Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਟਰੂਡੋ ਨਾਲ ਮੁਲਾਕਾਤ ਲਈ ਪ੍ਰੀਮੀਅਰ ਮਾਂਟਰੀਅਲ ਪਹੁੰਚੇ

December 07, 2018 05:46 PM

ਮਾਂਟਰੀਅਲ, 7 ਦਸੰਬਰ (ਪੋਸਟ ਬਿਊਰੋ) : ਵੀਰਵਾਰ ਨੂੰ ਫਰਸਟ ਮਨਿਸਟਰਜ ਦੀ ਮੀਟਿੰਗ ਲਈ ਪਹੁੰਚੇ ਪ੍ਰੀਮੀਅਰਜ ਨੇ ਪੈਂਦੀ ਸੱਟੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਤੈਅ ਕੀਤੇ ਗਏ ਏਜੰਡੇ ਬਾਰੇ ਸਿਕਾਇਤ ਕਰਨੀ ਸੁਰੂ ਕਰ ਦਿੱਤੀ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਤਾਂ ਇੱਥੋਂ ਤੱਕ ਧਮਕੀ ਦੇ ਦਿੱਤੀ ਕਿ ਜੇ ਪ੍ਰੋਵਿੰਸਾਂ ਦੀਆਂ ਤਰਜੀਹਾਂ ਨੂੰ ਇਸ ਮੀਟਿੰਗ ਵਿੱਚ ਥਾਂ ਨਾ ਦਿੱਤੀ ਗਈ ਤਾਂ ਉਹ ਵਾਕ ਆਊਟ ਕਰ ਜਾਣਗੇ।
ਫੋਰਡ ਦੇ ਨਜਦੀਕੀ ਸਰੋਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਲਿਹਾਜ ਨਾਲ ਮੀਟਿੰਗ ਛੱਡਣ ਦਾ ਮਨ ਬਣਾਇਆ ਹੋਇਆ ਹੈ ਜੇ ਟਰੂਡੋ ਨੇ ਫੈਡਰਲ ਕਾਰਬਨ ਟੈਕਸ ਬਾਰੇ ਕੋਈ ਵਿਚਾਰ ਵਟਾਂਦਰਾ ਨਾ ਕੀਤਾ ਕਿਉਂਕਿ ਫੋਰਡ ਨੇ ਉਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੋਈ ਹੈ। ਇਸ ਲਈ ਵੀਰਵਾਰ ਨੂੰ ਜਦੋਂ ਉਹ ਡਾਊਨਟਾਊਨ ਦੇ ਹੋਟਲ ਵਿੱਚ ਟਰੂਡੋ ਨੂੰ ਮਿਲੇ ਤਾਂ ਫੋਰਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸੀ ਹੈ ਕਿ ਆਪਾਂ ਰਲ ਕੇ ਬੈਠਾਂਗੇ ਤੇ ਜਿਹੜੇ ਮੁੱਦੇ ਓਨਟਾਰੀਓ ਦੇ ਲੋਕਾਂ ਲਈ ਅਹਿਮ ਹਨ ਉਨ੍ਹਾਂ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਉਨ੍ਹਾਂ ਆਖਿਆ ਕਿ ਓਨਟਾਰੀਓ ਦੇ ਲੋਕਾਂ ਨੂੰ ਸੱਭ ਤੋਂ ਵੱਧ ਤਕਲੀਫ ਰੋਜਗਾਰ ਖਤਮ ਕਰਨ ਵਾਲੇ ਕਾਰਬਨ ਟੈਕਸ ਕਾਰਨ ਹੋ ਰਹੀ ਹੈ।
ਉਨ੍ਹਾਂ ਆਖਿਆ ਕਿ ਓਨਟਾਰੀਓ ਇਹ ਵੀ ਚਾਹੁੰਦਾ ਹੈ ਕਿ ਅਗਲੇ ਸਾਲ ਓਸਵਾ ਸਥਿਤ ਆਪਣੇ ਪਲਾਂਟ ਨੂੰ ਬੰਦ ਕਰਨ ਜਾ ਰਹੀ ਜਨਰਲ ਮੋਟਰਜ ਦੇ ਇਸ ਫੈਸਲੇ ਕਾਰਨ ਵਿਹਲੇ ਹੋਣ ਵਾਲੇ ਕਾਮਿਆਂ ਨੂੰ ਨਵੀਆਂ ਨੌਕਰੀਆਂ ਕਿਸ ਤਰ੍ਹਾਂ ਲੱਭ ਕੇ ਦਿੱਤੀਆਂ ਜਾਣ। ਇਸ ਤੋਂ ਇਲਾਵਾ ਸਰਹੱਦ ਪਾਰ ਕਰਕੇ ਕੈਨੇਡਾ ਆਉਣ ਵਾਲੇ ਗੈਰਕਾਨੂੰਨੀ ਸਰਨਾਰਥੀਆਂ ਲਈ ਖਰਚ ਹੋਣ ਵਾਲੇ 200 ਮਿਲੀਅਨ ਡਾਲਰ ਨੂੰ ਪ੍ਰੋਵਿੰਸ ਕਿਸ ਤਰ੍ਹਾਂ ਝੱਲੇ। ਟਰੂਡੋ ਵੀ ਫੋਰਡ ਨਾਲ ਪੂਰੀ ਨਰਮਾਈ ਨਾਲ ਪੇਸ ਆ ਰਹੇ ਸਨ ਹਾਲਾਂਕਿ ਫੈਡਰਲ ਅਧਿਕਾਰੀਆਂ ਨੂੰ ਇਹ ਉਮੀਦ ਸੀ ਕਿ ਪ੍ਰਾਈਵੇਟ ਤੌਰ ਉੱਤੇ ਪ੍ਰੀਮੀਅਰ ਇਸ ਮੀਟਿੰਗ ਨੂੰ ਲੀਹ ਤੋਂ ਲਾਹੁਣ ਦੀ ਪੂਰੀ ਕੋਸਿਸ ਕਰਨਗੇ।
ਟਰੂਡੋ ਨੇ ਆਖਿਆ ਕਿ ਕਿਊਬਿਕ, ਮਾਂਟਰੀਅਲ ਵਿੱਚ ਡੱਗ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਹੁਤ ਖੁਸੀ ਹੋ ਰਹੀ ਹੈ। ਇਹ ਸਾਡੇ ਲਈ ਸੁਨਹਿਰਾ ਮੌਕਾ ਹੈ ਕਿ ਅਸੀਂ ਓਨਟਾਰੀਓ ਵਾਸੀਆਂ ਦੇ ਮੁੱਦਿਆਂ, ਕੈਨੇਡੀਅਨਾਂ ਨੂੰ ਦਰਪੇਸ ਚੁਣੌਤੀਆਂ, ਆਰਥਿਕ ਵਿਕਾਸ, ਮੱਧਵਰਗ ਤੇ ਹਰ ਕਿਸੇ ਲਈ ਚੰਗੀਆਂ ਨੌਕਰੀਆਂ ਸਿਰਜਣ ਲਈ ਸਖਤ ਮਿਹਨਤ ਕਰਾਂਗੇ। ਟਰੂਡੋ ਨੇ ਆਖਿਆ ਕਿ ਉਹ ਪ੍ਰੀਮੀਅਰਜ ਨਾਲ ਹਰ ਉਹ ਮੁੱਦਾ ਵਿਚਾਰਨਗੇ ਜਿਹੜਾ ਉਹ ਵਿਚਾਰਨਾ ਚਾਹੁੰਦੇ ਹਨ। ਪਰ ਅਜਿਹਾ ਆਖ ਕੇ ਟਰੂਡੋ ਉਸ ਨੁਕਤਾਚੀਨੀ ਤੋਂ ਨਹੀਂ ਬਚ ਸਕਦੇ ਕਿ ਉਨ੍ਹਾਂ ਨੇ ਬਹੁਤ ਹੀ ਨਿੱਕਾ ਏਜੰਡਾ ਰੱਖਿਆ ਹੈ ਤੇ ਕਈ ਮੁੱਦਿਆਂ ਨੂੰ ਅਣਦੇਖਿਆਂ ਕੀਤਾ ਗਿਆ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ