Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਸੱਚ ਹੋਇਆ ਮੇਰਾ ਸੁਫਨਾ : ਮੌਨੀ ਰਾਏ

November 21, 2018 09:24 AM

ਲਗਭਗ ਦਸ ਸਾਲ ਪਹਿਲਾਂ ਟੀ ਵੀ ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੁ ਥੀ’ ਨਾਲ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਮੌਨੀ ਰਾਏ ਦੇ ਹਿੱਸੇ ਵਿੱਚ ‘ਦੇਵੋਂ ਕੇ ਦੇਵ ਮਹਾਦੇਵ’ ਅਤੇ ‘ਨਾਗਿਨ’ ਵਰਗੇ ਸੁਪਰਹਿੱਟ ਸੀਰੀਅਲ ਰਹੇ ਹਨ। ਇਸ ਤੋਂ ਬਿਨਾ ਟੀ ਵੀ ਰਿਐਲਿਟੀ ਸ਼ੋਅ ‘ਬਿਗ ਬੌਸ’ ਅਤੇ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ' ਵਿੱਚ ਵੀ ਬਤੌਰ ਮੁਕਾਬਲੇਬਾਜ਼ ਸ਼ਾਮਲ ਹੋ ਚੁੱਕੀ ਹੈ, ਪਰ ਅੱਜ ਕੱਲ੍ਹ ਟੀ ਵੀ ਸ਼ੋਅ ਮੌਨੀ ਲਈ ਸੈਕੰਡਰੀ ਬਣ ਗਏ ਹਨ, ਕਿਉਕਿ ਉਸ ਨੂੰ ਵੱਡਾ ਪਰਦਾ ਰਾਸ ਆਉਣ ਲੱਗਾ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਅਕਸ਼ੈ ਕੁਮਾਰ ਦੇ ਆਪੋਜ਼ਿਟ ਫਿਲਮ ‘ਗੋਲਡ’ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਦਾ ਕਿੰਨਾ ਫਾਇਦਾ ਹੋਇਆ?
- ਬਹੁਤ ਫਾਇਦਾ ਹੋਇਆ, ਕਿਉਂਕਿ ਸਥਾਪਤ ਕਲਾਕਾਰ ਨਾਲ ਕੰਮ ਕਰਨ ਦੀ ਖੁਸ਼ਕਿਸਮਤੀ ਨਸੀਬ ਵਾਲੀ ਅਦਾਕਾਰਾ ਨੂੰ ਮਿਲਦੀ ਹੈ। ਉਂਝ ਵੀ ਅਕਸ਼ੈ ਅੱਜ ਸੁਪਰ ਸਟਾਰ ਹਨ, ਇਸ ਲਈ ਉਨ੍ਹਾਂ ਨਾਲ ਕੰਮ ਕਰ ਕੇ ਜਿੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਉਥੇ ਫਿਲਮ ਨਗਰੀ ਨੇ ਵੀ ਮੈਨੂੰ ਕਾਫੀ ਸਪੋਰਟ ਕੀਤਾ।
* ਰਾਜ ਕੁਮਾਰ ਰਾਓ ਵਾਲੀ ਆਪਣੀ ਫਿਲਮ ‘ਮੇਡ ਇਨ ਚਾਈਨਾ’ ਬਾਰੇ ਕੁਝ ਦੱਸੋ?
-ਨਿਰਮਾਤਾ ਦਿਨੇਸ਼ ਵਿਜਾਨ ਦੀ ਮਿਖਿਲ ਮੁਸਾਲੇ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ ‘ਮੇਡ ਇਨ ਚਾਈਨਾ' ਦੀ ਕਹਾਣੀ ਮਜ਼ੇਦਾਰ ਹੈ। ਇਸ ਵਿੱਚ ਰਾਜ ਕੁਮਾਰ ਰਾਓ ਇੱਕ ਗੁਜਰਾਤੀ ਬਿਜ਼ਨਸਮੈਨ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ, ਜਦ ਕਿ ਮੈਂ ਮੁੰਬਈ ਦੀ ਮੱਧ ਵਰਗੀ ਕੁੜੀ ਦੀ ਭੂਮਿਕਾ 'ਚ ਦਿਖਾਈ ਦਿਆਂਗੀ, ਜੋ ਡਾਂਸਿੰਗ ਦੀ ਦੀਵਾਨੀ ਹੈ।
* ਫਿਲਮ ‘ਬ੍ਰਹਮਾਸਤਰ’ ਦੀ ਕੀ ਪ੍ਰੋਗਰੈੱਸ ਹੈ ਅਤੇ ਇਸ ਵਿੱਚ ਤੁਸੀਂ ਕੀ ਕਰ ਰਹੇ ਹੋ?
- ਕਰਣ ਜੌਹਰ ਦੇ ਬੈਨਰ ਹੇਠ ਅਯਾਨ ਮੁਖਰਜੀ ਦੇ ਨਿਰਦੇਸ਼ਨ ਵਿੱਚ ਬਣ ਰਹੀ ‘ਬ੍ਰਹਮਾਸਤਰ’ ਦੀ ਸ਼ੂਟਿੰਗ ਆਪਣੇ ਆਖਰੀ ਪੜਾਅ ਵਿੱਚ ਹੈ। ਇਹ ਫਿਲਮ ਇੱਕ ਸੁਪਰ ਨੈਚੁਰਲ ਫਿਲਮ ਹੈ, ਜਿਸ ਵਿੱਚ ਰਣਬੀਰ ਤੇ ਆਲੀਆ ਲੀਡ ਕਪਲ ਹਨ, ਮੈਂ ਵਿਲੇਨ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹਾਂ। ਇਸ ਫਿਲਮ ਦੀ ਕਹਾਣੀ ਅੱਜ ਦੇ ਭਾਰਤ 'ਤੇ ਆਧਾਰਤ ਹੈ। ਫਿਲਮ 'ਚ ਅਹਿਮ ਭੂਮਿਕਾ ਵਿੱਚ ਅਮਿਤਾਭ ਬੱਚਨ ਵੀ ਦਿਸਣਗੇ।
* ਦੂਜੀ ਹੀ ਫਿਲਮ ਵਿੱਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਕੰਮ ਕਰਨ ਬਾਰੇ ਕੀ ਕਹੋਗੇ?
-ਇਹੀ ਕਹਾਂਗੀ ਕਿ ਮਹਾਨਾਇਕ ਅਮਿਤਾਭ ਬੱਚਨ ਨਾਲ ਕੰਮ ਕਰਨਾ ਸੁਫਨਾ ਪੂਰਾ ਹੋਣ ਵਰਗਾ ਹੈ। ਉਨ੍ਹਾਂ ਨਾਲ ਕੰਮ ਕਰਨਾ ਇੱਕ ਅਲੌਕਿਕ ਸੁਫਨੇ ਵਰਗਾ ਹੈ। ਮੈਂ ਉਨ੍ਹਾਂ ਨੂੰ ਦੇਖਣ ਲਈ ਬਹੁਤ ਉਤਸ਼ਾਹਤ ਸੀ ਅਤੇ ਮੈਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਉਨ੍ਹਾਂ ਨਾਲ ਸ਼ੂਟ ਪੂਰਾ ਹੋਣ ਤੋਂ ਬਾਅਦ ਮੈਨੂੰ ਕੀ ਕਰਨਾ ਚਾਹੀਦਾ ਸੀ। ਮੈਂ ਉਨ੍ਹਾਂ ਨਾਲ ਕੰਮ ਕਰਨ ਤੋਂ ਬਾਅਦ ਖੁਸ਼ੀ ਨਾਲ ਮਰ ਵੀ ਸਕਦੀ ਹਾਂ। ਪੱਛਮੀ ਬੰਗਾਲ ਦੇ ਕੂਚ ਬਿਹਾਰ ਤੋਂ ਆਈ ਕੁੜੀ ਨੂੰ ਕਦੇ ਦੇ ਮਹਾਨਾਇਕ ਨਾਲ ਕੰਮ ਦਾ ਮੌਕਾ ਮਿਲੇਗਾ, ਇਹ ਮੈਂ ਕਦੇ ਸੁਫਨੇ 'ਚ ਵੀ ਨਹੀਂ ਸੋਚਿਆ ਸੀ।
* ਫਿਲਮ ਨਾਲ ਵੈੱਬ ਸੀਰੀਜ਼ 'ਚ ਕੰਮ ਕਰਨ ਦਾ ਕੀ ਕਾਰਨ ਹੈ?
- ਇਹੀ ਕਿ ਇਸ ਵੈੱਬ ਸੀਰੀਜ਼ ‘ਮੇਹਰੁਨਿਸਾ' ਦਾ ਨਿਰਮਾਣ ਏਕਤਾ ਕਪੂਰ ਨੇ ਕੀਤਾ ਹੈ, ਜਿਨ੍ਹਾਂ ਕਾਰਨ ਅੱਜ ਮੈਂ ਤੁਹਾਡੇ ਸਾਰਿਆਂ ਵਿੱਚ ਹਾਂ। ਏਕਤਾ ਕਪੂਰ ਨੇ ਜਦੋਂ ਮੈਨੂੰ ਇਸ ਦਾ ਆਫਰ ਦਿੱਤਾ ਤਾਂ ਉਨ੍ਹਾਂ ਨੂੰ ਨਾਂਹ ਕਰਨ ਦਾ ਸਵਾਲ ਹੀ ਨਹੀਂ ਸੀ, ਕਿਉਂਕਿ ਉਨ੍ਹਾਂ ਦਾ ਮੇਰੇ 'ਤੇ ਬਹੁਤ ਅਹਿਸਾਨ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ