Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਲਾਈਫ ਸਟਾਈਲ

ਬਿਊਟੀ ਟਿਪਸ: ਪਪੀਤੇ ਨਾਲ ਵਧਾਓ ਚਿਹਰੇ ਦੀ ਚਮਕ

September 02, 2020 10:05 AM

ਪਪੀਤਾ-ਸ਼ਹਿਦ ਪੈਕ-ਜੇ ਤੁਹਾਡੀ ਸਕਿਨ ਖੁਸ਼ਕ ਹੈ ਤਾਂ ਪਪੀਤੇ ਅਤੇ ਸ਼ਹਿਦ ਦਾ ਫੇਸ ਪੈਕ ਲਾਓ। ਇਸ ਦੇ ਲਈ ਪਪੀਤੇ ਨੂੰ ਕੱਟ ਕੇ ਮੈਸ਼ ਕਰ ਲਓ। ਇਸ ਵਿੱਚ ਥੋੜ੍ਹਾ ਜਿਹਾ ਦੁੱਧ ਅਤੇ ਸ਼ਹਿਦ ਮਿਲਾ ਕੇ ਪੈਕ ਤਿਆਰ ਕਰੋ। ਇਸ ਪੈਕ ਨੂੰ ਚਿਹਰੇ ਅਤੇ ਗਰਦਨ 'ਤੇ ਲਾਓ। 15-20 ਮਿੰਟ ਬਾਅਦ ਠੰਢੇ ਪਾਣੀ ਨਾਲ ਚਿਹਰਾ ਸਾਫ ਕਰ ਲਓ। ਇਸ ਪੈਕ ਨੂੰ ਹਫਤੇ ਵਿੱਚ ਇੱਕ-ਦੋ ਵਾਰ ਲਗਾ ਸਕਦੇ ਹੋ।
ਪਪੀਤਾ ਅਤੇ ਟਮਾਟਰ-ਜੇ ਤੁਹਾਡੇ ਚਿਹਰੇ 'ਤੇ ਕਾਲੇ ਧੱਬੇ ਹੋ ਗਏ ਹਨ ਤਾਂ ਖੀਰਾ, ਪਪੀਤਾ ਅਤੇ ਟਮਾਟਰ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾ ਕੇ ਲੇਪ ਵਾਂਗ ਬਣਾ ਲਓ। ਇਹ ਲੇਪ ਚਿਹਰੇ 'ਤੇ ਲਾਓ। ਜਦ ਲੇਪ ਸੁੱਕ ਜਾਏ ਤਾਂ ਇੱਕ ਵਾਰ ਫਿਰ ਲਾਓ। ਇਸ ਪ੍ਰਕਾਰ ਸੁੱਕਣ 'ਤੇ ਤਿੰਨ-ਚਾਰ ਵਾਰ ਇਹ ਲੇਪ ਚਿਹਰੇ 'ਤੇ ਲਾਓ। ਕਰੀਬ ਵੀਹ ਮਿੰਟ ਬਾਅਦ ਚਿਹਰੇ ਠੰਢੇ ਪਾਣੀ ਨਾਲ ਧੋ ਲਓ। ਸੱਤ ਦਿਨ ਇਸ ਪ੍ਰਕਿਰਿਆ ਨੂੰ ਦੁਹਰਾਓ।
ਪਪੀਤਾ ਅਤੇ ਨਿੰਬੂ-ਪਪੀਤੇ ਨੂੰ ਮੈਸ਼ ਕਰ ਕੇ ਉਸ ਵਿੱਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੈਕ ਤਿਆਰ ਕਰੋ। ਇਸ ਨੂੰ ਆਪਣੇ ਚਿਹਰੇ 'ਤੇ ਕੁਝ ਦੇਰ ਲਈ ਲਾਓ ਅਤੇ ਠੰਢੇ ਪਾਣੀ ਨਾਲ ਚਿਹਰਾ ਧੋ ਲਓ। ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਇਸ ਵਿੱਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਮਿਲਾ ਸਕਦੇ ਹੋ। ਇਹ ਮੁਹਾਸੇ ਦੂਰ ਕਰਨ ਲਈ ਕਾਫੀ ਵਧੀਆ ਪੈਕ ਹੈ।
ਪਪੀਤੇ ਤੇ ਕੇਲੇ ਦਾ ਪੈਕ-ਇਹ ਪੈਕ ਸਕਿਨ ਨੂੰ ਆਰਾਮ ਦੇਣ ਦੇ ਨਾਲ ਚੰਗਾ ਮਹਿਸੂਸ ਕਰਾਏਗਾ। ਇਸ ਦੇ ਲਈ ਖੀਰੇ ਨੂੰ ਕੱਟ ਕੇ ਉਸ ਵਿੱਚ ਕੇਲਾ ਅਤੇ ਪਪੀਤਾ ਮਿਲਾ ਕੇ ਚੰਗੀ ਕਰ੍ਹਾਂ ਬਲੈਂਡ ਕਰੇ ਤਾਂ ਕਿ ਚਿਕਨਾ ਪੇਸਟ ਬਣ ਜਾਏ। ਇਸ ਪੇਸਟ ਨੂੰ ਚਿਹਰੇ ਤੇ ਗਰਦਨ 'ਤੇ ਲਾਓ। 10-15 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਸਾਫ ਕਰੋ ਅਤੇ ਫਿਰ ਠੰਢੇ ਪਾਣੀ ਨਾਲ ਧੋ ਲਓ। ਇਹ ਪੈਕ ਸਕਿਨ ਨੂੰ ਮਾਇਸ਼ਚੁਰਾਈਜ਼ ਕਰਨ ਦੇ ਨਾਲ-ਨਾਲ ਸਨਬਰਨ ਅਤੇ ਐਂਟੀਏਜਿੰਗ ਪੈਕ ਦੀ ਤਰ੍ਹਾਂ ਕੰਮ ਕਰਦਾ ਹੈ।

 
Have something to say? Post your comment