Welcome to Canadian Punjabi Post
Follow us on

28

March 2024
 
ਸੰਪਾਦਕੀ

ਉਂਟੇਰੀਓ ਫਾਲ ਸਟੇਟਮੈਂਟ, ਪੈਟਰਿਕ ਬਰਾਊਨ ਅਤੇ ਗਰਮ ਹਵਾਵਾਂ

November 16, 2018 08:46 AM

ਪੰਜਾਬੀ ਪੋਸਟ ਸੰਪਾਦਕੀ

ਜੇ ਕੱਲ ਦੇ ਬੀਤੇ ਦਿਨ ਨੂੰ ਬਿਆਨ ਕਰਨਾ ਹੋਵੇ ਤਾਂ ਆਕਸਫੋਰਡ ਡਿਕਸ਼ਨਰੀ ਬਾਰੇ ਚੱਲਦੀਆਂ ਖਬਰਾਂ ਪੜਨਾ ਕਾਫੀ ਹੋਵੇਗਾ। ਦੁਨੀਆਂ ਦੀਆਂ ਸੱਭ ਤੋਂ ਵਿਖਿਆਤ ਡਿਕਸ਼ਨਰੀਆਂ ਵਿੱਚੋਂ ਇੱਕ ਆਕਸਫੋਰਡ ਹਰ ਸਾਲ ‘ਵਰ੍ਹੇ ਦਾ ਚੋਣਵਾਂ ਸ਼ਬਦ’ (word of the year) ਐਲਾਨ ਕਰਦੀ ਹੁੰਦੀ ਹੈ। ਇਸ ਸਾਲ Toxic  ਸ਼ਬਦ ਨੂੰ word of the year ਐਲਾਨਿਆ ਗਿਆ ਹੈ ਜਿਸਦਾ ਅਰਥ ਪੰਜਾਬੀ ਵਿੱਚ ਅਰਥ ਵਿਹੁਲਾ, ਜ਼ਹਿਰੀਲਾ, ਵਿਸ਼ੈਲਾ ਹੁੰਦਾ ਹੈ। ਕੱਲ ਦਾ ਦਿਨ ਉਂਟੇਰੀਓ ਦੀ ਸਿਆਸਤ ਵਿੱਚ ਕੁੱਝ ਇਹੋ ਜਿਹਾ ਹੀ ਰਿਹਾ। 

ਕੱਲ ਉਹ ਦਿਨ ਸੀ ਜਦੋਂ ਉਂਟੇਰੀਓ ਸਰਕਾਰ ਵੱਲੋਂ ਫਾਲ ਇਕਾਨਮਿਕ ਸਟੇਟਮੈਂਟ (ਪੱਤਝੜ ਰੁੱਤ ਵਿੱਚ ਪੇਸ਼ ਕੀਤੀ ਜਾਣ ਵਾਲੀ ਸਰਕਾਰੀ ਆਰਥਕ ਪਾਲਸੀ) ਰੀਲੀਜ਼ ਕੀਤੀ ਜਾਣੀ ਸੀ। ਸਵੇਰ ਤੋਂ ਹੀ ਸਿਆਸੀ ਹਲਕਿਆਂ ਵਿੱਚ ਘੁਸਰ ਮੁਸਰ ਹੋਣ ਲੱਗ ਪਈ ਸੀ ਕਿ ਬੱਟਜ ਘਾਟੇ ਨੂੰ ਘੱਟ ਕਰਨ ਦੀ ਆਸ ਵਿੱਚ ਵਿੱਤ ਮੰਤਰੀ ਵੱਲੋਂ ਕਿਸ ਮੰਤਰਾਲੇ ਦੇ ਕਿੰਨੇ ਡਾਲਰਾਂ ਦੀ ਕਟੌਤੀ ਕੀਤੀ ਜਾਵੇਗੀ। ਖਰਚਿਆਂ ਵਿੱਚ ਸੰਕੋਚੀ ਡੱਗ ਫੋਰਡ ਸਰਕਾਰ ਦਾ ਨਾਅਰਾ ਰਿਹਾ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਆਪਣੀ ਵਿੱਤੀ ਯੋਜਨਾ ਪੇਸ਼ ਕਰਨ ਦਾ ਇਹ ਪਹਿਲਾ ਮੌਕਾ ਸੀ ਜਿਸਨੂੰ ਆਮ ਕਰਕੇ ਮਿੰਨੀ ਬੱਜਟ ਕਿਹਾ ਜਾਂਦਾ ਹੈ। ਇਸਤੋਂ ਪਹਿਲਾਂ ਕਿ ਫਾਲ ਸਟੇਟਮੈਂਟ ਬਾਰੇ ਗੱਲਾਂ ਦਾ ਬਜ਼ਾਰ ਗਰਮ ਹੁੰਦਾ, ਅਗਲੇ ਹਫ਼ਤੇ ਰੀਲੀਜ਼ ਹੋਣ ਵਾਲੀ ਬਰੈਂਪਟਨ ਮੇਅਰ ਦੀ ਪੁਸਤਕ ‘Take Down: the attempted Political Assassination of Patrick Brown’ ਨੇ ਧਮਾਕੇ ਪਾਉਣੇ ਆਰੰਭ ਕਰ ਦਿੱਤੇ। ਕੁੱਝ ਚੋਣਵੇਂ ਅਖਬਾਰਾਂ ਨੂੰ ਅਗਾਊਂ ਰੀਲੀਜ਼ ਕੀਤੀ ਗਈ ਕਾਪੀ ਵਿੱਚੋਂ ਜੋ ਖਬਰਾਂ ਨਿਕਲੀਆਂ ਉਹਨਾਂ ਨੇ ਡੱਗ ਫੋਰਡ ਅਤੇ ਉਸਦੇ ਮੰਤਰੀਆਂ ਨੂੰ ਫਾਲ ਸਟੇਟਮੈਂਟ ਦੀ ਗੱਲ ਭੁਲਾ ਕੇ ਬੈਕਫੁੱਟ ਉੱਤੇ ਜਾ ਕੇ ਅਟੈਕ ਕਰਨ ਲਈ ਮਜ਼ਬੂਰ ਕਰ ਦਿੱਤਾ। 

ਪੈਟਰਿਕ ਬਰਾਊਨ ਨੇ ਆਪਣੀ ਪੁਸਤਕ ਵਿੱਚ ਇਲਜ਼ਾਮ ਲਾਇਆ ਹੈ ਕਿ ਵਿੱਤ ਮੰਤਰੀ ਵਿੱਕ ਫਿਡੈਲੀ ਨੇ ਉਸ ਵੇਲੇ ਇੱਕ ਔਰਤ ਸਟਾਫ ਮੈਂਬਰ ਨਾਲ ‘ਨਾਵਾਜਬ ਵਰਤਾਅ’ ਕੀਤਾ ਸੀ ਜਦੋਂ ਉਹ ਖੁਦ ਪੀ ਸੀ ਪਾਰਟੀ ਦਾ ਨੇਤਾ ਹੁੰਦਾ ਸੀ। ਔਰਤ ਵੱਲੋਂ ਬੇਨਤੀ ਕਰਨ ਕਾਰਣ ਮਾਮਲੇ ਦੀ ਤਫ਼ਤੀਸ਼ ਨਹੀਂ ਕਰਵਾਈ ਗਈ। ਕੱਲ ਐਨ ਡੀ ਪੀ ਸਮੇਤ ਵਿਰੋਧੀ ਧਿਰਾਂ ਵਿੱਕ ਫਿਡੈਲੀ ਦੇ ਅਸਤੀਫੇ ਦੀ ਮੰਗ ਕਰਦੀਆਂ ਰਹੀਆਂ, ਡੱਗ ਫੋਰਡ ਥੰਮ ਬਣਕੇ ਫਿਡੈਲੀ ਦੀ ਪਿੱਠ ਪੂਰਦਾ ਰਿਹਾ। ਬਰਾਊਨ ਨੇ ਕਿਤਾਬ ਵਿੱਚ ਬੱਚਿਆਂ ਅਤੇ ਕਮਿਉਨਿਟੀ ਸੇਵਾਵਾਂ ਦੀ ਮੰਤਰੀ ਲੀਜ਼ਾ ਮੈਕਲਾਇਡ ਉੱਤੇ ਵੀ ਦੋਸ਼ ਲਾਏ ਹਨ ਕਿ ਉਸਨੇ ਨੌਮੀਨੇਸ਼ਨ ਜਿੱਤਣ ਵਾਸਤੇ ਹਮਦਰਦੀ ਹਾਸਲ ਕਰਨ ਲਈ ਖੁਦ ਨੂੰ ਮਾਨਸਿਕ ਸਿਹਤ ਦੀ ਮਰੀਜ਼ ਦੱਸਿਆ ਅਤੇ ਲੋਕਾਂ ਨੂੰ ਗੁਮਰਾਹ ਕੀਤਾ। ਮਾਨਸਿਕ ਸਿਹਤ ਨੂੰ ਸਿਆਸੀ ਰੰਗਤ ਦੇਣਾ ਕਾਫੀ ਨਾਜ਼ੁਕ ਅਤੇ ਗੰਭੀਰ ਮਾਮਲਾ ਹੈ ਜਿਸਤੋਂ ਪੈਟਰਿਕ ਬਰਾਊਨ ਨੂੰ ਲਾਭ ਹੋਣ ਦੀ ਥਾਂ ਨੁਕਸਾਨ ਹੋ ਸਕਦਾ ਹੈ। ਟੋਰੀ ਲੀਡਰਸਿ਼ੱਪ ਰੇਸ ਵਿੱਚ ਇਹ ਦੋਵੇਂ ਪੈਟਰਿਕ ਬਰਾਊਨ ਦਾ ਵਿਰੋਧੀ ਉਮੀਦਵਾਰ ਸਨ। 

ਵਿੱਤ ਮੰਤਰੀ ਦੁਆਰਾ ਦੁਪਿਹਰੇ ਜਾ ਕੇ ਰੀਲੀਜ਼ ਕੀਤੀ ਗਈ ਫਾਲ ਸਟੇਟਮੈਂਟ ਰੀਲੀਜ਼ ਵਿੱਚ 30 ਹਜ਼ਾਰ ਡਾਲਰ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਉਂਟੇਰੀਓ ਟੈਕਸ ਤੋਂ ਪੂਰੀ ਮੁਆਫੀ ਦਿੱਤਾ ਜਾਣਾ ਚੰਗੀ ਖਬ਼ਰ ਹੈ। ਇਸ ਨਾਲ ਘੱਟੋ ਘੱਟ ਆਮਦਨ ਵਾਲਿਆਂ ਨੂੰ 850 ਡਾਲਰ ਤੱਕ ਦਾ ਸਾਲਾਨਾ ਲਾਭ ਹੋਵੇਗਾ। ਪਰ ਖੱਬੇ ਪੱਖੀ ਧਿਰਾਂ ਲਿਬਰਲ ਅਤੇ ਐਨ ਡੀ ਪੀ ਇਸਨੂੰ ‘ਅੱਖੀਂ ਘੱਟਾ’ ਪਾਉਣ ਵਾਲੀ ਗੱਲ ਹੀ ਦੱਸ ਰਹੇ ਹਨ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਬਲਿਕ ਸੈਕਟਰ ਵਿੱਚ ਸਰਕਾਰੀ ਨੌਕਰੀਆਂ ਵਿੱਚ ਭਰਤੀ ਘਟਾਉਣ, ਕੈਪ ਐਂਡ ਟਰੇਡ ਨੂੰ ਲਾਗੂ ਕਰਨ ਵਰਗੇ ਕਈ ਉੱਦਮਾਂ ਨੂੰ ਲਾਗੂ ਕਰਕੇ ਸਰਕਾਰ ਨੇ ਆਪਣੇ ਮਹਿਜ਼ ਚਾਰ ਮਹੀਨਿਆਂ ਦੇ ਰਾਜ ਕਾਲ ਵਿੱਚ 3.2 ਬਿਲੀਅਨ ਡਾਲਰਾਂ ਦੀ ਬੱਚਤ ਕੀਤੀ ਹੈ ਜਿਸ ਬਦੌਲਤ ਉਂਟੇਰੀਓ ਬੱਜਟ ਵਿੱਚ ਘਾਟਾ 14.5 ਬਿਲੀਅਨ ਡਾਲਰ ਰਹਿ ਗਿਆ ਹੈ।

 ਅਗਲੇ ਕੁੱਝ ਦਿਨ ਪੈਟਰਿਕ ਬਰਾਊਨ ਦੀ ਪੁਸਤਕ ਅਤੇ ਫਾਲ ਸਟੇਟਮੈਂਟ ਦੇ ਨਤੀਜਿਆਂ ਪ੍ਰਤੀ ਗਰਮਾ ਗਰਮ ਬਹਿਸ ਭਰੇ ਹੋਣਗੇ। ਕੀ ਪੈਟਰਿਕ ਬਰਾਊਨ ਨੇ ਜਾਣਬੁੱਝ ਕੇ ਪੁਸਤਕ ਨੂੰ ਉਸ ਦਿਨ ਅਗਾਊਂ ਵਿੱਚ ਪਰੈੱਸ ਕੋਲ ਰੀਲੀਜ਼ ਕੀਤਾ ਜੋ ਵਿੱਕ ਫਿਡੈਲੀ ਲਈ ਸਰਕਾਰ ਬਣਨ ਤੋਂ ਬਾਅਦ ਸੱਭ ਤੋਂ ਮਹੱਤਵਪੂਰਣ ਦਿਨ ਸੀ? ਸਿਆਸੀ ਮੁਕਾਬਲੇਬਾਜ਼ੀ ਸਿਆਸਤ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ ਪਰ ਜਿਸ ਕਿਸਮ ਨਾਲ ਕੱਲ ਦਾ ਦਿਨ ਬੀਤਿਆ, ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਕਿ ਅਗਲੇ ਦਿਨਾਂ ਵਿੱਚ ਸਿਆਸੀ ਹਵਾ ਕਿਹੋ ਜਿਹੀ ਚੱਲੇਗੀ? ਪਿਛਲੇ ਸਾਲ ਆਕਸਫੋਰਡ ਡਿਕਸ਼ਨਰੀ ਦਾ ਸੱਭ ਤੋਂ ਵੱਧ ਵਰਤਿਆ ਜਾਣਾ ਵਾਲਾ ਸ਼ਬਦ ਠੋਣਚਿ ਉਂਟੇਰੀਓ ਉੱਤੇ ਕੁੱਝ ਹੋਰ ਮਹੀਨੇ ਸਹੀ ਢੁੱਕਦਾ ਰਹਿਣ ਦੀ ਪੂਰੀ ਸੰਭਾਵਨਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ