Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਕਟਾਸ ਰਾਜ ਸਰੋਵਰ ਤੋਂ ਨਾਜਾਇਜ਼ ਪਾਣੀ ਲੈਂਦੀ ਸੀਮੈਂਟ ਫੈਕਟਰੀ ਨੂੰ 10 ਕਰੋੜ ਜੁਰਮਾਨਾ

November 21, 2018 08:31 AM

ਲਾਹੌਰ, 20 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਜ਼ਿਲਾ ਚੱਕਵਾਲ ਵਿੱਚ ਹਿੰਦੂਆਂ ਦੇ ਪ੍ਰਾਚੀਨ ਤੀਰਥ ਕਟਾਸਰਾਜ ਦੇ ਅੰਮ੍ਰਿਤ ਕੁੰਡ ਨਾਂਅ ਨਾਲ ਪ੍ਰਸਿੱਧ ਪਵਿੱਤਰ ਸਰੋਵਰ ਨੂੰ ਨੇੜਲੀ ਸੀਮੈਂਟ ਫੈਕਟਰੀ ਵੱਲੋਂ ਨੁਕਸਾਨ ਪਹੁੰਚਾਉਣ 'ਤੇ ਚੀਫ ਜਸਟਿਸ ਮੀਆਂ ਸਾਕਿਬ ਨਾਸਿਰ ਨੇ 10 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।
ਚੀਫ ਜਸਟਿਸ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਸਰੋਵਰ 'ਚੋਂ ਨਾਜਾਇਜ਼ ਢੰਗ ਨਾਲ ਪਾਣੀ ਲੈ ਕੇ ਇਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਡੀ ਜੇ ਫੈਕਟਰੀ ਨੂੰ ਅੱਠ ਕਰੋੜ ਦਾ ਜੁਰਮਾਨਾ ਲਗਾਇਆ ਜੋ ਉਸ ਨੂੰ ਇਕ ਮਹੀਨੇ ਦੇ ਅੰਦਰ ਪਾਕਿਸਤਾਨ 'ਚ ਬਣ ਰਹੇ ਡੈਮ ਫੰਡ 'ਚ ਜਮ੍ਹਾਂ ਕਰਾਉਣਾ ਹੋਵੇਗਾ। ਇਸ ਦੇ ਇਲਾਵਾ ਉਕਤ ਫੈਕਟਰੀ ਨੂੰ ਦੋ ਕਰੋੜ ਰੁਪਏ ਸੁਪਰੀਮ ਕੋਰਟ ਦੇ ਫੰਡ 'ਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਚੀਫ ਜਸਟਿਸ ਵੱਲੋਂ ਪਾਕਿ ਕੇਂਦਰ ਸਰਕਾਰ ਦੇ ਡਾਇਰੈਕਟਰ ਜਨਰਲ (ਡੀ ਜੀ), ਸਕੱਤਰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ ਟੀ ਬੀ ਪੀ) ਲਾਹੌਰ, ਡਾਇਰੈਕਟਰ ਜਨਰਲ ਪੰਜਾਬ ਪੁਰਾਤਤਵ ਵਿਭਾਗ ਅਤੇ ਸਕੱਤਰ ਸੈਰ ਸਪਾਟਾ ਵਿਭਾਗ ਨੂੰ ਸਰੋਵਰ ਨੂੰ ਸੁਕਾਉਣ ਦੀ ਘਟਨਾ ਦੇ ਸਹੀ ਕਾਰਨਾਂ ਬਾਰੇ ਮੁਕੰਮਲ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਨ੍ਹਾਂ ਵੱਲੋਂ ਦਿੱਤੀ ਗਈ ਰਿਪੋਰਟ 'ਚ ਡੀ ਜੇ ਸੀਮੈਂਟ ਫੈਕਟਰੀ ਮੁੱਖ ਤੌਰ 'ਤੇ ਦੋਸ਼ੀ ਪਾਈ ਗਈ।
ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਐਮ ਐਨ ਏ ਡਾ. ਰਾਮੇਸ਼ ਕੁਮਾਰ ਵਾਂਕਵਾਨੀ ਨੇ ਅਦਾਲਤ ਨੂੰ ਦੱਸਿਆ ਕਿ ਈ ਟੀ ਪੀ ਬੀ ਵੱਲੋਂ ਕਟਾਸਰਾਜ ਤੀਰਥ ਦੇ ਹਰ ਤਰ੍ਹਾਂ ਦੇ ਪ੍ਰਬੰਧਾਂ ਲਈ 16 ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ 'ਚੋਂ ਇਕ ਵੀ ਹਿੰਦੂ ਕਰਮਚਾਰੀ ਨਾ ਹੋ ਕੇ ਸਭ ਕਰਮਚਾਰੀ ਮੁਸਲਿਮ ਭਾਈਚਾਰੇ ਵਿੱਚੋਂ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਰਤ ਤੋਂ ਸ਼ਿਵਰਾਤਰੀ ਮੇਲੇ ਮੌਕੇ ਹਿੰਦੂ ਯਾਤਰੂਆਂ ਦੇ ਪਾਕਿਸਤਾਨ ਪੁੱਜਣ 'ਤੇ ਕਟਾਸਰਾਜ ਤੀਰਥ ਵਿਚਲੇ ਮੰਦਰਾਂ 'ਚ ਹਿੰਦੂ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਲਾਈਆਂ ਜਾਂਦੀਆਂ ਹਨ, ਪਰ ਜਥੇ ਦੇ ਮੁੜਦਿਆਂ ਸਾਰ ਮੂਰਤੀਆਂ ਨੂੰ ਚੁੱਕ ਕੇ ਸਟੋਰ 'ਚ ਰੱਖ ਦਿੱਤਾ ਜਾਂਦਾ ਹੈ। ਚੀਫ ਜਸਟਿਸ ਨੇ ਇਸ ਮਾਮਲੇ ਦੀ ਜਾਂਚ ਦੇ ਵੀ ਹੁਕਮ ਜਾਰੀ ਕੀਤੇ ਹਨ।

ਕਟਾਸ ਰਾਜ ਸਰੋਵਰ ਤੋਂ ਨਾਜਾਇਜ਼ ਪਾਣੀ ਲੈਂਦੀ ਸੀਮੈਂਟ ਫੈਕਟਰੀ ਨੂੰ 10 ਕਰੋੜ ਜੁਰਮਾਨਾ

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ