Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਕਾਉਂਸਲਰ ਢਿੱਲੋਂ ਵੱਲੋਂ ਐਲਆਰਟੀ ਨੂੰ ਡਾਊਨਟਾਊਨ ਬਰੈਂਪਟਨ ਤੱਕ ਲਿਆਉਣ ਲਈ ਮਤਾ ਪੇਸ਼

December 07, 2018 08:54 AM

ਬਰੈਂਪਟਨ, 6 ਦਸੰਬਰ (ਪੋਸਟ ਬਿਊਰੋ) : ਬਰੈਂਪਟਨ ਦੇ ਇਤਿਹਾਸ ਵਿੱਚ ਹੁਰੌਨਟਾਰੀਓ ਲਾਈਟ ਰੇਲ ਪ੍ਰੋਜੈਕਟ ਵੱਡੀ ਬਹਿਸ ਦਾ ਮੁੱਦਾ ਰਿਹਾ ਹੈ ਤੇ ਇਹ ਮੁੱਦਾ ਇੱਕ ਵਾਰੀ ਫਿਰ ਚਰਚਾ ਵਿੱਚ ਹੈ।
ਕਾਉਂਸਲਰ ਗੁਰਪ੍ਰੀਤ ਢਿੱਲੋਂ ਨੇ ਅੱਜ ਇੱਕ ਮਤਾ ਪੇਸ਼ ਕਰਕੇ ਸਟੀਲਜ਼ ਐਵਨਿਊ ਉੱਤੇ ਐਲਆਰਟੀ ਨੂੰ ਰੋਕਣ ਦੇ ਕਾਉਂਸਲ ਦੇ ਪੁਰਾਣੇ ਮਤੇ ਨੂੰ ਪਲਟਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਐਲਆਰਟੀ ਨੂੰ ਡਾਊਨਟਾਊਨ ਬਰੈਂਪਟਨ ਤੱਕ ਲਿਆਉਣ ਦੀ ਇੱਛਾ ਵੀ ਪ੍ਰਗਟਾਈ। ਜਿ਼ਕਰਯੋਗ ਹੈ ਕਿ 2015 ਵਿੱਚ ਕਾਉਂਸਲ ਨੇ ਵਿਵਾਦਗ੍ਰਸਤ ਫੈਸਲਾ ਲੈਂਦਿਆਂ ਇਸ ਪ੍ਰੋਜੈਕਟ ਨੂੰ ਬਰੈਂਪਟਨ ਗੋ ਦੀ ਥਾਂ ਉੱਤੇ ਸਟੀਲਜ਼ ਐਵਨਿਊ ਉੱਤੇ ਹੀ ਰੋਕਣ ਦਾ ਐਲਾਨ ਕੀਤਾ ਸੀ। ਜਦਕਿ ਮੂਲ ਰੂਪ ਵਿੱਚ ਸਿਟੀ ਦੀ ਟਰਾਂਜਿ਼ਟ ਯੋਜਨਾ ਤਹਿਤ ਇਸ ਨੂੰ ਬਰੈਂਪਟਨ ਗੋ ਤੱਕ ਹੀ ਬਣਾਇਆ ਜਾਣਾ ਚਾਹੀਦਾ ਸੀ।
ਇਹ ਪ੍ਰੋਜੈਕਟ ਹੁਰੌਨਟਾਰੀਓ ਮੇਨ ਐਲਆਰਟੀ ਪ੍ਰੋਜੈਕਟ, ਜਿਸ ਲਈ ਪੋਰਟ ਕ੍ਰੈਡਿਟ ਤੋਂ ਬਰੈਂਪਟਨ ਗੋ ਤੱਕ ਲਾਈਟ ਰੇਲ ਦੇ ਨਿਰਮਾਣ ਲਈ ਪ੍ਰੋਵਿੰਸ ਵੱਲੋਂ 1.6 ਬਿਲੀਅਨ ਡਾਲਰ ਦਾ ਫੰਡ ਹਾਸਲ ਹੋਇਆ ਸੀ, ਦਾ ਹੀ ਹਿੱਸਾ ਸੀ। ਪਰ ਉਸ ਫੈਸਲੇ ਨੇ ਬਰੈਂਪਟਨ ਦੇ ਫੰਡ ਰੂਪੀ 400 ਮਿਲੀਅਨ ਹਿੱਸੇ ਨੂੰ ਜ਼ਬਤ ਕਰ ਲਿਆ। ਕਈ ਸਰਵੇਖਣਾਂ ਵਿੱਚ ਇਹ ਪਾਇਆ ਗਿਆ ਕਿ 70 ਫੀ ਸਦੀ ਸਥਾਨਕ ਵਾਸੀ ਇਸ ਪ੍ਰੋਜੈਕਟ ਦੇ ਹੱਕ ਵਿੱਚ ਸਨ। ਇਨ੍ਹਾਂ ਵਿੱਚੋਂ ਸੈਂਕੜੇ ਲੋਕਾਂ ਨੇ ਸਿਟੀ ਕਾਉਂਸਲ ਤੱਕ ਪਹੁੰਚ ਕਰਕੇ ਪ੍ਰੋਜੈਕਟ ਡਾਊਨਟਾਊਨ ਲਿਆਉਣ ਲਈ ਜ਼ੋਰ ਪਾਇਆ ਜਦਕਿ ਕੁੱਝ ਕੁ ਨੇ ਇਸ ਦਾ ਵਿਰੋਧ ਵੀ ਕੀਤਾ। ਅਖੀਰ ਵਿੱਚ ਕਾਉਂਸਲ ਨੇ ਇਸ ਪ੍ਰੋਜੈਕਟ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ।
ਹੁਣ ਢਿੱਲੋਂ ਵੱਲੋਂ ਮੇਨ ਸਟਰੀਟ ਰੂਟ ਲਈ ਗੱਲਬਾਤ ਮੁੜ ਸ਼ੁਰੂ ਕਰਨ ਲਈ ਮਤਾ ਪੇਸ਼ ਕੀਤਾ ਗਿਆ ਹੈ ਪਰ ਇਸ ਵਾਰੀ ਫਰਕ ਇਹ ਹੈ ਕਿ ਇਸ ਰੂਟ ਨੂੰ ਡਾਊਨਟਾਊਨ ਤੋਂ ਲਿਜਾਂਦੇ ਹੋਏ ਮੇਨ ਸਟਰੀਟ ਦੇ ਹੇਠੋਂ ਲੰਘਾਉਂਦਿਆਂ ਮੇਅਫੀਲਡ ਰੋਡ ਤੱਕ ਲਿਜਾਣ ਦਾ ਪ੍ਰਸਤਾਵ ਹੈ। ਪਿਛਲੇ ਕੁੱਝ ਸਾਲਾਂ ਤੋਂ ਬਰੈਂਪਟਨ ਦੇ ਸਾਹਮਣੇ ਬਾਹਰਵਾਰ ਸਥਿਤ ਆਪਣੇ ਕੁੱਝ ਇਲਾਕਿਆਂ ਨਾਲ ਟਰਾਂਜਿ਼ਟ ਨੂੰ ਜੋੜਨ ਵਿੱਚ ਦਿੱਕਤਾਂ ਵੀ ਆਉਂਦੀਆਂ ਰਹੀਆਂ ਹਨ। ਇਸ ਸਮੇਂ ਮੇਨ ਸਟਰੀਟ ਉੱਤੇ ਚੱਲਣ ਵਾਲੀ ਜ਼ੂਮ ਬੱਸ ਸੈਂਡਲਵੁੱਡ ਪਾਰਕਵੇਅ ਤੱਕ ਹੀ ਜਾਂਦੀ ਹੈ ਤੇ ਇਸ ਨਾਲ ਅਗਾਂਹ ਉੱਤਰ ਵੱਲ ਰਹਿਣ ਵਾਲੇ ਰਾਈਡਰਜ਼ ਨੂੰ ਕਾਫੀ ਦਿੱਕਤਾਂ ਆਉਂਦੀਆਂ ਹਨ। ਮੇਅਫੀਲਡ ਰੋਡ ਤੱਕ ਲਾਈਟ ਰੇਲ ਲਾਈਨ ਇਸ ਮਾਮਲੇ ਵਿੱਚ ਲੋੜੀਂਦਾ ਕੁਨੈਕਸ਼ਨ ਸਿੱਧ ਹੋ ਸਕਦੀ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੇਅਰ ਪੈਟ੍ਰਿਕ ਬ੍ਰਾਊਨ ਇਸ ਮਤੇ ਨਾਲ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਉਸ ਪ੍ਰੋਜੈਕਟ ਲਈ ਫੰਡ ਨਹੀਂ ਦੇਣਗੀਆਂ ਜਿਸ ਨਾਲ ਉਨ੍ਹਾਂ ਨੂੰ ਲੱਗੇ ਕਿ ਉਹ ਵੱਡੀ ਪੱਧਰ ਉੱਤੇ ਕਮਿਊਨਿਟੀ ਦੇ ਹੱਕ ਵਿੱਚ ਨਹੀਂ ਹੈ। ਸਾਨੂੰ ਆਪਣੇ ਜਾਇਜ਼ ਹਿੱਸੇ ਲਈ ਮੰਗ ਕਰਨੀ ਚਾਹੀਦੀ ਹੈ ਨਾ ਕਿ ਨਿੱਕੇ ਨਿੱਕੇ ਹਿੱਸਿਆਂ ਲਈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ