ਨਹੀਂ ਹੁੰਦੇ।
* ਕੀ ਐਕਟਿੰਗ ਦੇ ਖੇਤਰ ਵਿੱਚ ਆਉਣਾ ਇੱਕ ਇਤਫਾਕ ਸੀ ਜਾਂ ਬਚਪਨ ਤੋਂ ਸੋਚਿਆ ਸੀ?
- ਮੈਂ ਐਕਟਿੰਗ ਬਾਰੇ ਕਦੇ ਸੋਚਿਆ ਨਹੀਂ ਸੀ। ਮੈਂ ਪੜ੍ਹਾਈ ਕਰ ਰਹੀ ਸੀ ਅਤੇ ਮੇਰਾ ਪੈਸ਼ਨ ਆਰਮੀ ਸੀ। ਮੈਂ ਜ਼ਿੰਦਗੀ ਵਿੱਚ ਕਦੇ ਸੋਚਿਆ ਨਹੀਂ ਸੀ ਕਿ ਮੈਂ ਮੁੰਬਈ ਰਹਾਂਗੀ ਅਤੇ ਫਿਲਮਾਂ ਵਿੱਚ ਕੰਮ ਕਰਾਂਗੀ। ਮੈਨੂੰ ਨਵੀਂ ਜ਼ਿੰਦਗੀ ਮਿਲੇ, ਮੈਂ ਪੰਜਾਬ ਵਿੱਚ ਥੀਏਟਰ ਜੁਆਇਨ ਕੀਤਾ ਤੇ ਕਈ ਪੰਜਾਬੀ ਫਿਲਮਾਂ ਕੀਤੀਆਂ। ਇਸ ਨਾਲ ਮੇਰਾ ਕਰੀਅਰ ਐਕਟਿੰਗ ਵਿੱਚ ਸ਼ੁਰੂ ਹੋ ਗਿਆ। ਇਸ ਦੇ ਇਲਾਵਾ ਜਦ ਮੇਰੀ ਮਾਂ ਜਵਾਨ ਸੀ, ਉਨ੍ਹਾਂ ਨੂੰ ਫਿਲਮਾਂ ਵਿੱਚ ਐਕਟਿੰਗ ਲਈ ਮੌਕਾ ਮਿਲਿਆ ਸੀ, ਪਰ ਨਾਨਾ ਜੀ ਨੇ ਨਹੀਂ ਜਾਣ ਦਿੱਤਾ ਸੀ ਕਿਉਂਕਿ ਤਦ ਫਿਲਮ ਇੰਡਸਟਰੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ, ਅੱਜ ਤਾਂ ਪਰਵਾਰ ਵਾਲੇ ਖੁਦ ਆਪਣੇ ਬੱਚੇ ਨੂੰ ਫਿਲਮ ਇੰਡਸਟਰੀ ਵਿੱਚ ਪਾਉਣਾ ਚਾਹੰੁਦੇ ਹਨ। ਉਹੀ ਪੈਸ਼ਨ ਸ਼ਾਇਦ ਮੇਰੇ ਅੰਦਰ ਆ ਗਿਆ ਅਤੇ ਮੈਂ ਐਕਟਿੰਗ ਨੂੰ ਹੀ ਆਪਣਾ ਪ੍ਰੋਫੈਸ਼ਨ ਬਣਾ ਲਿਆ।
* ਕਿਸੇ ਵੀ ਫਿਲਮ ਨੂੰ ਚੁਣਦੇ ਸਮੇਂ ਕਿਸ ਗੱਲ ਦਾ ਜ਼ਿਆਦਾ ਧਿਆਨ ਰੱਖਦੇ ਹੋ?
- ਸਭ ਤੋਂ ਪਹਿਲਾਂ ਸਟੋਰੀ ਹੈ, ਜਿਸ ਨੂੰ ਕਰਨ ਨੂੰ ਮੇਰਾ ਮਨ ਕਰੇ ਅਤੇ ਮੈਨੂੰ ਸੰਤੁਸ਼ਟੀ ਵੀ ਮਿਲੇ। ਮੈਂ ਅਜਿਹੀ ਚੀਜ਼ ਨਹੀਂ ਚੁਣਨਾ ਚਾਹੁੰਦੀ, ਜਿਸ ਨੂੰ ਕਰਨ ਲਈ ਮੇਰਾ ਮੂਡ ਨਹੀਂ ਹੈ। ਇਸ ਦੇ ਇਲਾਵਾ ਪੈਸੇ ਤੇ ਸਮੇਂ ਦੀ ਬਰਬਾਦੀ ਹੋਵੇ, ਉਹ ਵੀ ਮੈਨੂੰ ਪਸੰਦ ਨਹੀਂ। ਮੇਰੇ ਨਾਲ ਕੰਮ ਕਰਨ ਵਾਲੇ ਲੋਕ, ਬੈਨਰ, ਫਿਲਮ ਦਾ ਸਮਾਂ ਉੱਤੇ ਰਿਲੀਜ਼ ਹੋਣਾ ਆਦਿ ਕਈ ਹਨ।
* ਕੀ ਓ ਟੀ ਟੀ ਪਲੇਟਫਾਰਮ ਉੱਤੇ ਵੈੱਬ ਸੀਰੀਜ਼ ਲਈ ਸਰਟੀਫਿਕੇਸ਼ਨ ਦੇ ਹੋਣ ਨੂੰ ਕੋਈ ਖਤਰਾ ਹੈ?
- ਮੇਰੇ ਹਿਸਾਬ ਨਾਲ ਵੈੱਬ ਸੀਰੀਜ਼ ਨੂੰ ਸਰਟੀਫਿਕੇਸ਼ਨ ਦੇਣ ਤੋਂ ਕੋਈ ਖਤਰਾ ਨਹੀਂ ਕਿਉਂਕਿ ਇਸ ਨਾਲ ਮਾਪੇ ਸਮਝ ਜਾਣਗੇ ਕਿ ਬੱਚਾ ਕੀ ਦੇਖ ਰਿਹਾ ਹੈ, ਕਿਉਂਕਿ ਡਿਜੀਟਲ ਮੀਡੀਆ ਉੱਤੇ ਅਜਿਹੇ ਕਰੋੜਾਂ ਵੈੱਬਸਾਈਟਸ ਹਨ, ਜਿੱਥੇ ਇਤਰਾਜ਼ ਯੋਗ ਚੀਜ਼ਾਂ ਕੋਈ ਵੀ ਦੇਖ ਸਕਦਾ ਹੈ। ਸਰਟੀਫਿਕੇਸ਼ਨ ਨਾਲ ਮਾਤਾ-ਪਿਤਾ, ਬੱਚੇ ਥੋੜ੍ਹੇ ਨਿਸ਼ਚਿੰਤ ਹੋ ਸਕਣਗੇ। ਇਹ ਸਹੀ ਹੈ ਕਿ ਡਾਇਰੈਕਟਰ ਅਤੇ ਕਲਾਕਾਰ ਜੋ ਵੀ ਆਪਣੇ ਆਸਪਾਸ ਦੇਖਦੇ ਹਨ, ਉਸ ਨੂੰ ਪਰਦੇ `ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਰਦੇ ਰਹਿਣਗੇ। ਸਰਟੀਫਿਕੇਸ਼ਨ ਨਾਲ ਲੋਕ ਸਮਝ ਜਾਣਗੇ ਕਿ ਉਨ੍ਹਾਂ ਕੀ ਦੇਖਣਾ ਹੈ, ਕੀ ਨਹੀਂ।
* ਇੰਨੇ ਸਾਲਾਂ ਵਿੱਚ ਇੰਡਸਟਰੀ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਤੁਸੀਂ ਦੇਖਦੇ ਹੋ?
-ਜਦ ਮੈਂ ਫਿਲਮ ‘ਦੇਵ ਡੀ’ ਅੱਜ ਤੋਂ 10 ਸਾਲ ਪਹਿਲਾਂ ਕੀਤੀ ਸੀ, ਤਾਂ ਕਹਾਣੀ ਕਹਿਣ ਦਾ ਨਵਾਂ ਦੌਰ ਸ਼ੁਰੂ ਹੋਇਆ ਸੀ। ਸਟੋਰੀ ਟੇਲਿੰਗ ਵਿੱਚ ਕਾਫੀ ਤਬਦੀਲੀ ਅੱਜ ਹੈ। ਬਹੁਤ ਦਿਲਚਸਪ ਕਹਾਣੀਆਂ ਅਭਿਨੇਤਰੀਆਂ ਲਈ ਲਿਖੀਆਂ ਜਾਂਦੀਆਂ ਹਨ, ਜੋ ਕੁਝ ਸਾਲਾਂ ਲਈ ਬੰਦ ਹੋ ਗਈਆਂ ਸਨ। ਅੱਜ ਦੇ ਕਲਾਕਾਰ ਉਸੇ ਫਿਲਮ ਨੂੰ ਕਰਨਾ ਚਾਹੰੁਦੇ ਹਨ, ਜਿਸ ਵਿੱਚ ਉਨ੍ਹਾਂ ਦੀ ਭੂਮਿਕਾ ਮਜ਼ਬੂਤ ਹੋਵੇ ਤੇ ਸਟੋਰੀ ਟੈਲਿੰਗ ਵੀ ਮਜ਼ਬੂਤ ਹੋਵੇ। ਇਸ ਦੇ ਇਲਾਵਾ ਪਹਿਲਾਂ ਇੱਕ ਫਿਲਮ ਦੇ ਬਣਨ ਵਿੱਚ ਦੋ ਤਿੰਨ ਸਾਲ ਲੱਗਦੇ ਸਨ, ਦੋ ਮਹੀਨੇ ਵਿੱਚ ਫਿਲਮ ਬਣ ਜਾਂਦੀ ਹੈ। ਇਸ ਨਾਲ ਪੈਸਾ ਅਤੇ ਸਮਾਂ ਦੋਵਾਂ ਦੀ ਬਚਤ ਹੁੰਦੀ ਹੈ। ਅੱਜ ਲੋਕ ਪੈਸੇ ਨੂੰ ਲੈ ਕੇ ਸਮਝਦਾਰ ਹੋ ਚੁੱਕੇ ਹਨ ਕਿਉਂਕਿ ਨਿਰਮਾਤਾ, ਨਿਰਦੇਸ਼ਕ ਦੇ ਜਲਦੀ-ਜਲਦੀ ਫਿਲਮਾਂ ਬਣਾਉਣ ਨਾਲ ਜ਼ਿਆਦਾ ਕਲਾਕਾਰਾਂ ਨੂੰ ਕੰਮ ਮਿਲੇਗਾ, ਜੋ ਚੰਗੀ ਗੱਲ ਹੈ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ