Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੈਨੇਡੀਅਨਾਂ ਦੀ ਹੈਲਥ ਕੇਅਰ ਉੱਤੇ 4.2 ਫੀ ਸਦੀ ਵੱਧ ਹੋਇਆ ਖਰਚਾ

November 20, 2018 06:06 PM

ਓਟਵਾ, 20 ਨਵੰਬਰ (ਪੋਸਟ ਬਿਊਰੋ) : ਕੈਨੇਡੀਅਨ ਇੰਸਟੀਚਿਊਟ ਫੌਰ ਹੈਲਥ ਇਨਫਰਮੇਸ਼ਨ ਦੀ ਰਿਪੋਰਟ ਅਨੁਸਾਰ ਕੈਨੇਡਾ ਵੱਲੋਂ 2018 ਵਿੱਚ ਹੈਲਥ ਕੇਅਰ ਉੱਤੇ 253.5 ਬਿਲੀਅਨ ਡਾਲਰ ਜਾਂ ਪ੍ਰਤੀ ਕੈਨੇਡੀਅਨ 6,839 ਡਾਲਰ ਖਰਚ ਕੀਤੇ ਹੋਣ ਦੀ ਸੰਭਾਵਨਾ ਹੈ।
ਗੈਰ ਮੁਨਾਫੇ ਵਾਲੀ ਇਸ ਸੰਸਥਾ ਨੈਸ਼ਨਲ ਹੈਲਥ ਕੇਅਰ ਡਾਟਾ ਦਾ ਅਧਿਐਨ ਕਰਦੀ ਹੈ ਤੇ ਇਸ ਤੋਂ ਭਾਵ ਇਹ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਹੈਲਥ ਕੇਅਰ ਵਿੱਚ 4.2 ਫੀ ਸਦੀ ਖਰਚਾ ਵੱਧ ਹੋਇਆ ਹੈ। ਇਸ ਨਾਲ ਕੁੱਲ ਘਰੇਲੂ ਉਤਪਾਦ ਵਿੱਚ ਵੀ 11.3 ਫੀ ਸਦੀ ਦਾ ਇਜਾਫਾ ਹੋਇਆ। ਆਰਗੇਨਾਈਜ਼ੇਸ਼ਨ ਦੇ ਫਾਰਮਾਸਿਊਟੀਕਲ ਇਨਫਰਮੇਸ਼ਨ ਮੈਨੇਜਰ ਜੌਰਡਨ ਹੰਟ ਦਾ ਕਹਿਣਾ ਹੈ ਕਿ ਸਿਹਤ ਉੱਤੇ ਹੋਣ ਵਾਲੇ ਖਰਚੇ ਦੀਆਂ ਤੰਦਾਂ ਅਸਲ ਵਿੱਚ ਆਰਥਿਕ ਵਿਕਾਸ ਨਾਲ ਜੁੜੀਆਂ ਹੋਈਆਂ ਹਨ।
ਸੋਮਵਾਰ ਨੂੰ ਹੰਟ ਨੇ ਆਖਿਆ ਕਿ ਸਿਹਤ ਉੱਤੇ ਖਰਚਾ ਉਦੋਂ ਹੀ ਵੱਧਦਾ ਹੈ ਜਦੋਂ ਅਰਥਚਾਰਾ ਵਿਕਾਸ ਕਰਦਾ ਹੈ ਤੇ ਇਸ ਉੱਤੇ ਉਸ ਸੂਰਤ ਵਿੱਚ ਖਰਚਾ ਘਟਦਾ ਵੀ ਹੈ ਜਦੋਂ ਅਰਥਚਾਰਾ ਸੁੰਗੜਦਾ ਹੈ। ਪਿਛਲੇ ਇੱਕ ਦਹਾਕੇ ਵਿੱਚ ਇਹ ਸਥਿਰ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਪੇਂਡੂ ਖੇਤਰਾਂ ਦੇ ਮੁਕਾਬਲੇ ਪ੍ਰਤੀ ਵਿਅਕਤੀ ਪਬਲਿਕ ਹੈਲਥ ਉੱਤੇ ਵੱਧ ਖਰਚਾ ਕੀਤਾ ਗਿਆ। ਅਜਿਹਾ ਪਹਿਲੀ ਵਾਰੀ ਵੇਖਣ ਨੂੰ ਮਿਲਿਆ।
ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸਾਲ ਨੁਸਖੇ ਵਾਲੀ ਦਵਾਈਆਂ ਉੱਤੇ ਅੰਦਾਜ਼ਨ 33.7 ਬਿਲੀਅਨ ਡਾਲਰ ਖਰਚੇ ਜਾਣਗੇ। ਪਿਛਲੇ ਸਾਲ 4 ਫੀ ਸਦੀ ਦੇ ਮੁਕਾਬਲੇ ਇਸ ਵੰਨਗੀ ਵਿੱਚ ਸਾਲਾਨਾ 4.2 ਫੀ ਸਦੀ ਦਾ ਵਾਧਾ ਹੋਵੇਗਾ ਤੇ 3.1 ਫੀ ਸਦੀ ਦਾ ਵਾਧਾ ਕ੍ਰਮਵਾਰ ਹਸਪਤਾਲਾਂ ਤੇ ਡਾਕਟਰਾਂ ਲਈ ਹੋਵੇਗਾ। 2018 ਦੇ ਖਰਚੇ ਵਿੱਚੋਂ ਵੱਡਾ ਹਿੱਸਾ ਹਸਪਤਾਲਾਂ ਨੂੰ ਜਾਵੇਗਾ, ਜੋ ਕਿ ਕੁੱਲ ਖਰਚੇ ਦਾ 28.3 ਫੀ ਸਦੀ ਹੋਵੇਗਾ ਜਦਕਿ ਡਾਕਟਰਾਂ ਦੀਆਂ ਸੇਵਾਵਾਂ ਲਈ 15.1 ਫੀ ਸਦੀ ਖਰਚ ਹੋਵੇਗਾ।
ਓਨਟਾਰੀਓ ਦੇ ਸਾਬਕਾ ਸਿਹਤ ਮੰਤਰੀ ਡਾ. ਐਰਿਕ ਹੌਸਕਿਨਜ਼, ਜੋ ਕਿ ਹੁਣ ਨੈਸ਼ਨਲ ਫਾਰਮਾਕੇਅਰ ਐਡਵਾਈਜ਼ਰੀ ਕਾਉਂਸਲ ਦੇ ਚੇਅਰ ਹਨ, ਨੇ ਸੋਮਵਾਰ ਨੂੰ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਖਿਆ ਕਿ ਹੈਪੇਟਾਈਟਸ ਸੀ ਦੀਆਂ ਨਵੀਆਂ ਦਵਾਈਆਂ ਬਾਜ਼ਾਰ ਵਿੱਚ ਆਉਣ ਨਾਲ ਇਲਾਜ ਤਾਂ ਸੰਭਵ ਹੋ ਗਿਆ ਹੈ ਪਰ ਨੁਸਖੇ ਵਾਲੀਆਂ ਕਈ ਦਵਾਈਆਂ ਕਾਫੀ ਮਹਿੰਗੀਆਂ ਹੁੰਦੀਆਂ ਹਨ। ਇਸ ਲਈ ਨੈਸ਼ਨਲ ਫਾਰਮਾਕੇਅਰ ਲਈ ਖਰੜਾ ਵਿਕਸਤ ਕੀਤੇ ਜਾਣ ਦੀ ਲੋੜ ਹੈ। ਅਸੀਂ ਇਨ੍ਹਾਂ ਲੋੜੀਂਦੀਆਂ ਦਵਾਈਆਂ ਲਈ ਹੀ ਵੱਡੀ ਰਕਮ ਚੁਕਾ ਰਹੇ ਹਾਂ। ਪ੍ਰਤੀ ਵਿਅਕਤੀ ਖਰਚੇ ਦੇ ਮਾਮਲੇ ਵਿੱਚ ਅਸੀਂ ਦੁਨੀਆਂ ਵਿੱਚ ਤੀਜੇ ਨੰਬਰ ਉੱਤੇ ਹਾਂ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ