Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਯਹੂਦੀ ਟੀਨੇਜਰਜ਼ ਉੱਤੇ ਹੋਏ ਹੇਟ ਕ੍ਰਾਈਮ ਦੀ ਪੁਲਿਸ ਚੀਫ ਸਾਂਡਰਜ਼ ਵੱਲੋਂ ਨਿਖੇਧੀ

November 14, 2018 06:54 PM

(SUBHEAD

ਟੋਰਾਂਟੋ, 14 ਨਵੰਬਰ (ਪੋਸਟ ਬਿਊਰੋ) : ਉੱਤਰੀ ਟੋਰਾਂਟੋ ਵਿੱਚ ਐਤਵਾਰ ਸ਼ਾਮ ਨੂੰ ਚਾਰ ਯਹੂਦੀ ਟੀਨੇਜਰਜ਼ ਉੱਤੇ ਹੋਇਆ ਹਮਲਾ ਅਸਲ ਵਿੱਚ ਹੇਟ ਕ੍ਰਾਈਮ ਹੀ ਸੀ, ਇਸ ਦੀ ਪੁਸ਼ਟੀ ਟੋਰਾਂਟੋ ਪੁਲਿਸ ਵੱਲੋਂ ਕੀਤੀ ਗਈ ਹੈ।
ਪੁਲਿਸ ਚੀਫ ਮਾਰਕ ਸਾਂਡਰਜ਼ ਨੇ ਮੰਗਲਵਾਰ ਨੂੰ ਕ੍ਰਾਈਮ ਸੀਨ ਦਾ ਮੁਆਇਨਾ ਕਰਨ ਉਪਰੰਤ ਆਖਿਆ ਕਿ 11 ਨਵੰਬਰ ਦਿਨ ਐਤਵਾਰ ਨੂੰ ਰਾਤੀਂ 8:00 ਵਜੇ ਚਾਰ ਨੌਜਵਾਨ ਬਾਥਰਸਟ ਤੇ ਲਾਰੈਂਸ ਨੇੜੇ ਤੁਰੇ ਜਾ ਰਹੇ ਸਨ ਜਦੋਂ ਉਨ੍ਹਾਂ ਉੱਤੇ ਹਮਲਾ ਹੋਇਆ। ਟੋਰਾਂਟੋ ਪੁਲਿਸ ਸਰਵਿਸ ਨੇ ਇਸ ਦੀ ਪੁਸ਼ਟੀ ਕੀਤੀ ਕਿ ਇਹ ਹੇਟ ਕ੍ਰਾਈਮ ਹੀ ਸੀ। ਉਨ੍ਹਾਂ ਆਖਿਆ ਕਿ ਇਨ੍ਹਾਂ ਚਾਰ ਨੌਜਵਾਨਾਂ ਉੱਤੇ ਨੌ ਹੋਰਨਾਂ ਲੜਕਿਆਂ ਨੇ ਹਮਲਾ ਕੀਤਾ। ਪਹਿਲਾਂ ਉਨ੍ਹਾਂ ਉੱਤੇ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਫਿਰ ਉਨ੍ਹਾਂ ਦੇ ਯਹੂਦੀ ਕੱਪੜਿਆਂ ਉੱਤੇ ਧਾਰਮਿਕ ਟਿੱਪਣੀਆਂ ਕੀਤੀਆਂ ਗਈਆਂ। ਇਸ ਮਗਰੋਂ ਦੋ ਯਹੂਦੀ ਲੜਕਿਆਂ ਨੂੰ ਕੁੱਟਿਆ ਵੀ ਗਿਆ। ਇੱਕ ਯਹੂਦੀ ਲੜਕੇ ਤੋਂ ਜਾਣ ਲੱਗੇ ਹਮਲਾਵਰ ਲੜਕੇ ਗੌਗਲਜ਼ ਵੀ ਖੋਹ ਕੇ ਲੈ ਗਏ।
ਇਸ ਮਗਰੋਂ ਵਿੱਢੀ ਗਈ ਜਾਂਚ ਦੌਰਾਨ 17 ਸਾਲਾ ਮਸ਼ਕੂਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਬਾਕੀ ਸਾਰੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਸਾਂਡਰਜ਼ ਨੇ ਆਖਿਆ ਕਿ ਸਾਰਿਆਂ ਨੂੰ ਫੜ੍ਹਨ ਲਈ ਪੁਲਿਸ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ। ਸਾਂਡਰਜ਼ ਨੇ ਆਖਿਆ ਕਿ ਸਿਟੀ ਵਿੱਚ ਸਿਰਫ ਹੇਟ ਕ੍ਰਾਈਮ ਉੱਤੇ ਹੀ ਅਸੀਂ ਨਕੇਲ ਨਹੀਂ ਕੱਸ ਸਕੇ ਹਾਂ। ਉਨ੍ਹਾਂ ਆਖਿਆ ਕਿ ਇਹ ਮਸਲਾ ਹੱਲ ਕਰਨ ਲਈ ਉਹ ਆਪਣੀ ਪੂਰੀ ਵਾਹ ਲਾਉਣਗੇ।
ਇਸ ਦੌਰਾਨ ਮੇਅਰ ਜੌਹਨ ਟੋਰੀ ਨੇ ਵੀ ਟਵਿੱਟਰ ਉੱਤੇ ਆਖਿਆ ਕਿ ਕਿਸੇ ਦੇ ਧਰਮ ਲਈ ਉਸ ਉੱਤੇ ਹੋਣ ਵਾਲੇ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰੀਮੀਅਰ ਡੱਗ ਫੋਰਡ ਤੇ ਫੈਡਰਲ ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਨੇ ਵੀ ਇਹੋ ਆਖਿਆ ਕਿ ਕਿਸੇ ਵੀ ਕਿਸਮ ਦਾ ਹੇਟ ਕ੍ਰਾਈਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

 
Have something to say? Post your comment