Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਲਿਬਰਲਾਂ ਨੂੰ ਮਹਿੰਗੀ ਪਵੇਗੀ ਡੱਗ ਫੋਰਡ ਦੀ ਮਾਰ

November 14, 2018 07:43 AM

ਪੰਜਾਬੀ ਪੋਸਟ ਸੰਪਾਦਕੀ

2018 ਦੀਆਂ ਚੋਣਾਂ ਵਿੱਚ 124 ਵਿੱਚੋਂ ਮਹਿਜ਼ 7 ਸੀਟਾਂ ਜਿੱਤਣ ਕਾਰਣ ਪਹਿਲਾਂ ਹੀ ਭੁੰਜੇ ਡਿੱਗੀ ਪਈ ਲਿਬਰਲ ਪਾਰਟੀ ਨੂੰ ਪ੍ਰੋਵਿੰਸ਼ੀਅਲ ਟੋਰੀ ਸਰਕਾਰ ਵੱਲੋਂ ਇੱਕ ਹੋਰ ਝੱਟਕਾ ਦਿੱਤਾ ਜਾ ਰਿਹਾ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੇ ਹਾਊਸ ਲੀਡਰ ਟੌਡ ਸਮਿਥ ਨੇ ਕੱਲ ਐਲਾਨ ਕੀਤਾ ਹੈ ਕਿ ਇਸ ਹਫ਼ਤੇ ਜਾਰੀ ਕੀਤੀ ਜਾਣ ਵਾਲੀ ‘ਫਾਲ ਇਕਾਨਮਿਕ ਸਟੇਟਮੈਂਟ (fall economic statement) ਵਿੱਚ ਕਿਸੇ ਸਿਆਸੀ ਪਾਰਟੀ ਲਈ ਅਧਿਕਾਰਤ ਸਿਆਸੀ ਪਾਰਟੀ ਹੋਣ ਦਾ ਦਰਜ਼ਾ ਹਾਸਲ ਕਰਨ ਲਈ ਐਮ ਪੀ ਪੀਆਂ ਦੀ ਗਿਣਤੀ ਨੂੰ ਵਧਾਉਣਾ ਸ਼ਾਮਲ ਹੋਵੇਗਾ। ਵਰਨਣਯੋਗ ਹੈ ਕਿ ਵਰਤਮਾਨ ਵਿੱਚ ਅਧਿਕਾਰਤ ਸਿਆਸੀ ਪਾਰਟੀ ਦਾ ਦਰਜਾ ਹਾਸਲ ਕਰਨ ਲਈ ਕਿਸੇ ਪਾਰਟੀ ਦੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿੱਚ ਘੱਟੋ ਘੱਟ 8 ਮੈਂਬਰ ਹੋਣੇ ਲਾਜ਼ਮੀ ਹਨ। ਲਿਬਰਲ ਇਸ ਟੀਚੇ ਤੋਂ ਇੱਕ ਸੀਟ ਘੱਟ ਹਨ।

ਹੁਣ ਸਰਕਾਰ ਵੱਲੋਂ ਇਸ ਟੀਚੇ ਨੂੰ ਕੁੱਲ ਸੀਟਾਂ ਦਾ 10% ਬਣਾਇਆ ਜਾ ਰਿਹਾ ਹੈ ਜਿਸਦਾ ਅਰਥ ਹੈ ਕਿ ਅਧਿਕਾਰਤ ਸਿਆਸੀ ਪਾਰਟੀ ਦਾ ਦਰਜ਼ਾ ਹਾਸਲ ਕਰਨ ਲਈ ਕਿਸੇ ਸਿਆਸੀ ਪਾਰਟੀ ਕੋਲ ਘੱਟੋ ਘੱਟ 12 ਐਮ ਪੀ ਪੀ ਹੋਣੇ ਲਾਜ਼ਮੀ ਬਣ ਜਾਣਗੇ। ਇਸ ਰੱਦੋ ਬਦਲ ਦਾ ਇੱਕ ਨਤੀਜਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਲਿਬਰਲ ਪਾਰਟੀ ਕੋਲ ਕਿਸੇ ਕਿਸਮ ਦੀ ਤੋੜ ਭੰਨ ਕਰਕੇ ਇੱਕ ਅੱਧੇ ਮੈਂਬਰ ਨੂੰ ਨਾਲ ਰਲਾ ਕੇ ਅਧਿਕਾਰਤ ਸਿਆਸੀ ਪਾਰਟੀ ਦਾ ਦਰਜ਼ਾ ਹਾਸਲ ਕਰਨ ਦੀ ਗੁੰਜਾਇਸ਼ ਨਹੀਂ ਰਹੀ ਹੈ। 5 ਐਮ ਪੀ ਪੀਆਂ ਦੀ ਭੰਨ ਤੋੜ ਕਰਨੀ ਇੱਕ ਅਸੰਭਵ ਖੇਡ ਹੈ।

ਚੇਤੇ ਰਹੇ ਕਿ ਬੀਤੇ ਦਿਨੀਂ ਲਿਬਰਲ ਪਾਰਟੀ ਨੇ ਕੰਜ਼ਰਵੇਟਿਵ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਨਾਲ ਥੋੜੀ ਢਿੱਲ ਵਰਤੀ ਜਾਵੇ ਅਤੇ ਕੁੱਝ ਛੋਟਾਂ ਦਿੱਤੀਆਂ ਜਾਣ। ਮੰਗੀਆਂ ਗਈਆਂ ਛੋਟਾਂ ਵਿੱਚ ਸਿਆਸੀ ਪਾਰਟੀਆਂ ਨੂੰ ਆਪਣਾ ਕੰਮ ਕਾਜ ਚਲਾਉਣ ਲਈ ਸਟਾਫ ਅਤੇ ਖੋਜ ਆਦਿ ਲਈ ਮਿਲਣ ਵਾਲੇ ਫੰਡਾਂ ਨੂੰ ਜਾਰੀ ਰੱਖਣ ਦੀ ਮੰਗ ਸ਼ਾਮਲ ਸੀ। ਡੱਗ ਫੋਰਡ ਦੇ ਟੋਰੀਆਂ ਨੇ ਲਿਬਰਲਾਂ ਦੀ ਬੇਨਤੀ ਨੂੰ ਮੰਨਣ ਦਾ ਭਰੋਸਾ ਦੇਣਾ ਤਾਂ ਦੂਰ ਸਗੋਂ ਉਹਨਾਂ ਲਈ ਮੁਸ਼ਕਲਾਂ ਨੂੰ ਵਧਾਉਣ ਦਾ ਰਾਹ ਪੱਧਰਾ ਕਰਨ ਦਾ ਫੈਸਲਾ ਕਰ ਲਿਆ ਹੈ।

ਅੱਜ ਜੋ ਵਰਤਾਅ ਲਿਬਰਲਾਂ ਨਾਲ ਟੋਰੀ ਕਰ ਰਹੇ ਹਨ, ਬਿਲਕੁਲ ਇਹੋ ਜਿਹਾ ਵਰਤਾਅ ਕਿਸੇ ਸਮੇਂ ਲਿਬਰਲ ਸਰਕਾਰ ਐਨ ਡੀ ਪੀ ਨਾਲ ਕਰ ਚੁੱਕੀ ਹੈ। 2003 ਦੀਆਂ ਉਂਟੇਰੀਓ ਚੋਣਾਂ ਤੋਂ ਬਾਅਦ ਐਨ ਡੀ ਪੀ ਕੋਲ ਸਿਰਫ਼ 7 ਸੀਟਾਂ ਰਹਿ ਗਈਆਂ ਸਨ। ਨਵੀਂ ਚੁਣੀ ਗਈ ਡਾਲਟਨ ਮਗਿੰਟੀ ਦੀ ਲਿਬਰਲ ਸਰਕਾਰ ਨੇ ਐਨ ਡੀ ਪੀ ਨੂੰ ਅਧਿਕਾਰਤ ਸਿਆਸੀ ਪਾਰਟੀ ਦਾ ਦਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਮਗਿੰਟੀ ਦੇ ਵਰਤਾਅ ਤੋਂ ਗੁੱਸੇ ਹੋ ਕੇ ਤਤਕਾਲੀ ਐਨ ਡੀ ਪੀ ਲੀਡਰ ਹਾਵਰਡ ਹੈਂਪਟਨ ਨੇ ਥਰੋਨ ਸਪੀਚ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਸੀ। ਮਗਿੰਟੀ ਦੇ ਫੈਸਲੇ ਕਾਰਣ ਐਨ ਡੀ ਪੀ ਦੇ 7 ਐਮ ਪੀ ਪੀਆਂ ਨੂੰ ਅਜ਼ਾਦ ਬੈਠਣਾ ਪਿਆ ਸੀ। ਇਹ ਬਿਲਕੁਲ ਉਹੀ ਵਤੀਰਾ ਸੀ ਜੋ ਹੁਣ ਟੋਰੀਆਂ ਵੱਲੋਂ ਲਿਬਰਲ ਪਾਰਟੀ ਨਾਲ ਕੀਤਾ ਜਾ ਰਿਹਾ ਹੈ। ਜਿਸ ਪਾਰਟੀ ਕੋਲ ਅਧਿਕਾਰਤ ਸਿਆਸੀ ਪਾਰਟੀ ਦਾ ਦਰਜ਼ਾ ਨਹੀਂ ਹੁੰਦਾ, ਉਸਦੇ ਐਮ ਪੀ ਪੀਆਂ ਨੂੰ ਪਾਰਲੀਮੈਂਟ ਵਿੱਚ ਉਸ ਸਿਆਸੀ ਪਾਰਟੀ ਦੇ ਨਾਮ ਨਾਲ ਨਹੀਂ ਸਗੋਂ ਉਹਨਾਂ ਦੇ ਵਿਅਕਤੀਗਤ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ।

2003 ਵਿੱਚ ਐਨ ਡੀ ਪੀ ਲਈ ਇੱਕ ਗੱਲ ਚੰਗੀ ਹੋਈ ਸੀ ਕਿ ਸਰਕਾਰ ਨੇ ਉਸਨੂੰ ਮਿਲੀਆਂ ਵੋਟਾਂ ਦੇ ਹਿਸਾਬ ਨਾਲ ਮਿਲਣ ਵਾਲੇ ਡਾਲਰ ਅਦਾ ਕਰ ਦਿੱਤੇ ਸੀ। ਖਦਸ਼ਾ ਹੈ ਕਿ ਸ਼ਾਇਦ ਟੋਰੀ ਸਰਕਾਰ ਲਿਬਰਲਾਂ ਨੂੰ ਮਿਲਣ ਵਾਲੇ ਸਰਕਾਰੀ ਡਾਲਰ ਵੀ ਨਾ ਦੇਵੇ। ਅਜਿਹਾ ਹੋਣ ਨਾਲ ਲਿਬਰਲ ਪਾਰਟੀ ਦੀ ਪਹਿਲਾਂ ਹੀ ਖਸਤਾ ਹੋਈ ਆਰਥਕ ਹਾਲਤ ਹੋਰ ਨਾਜ਼ੁਕ ਹੋ ਜਾਵੇਗੀ। ਚੋਣਾਂ ਦੌਰਾਨ ਡੱਗ ਫੋਰਡ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਦੀ ਸੂਰਤ ਵਿੱਚ ਉਹ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਟੈਕਸ ਡਾਲਰ ਬੰਦ ਕਰ ਦੇਵੇਗਾ। ਅਜਿਹਾ ਹੋਣ ਦੀ ਸੂਰਤ ਵਿੱਚ ਟੋਰੀਆਂ ਨੂੰ ਪ੍ਰਤੀ ਸਾਲ 5.5 ਮਿਲੀਅਨ ਡਾਲਰ, ਐਨ ਡੀ ਪੀ ਨੂੰ 4.6 ਮਿਲੀਅਨ ਡਾਲਰ, ਲਿਬਰਲਾਂ ਨੂੰ 2.6 ਮਿਲੀਅਨ ਡਾਲਰ ਅਤੇ ਗਰੀਨ ਪਾਰਟੀ ਨੂੰ 6 ਲੱਖ 30 ਹਜ਼ਾਰ ਡਾਲਰ ਨਹੀਂ ਮਿਲਣਗੇ।

ਸਾਲ 2018 ਵਿੱਚ ਸਤੰਬਰ ਮਹੀਨੇ ਤੱਕ ਲਿਬਰਲਾਂ ਦੀ 1 ਮਿਲੀਅਨ ਡਾਲਰ ਡੋਨੇਸ਼ਨ ਇਕੱਤਰ ਕਰਨ ਦੇ ਮੁਕਾਬਲੇ ਟੋਰੀ 3 ਮਿਲੀਅਨ ਡਾਲਰ ਇੱਕਤਰ ਕਰ ਚੁੱਕੇ ਹਨ। ਇਸ ਹਫ਼ਤੇ ਦੇ ਅੰਤ ਤੱਕ ਦਾ ਸਮਾਂ ਦਿਲਚਸਪ ਹੋਵੇਗਾ ਜਦੋਂ ਪਤਾ ਲੱਗ ਜਾਵੇਗਾ ਕਿ ਕੀ ਲਿਬਰਲਾਂ ਦੀ ਮਸ਼ੀਨਰੀ ਨੂੰ ਕਮਜ਼ੋਰ ਕਰਨ ਲਈ ਡੱਗ ਫੋਰਡ ਸਿਆਸੀ ਪਾਰਟੀ ਲਈ ਸਰਕਾਰੀ ਫੰਡਾਂ ਨੂੰ ਬੰਦ ਕਰ ਦੇਵੇਗਾ ਜਾਂ ਨਹੀਂ?

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?