Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਲਾਈਫ ਸਟਾਈਲ

ਰਸੋਈ : ਲਾਲ ਟਿੱਕੀ

September 30, 2020 09:44 AM

ਸਮੱਗਰੀ-ਅੱਧਾ ਕੱਪ ਕੱਟੀ ਹੋਈ ਗਾਜਰ, ਚਕੁੰਦਰ 1/4 ਕੱਪ ਕੱਟਿਆ ਹੋਇਆ, ਇੱਕ ਉਬਲਿਆ ਹੋਇਆ ਆਲੂ, ਬਰਾਊਨ ਬ੍ਰੈੱਡ ਇੱਕ ਸਲਾਈਸ, ਮਿਕਸ ਸਬਜ਼ੀਆਂ (ਪੱਤਾ ਗੋਭੀ, ਪਿਆਜ਼, ਸ਼ਿਮਲਾ ਮਿਰਚ, ਬੀਨਸ, ਗਾਜਰ) ਇੱਕ ਕੱਪ ਕੱਟੀਆਂ ਹੋਈਆਂ, ਹਰੀ ਮਿਰਚ ਇੱਕ ਕੱਟੀ ਹੋਈ, ਅਦਰਕ ਇੱਕ ਵੱਡਾ ਚਮਚ ਕੱਦੂਕਸ਼ ਕੀਤਾ ਹੋਇਆ, ਮੱਕੀ ਦੇ ਦਾਣੇ ਇੱਕ ਵੱਡਾ ਚਮਚ, ਬ੍ਰੈੱਡ ਕ੍ਰਮਬਸ ਜਾਂ ਸੂਜੀ ਇੱਕ ਕੱਪ, ਬਾਦਾਮ, ਕਾਜੂ ਅਤੇ ਅਖਰੋਟ ਦੋ ਵੱਡੇ ਚਮਚ ਕੱਟੇ ਹੋਏ, ਮੱਖਣ ਅੱਧਾ ਛੋਟਾ ਚਮਚ, ਹਰੀ ਧਨੀਆ 1 ਵੱਡਾ ਚਮਚ ਕੱਟਿਆ ਹੋਇਆ, ਨਮਕ ਸਵਾਦ ਅਨੁਸਾਰ, ਤੇਲ ਸੇਕਣ ਦੇ ਲਈ।
ਵਿਧੀ- ਕੁੱਕਰ ਵਿੱਚ ਗਾਜਰ ਤੇ ਚਕੁੰਦਰ ਨੂੰ ਇਕੱਠੇ ਦੋ ਸੀਟੀਆਂ ਆਉਣ ਤੱਕ ਉਬਾਲੋ। ਇਨ੍ਹਾਂ ਨੂੰ ਬਰੀਕ ਮਸਲ ਕੇ ਤੇ ਬਿਨਾਂ ਪਾਣੀ ਦੇ ਪੇਸਟ ਤਿਆਰ ਕਰੋ। ਪੈਨ ਵਿੱਚ ਮੱਖਣ ਗਰਮ ਕਰ ਕੇ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਪਾਓ ਅਤੇ ਨਮਕ ਪਾ ਕੇ ਤੇਜ਼ ਸੇਕ 'ਤੇ ਇੱਕ ਮਿੰਟ ਤੱਕ ਭੁੰਨੋ। ਇਸ ਵਿੱਚ ਮੱਕੀ ਦੇ ਦਾਣੇ, ਸੁੱਕੇ ਮੇਵੇ ਮਿਲਾਓ ਅਤੇ ਇੱਕ ਮਿੰਟ ਭੁੰਨ ਕੇ ਸੇਕ ਤੋਂ ਉਤਾਰ ਲਓ। ਇਸ ਵਿੱਚ ਆਲੂ, ਬ੍ਰੈੱਡ ਅਤੇ ਗਾਜਰ, ਚਕੁੰਦਰ ਦਾ ਪੇਸਟ ਮਿਲਾਓ ਅਤੇ ਹੱਥਾਂ ਨਾਲ ਮਸਲ ਕੇ ਆਟੇ ਵਾਂਗ ਗੁੰਨ੍ਹ ਲਓ। ਇਸ ਮਿਸ਼ਰਣ ਦੀਆਂ ਗੋਲ-ਗੋਲ ਟਿੱਕੀਆਂ ਬਣਾਓ ਤੇ ਇੱਕ-ਇੱਕ ਕਰ ਕੇ ਬ੍ਰੈੱਡ ਕ੍ਰਮਬਸ ਜਾਂ ਸੂਜੀ ਵਿੱਚ ਲਪੇਟੋ ਅਤੇ 10-15 ਮਿੰਟ ਲਈ ਫਰਿਜ਼ ਵਿੱਚ ਰੱਖੋ। ਪੈਨ ਜਾਂ ਤਵਾ ਗਰਮ ਕਰੋ ਤੇ ਥੋੜ੍ਹਾ ਤੇਲ ਪਾਓ। ਤਿਆਰ ਟਿੱਕੀਆਂ ਨੂੰ ਦੋਵਾਂ ਪਾਸਿਉਂ ਹਲਕਾ ਜਿਹਾ ਤੇਲ ਪਾ ਕੇ ਉਲਟ-ਪੁਲਟ ਸੁਨਹਿਰਾ ਹੋਣ ਤੱਕ ਸੇਕੋ। ਟਿੱਕੀਆਂ ਨੂੰ ਸੌਸ, ਚਟਣੀ ਜਾਂ ਚਾਹ ਦੇ ਨਾਲ ਪਰੋਸੋ।

 
Have something to say? Post your comment