Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਸੰਪਾਦਕੀ

ਸਰਕਾਰ ਦੀਆਂ ਨਜ਼ਰਾਂ ਤੋਂ ਉਹਲੇ - ਐਥਨਿਕ ਪਿ੍ਰੰਟ ਮੀਡੀਆ ਦਾ ਸੰਕਟ

May 29, 2020 07:58 PM

ਪੰਜਾਬੀ ਪੋਸਟ ਸੰਪਾਦਕੀ

2017 ਵਿੱਚ ਕੈਨੇਡੀਅਨ ਪੰਜਾਬੀ ਪੋਸਟ ਨੂੰ ਫੈਡਰਲ ਪਾਰਲੀਮੈਂਟ ਦੀ ਸਟੈਂਡਿੰਗ ਕਮੈਟੀ ਆਨ ਕੈਨੇਡੀਅਨ ਹੈਰੀਟੇਜ ਸਾਹਮਣੇ ਪੇਸ਼ ਹੋਣ ਦਾ ਅਵਸਰ ਹਾਸਲ ਹੋਇਆ। ਉਸ ਵੇਲੇ ਪੰਜਾਬੀ ਪੋਸਟ (ਜਗਦੀਸ਼ ਗਰੇਵਾਲ) ਨੇ 25-30 ਐਮ ਪੀਆਂ ਦੇ ਸਾਹਮਣੇ ਗੱਲ ਕੀਤੀ ਸੀ ਕਿ ਐਥਨਿਕ ਮੀਡੀਆ ਵਿਸ਼ੇਸ਼ ਕਰਕੇ ਪੰਜਾਬੀ ਪ੍ਰਿੰਟ ਮੀਡੀਆ ਨੂੰ ਮਜ਼ਬੂਤ ਕਰਨ ਵਿੱਚ ਸਰਕਾਰ ਨੂੰ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ। ਐਥਨਿਕ ਮੀਡੀਆ ਦਾ ਪਰਵਾਸੀਆਂ ਦੇ ਦਿਲਾਂ ਵਿੱਚ ਕੈਨੇਡਾ ਪ੍ਰਤੀ ਲਗਨ ਭਰਿਆ ਸਥਾਨ ਪਰਪੱਕ ਕਰਨ ਵਿੱਚ ਜਿ਼ਕਰਯੋਗ ਰੋਲ ਹੈ। ਇਸ ਕਮੇਟੀ ਸਾਹਮਣੇ ਮੁੱਖ ਧਾਰਾ ਦੇ ਮੀਡੀਆ ਦੇ ਨੁਮਾਇੰਦਿਆਂ ਨੇ ਵੀ ਆਪੋ ਆਪਣੇ ਪੱਖ ਪੇਸ਼ ਕੀਤੇ ਸਨ। ਮਿਸਾਲ ਵਜੋਂ ਇੱਕ ਦਿਨ ਸੀ ਬੀ ਸੀ ਦੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਫ਼ਸਰ ਹਰਬਰਟ ਟੀ ਲਾ-ਕਰੋਏ (Hubert T Lacroix) ਨੇ ਬੇਇੰਤਹਾ ਲੰਬੇ ਚੌੜੇ ਅੰਕੜਿਆਂ ਦੇ ਸਹਾਰੇ ਨਾਲ ਪਾਰਲੀਮੈਂਟਰੀ ਕਮੇਟੀ ਨੂੰ ਦੱਸਿਆ ਕਿ ਕਿਵੇਂ ਕੈਨੇਡੀਅਨ ਹੈਰੀਟੇਜ ਵਿਭਾਗ ਤੋਂ ਸੀ ਬੀ ਸੀ ਨੂੰ ਮਿਲਣ ਵਾਲੇ 50 ਮਿਲੀਅਨ ਡਾਲਰ ਅਗਲੇ ਸਾਲ ਵੱਧ ਕੇ 150 ਮਿਲੀਅਨ ਡਾਲਰ ਹੋ ਜਾਣਗੇ। ਚੇਤੇ ਰਹੇ ਕਿ ਇਹ ਡਾਲਰ 1 ਬਿਲੀਅਨ ਡਾਲਰ ਤੋਂ ਵੱਧ ਉਸ ਰਾਸ਼ੀ ਦਾ ਹਿੱਸਾ ਨਹੀਂ ਜੋ ਸੀ ਬੀ ਸੀ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਹਰ ਸਾਲ ਸਰਕਾਰ ਤੋਂ ਮਿਲਦੇ ਹਨ।

 ਸੀ ਬੀ ਸੀ ਮਿਸਾਲ ਦੇਣ ਪਿੱਛੇ ਮਨਸ਼ਾ ਐਥਨਿਕ ਮੀਡੀਆ ਦਾ ਸੀ ਬੀ ਸੀ , ਟੋਰਾਂਟੋ ਸਟਾਰ, ਗਲੋਬ ਐਂਡ ਮੇਲ ਜਾਂ ਨੈਸ਼ਨਲ ਪੋਸਟ ਵਰਗਿਆਂ ਨਾਲ ਮੁਕਾਬਲਾ ਕਰਨਾ ਨਹੀਂ ਸਗੋਂ ਇਹ ਆਖਣਾ ਹੈ ਕਿ ਆਪੋ ਆਪਣੇ ਪੱਧਰ ਉੱਤੇ ਹਰ ਛੋਟੇ ਵੱਡੇ ਅਦਾਰੇ ਨੂੰ ਕੰਮ ਕਰਨ ਵਾਸਤੇ ਸ੍ਰੋਤਾਂ ਦੀ ਲੋੜ ਹੁੰਦੀ ਹੈ। ਵਿੱਤੀ ਮਜ਼ਬੂਰੀਆਂ ਵੱਡੇ 2 ਅਦਾਰਿਆਂ ਦੀਆਂ ਯੋਜਨਾਵਾਂ ਨੂੰ ਵੀ ਮਿੱਟੀ ਵਿੱਚ ਮਿਲਾ ਦੇਂਦੀਆਂ ਹਨ। ਉਦਾਹਰਣ ਵਜੋਂ ਟੋਰਾਂਟੋ ਸਟਾਰ ਅਤੇ ਮਿਸੀਸਾਗਾ ਨਿਊਜ਼, ਬਰੈਂਪਟਨ ਗਾਰਡੀਅਨ ਵਰਗੇ ਸੈਂਕੜੇ ਕਮਿਉਨਿਟੀ ਅਖ਼ਬਾਰ ਚਲਾਉਣ ਵਾਲੀ ਪੇਰੈਂਟ ਕੰਪਨੀ ਟੋਰਸਟਾਰ (Torstar) ਨੇ ਆਪਣੇ ਸਮੁੱਚੇ ਬਿਜਸਨ ਨੂੰ 52 ਮਿਲੀਅਨ ਡਾਲਰ ਵਿੱਚ ਬੀਤੇ ਦਿਨੀਂ ਨੌਰਡਸਟਾਰ ਕੈਪੀਟਲ (Nordstar Capital LP) ਕੋਲ ਵੇਚਣ ਦਾ ਇਕਰਾਰਨਾਮਾ ਕਰ ਲਿਆ ਹੈ। ਗਲੋਬ ਐਂਡ ਮੇਲ ਨੇ ਥੋੜ ਦਿਨ ਪਹਿਲਾਂ ਪਾਰਲੀਮਾਨੀ ਕਮੇਟੀ ਕੋਲ ਆਪਣੇ ਵਿੱਤੀ ਦੁਖਾਂਤ ਦਾ ਰੋਣਾ ਰੋਇਆ ਹੈ। ਨੈਸ਼ਨਲ ਪੋਸਟ ਤੋਂ ਲੈ ਕੇ ਹੋਰ ਵੱਡੇ ਅਖ਼ਬਾਰ ਸੰਕਟ ਵਿੱਚ ਫਸਿਆ ਮਹਿਸੂਸ ਕਰਦੇ ਹਨ। ਇਹ ਉਹੀ ਅਖ਼ਬਾਰ ਹਨ ਜਿਹੜੇ ਹਾਲੇ 7-8 ਮਹੀਨੇ ਪਹਿਲਾਂ ਸਰਕਾਰ ਤੋਂ 600 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਾਪਤ ਕਰ ਚੁੱਕੇ ਹਨ।

ਪੰਜਾਬੀ ਪੋਸਟ ਦੇ ਸੰਪਾਦਕ ਜਗਦੀਸ਼ ਗਰੇਵਾਲ ਵਲੋਂ ਪਾਰਲੀਮੈਂਟ ਕਮੇਟੀ ਸਾਹਮਣੇ ਰੱਖੇ ਕੁੱਝ ਤੱਥ:   

 

2.5.2 Ethnocultural media

Several witnesses spoke to the Committee about the role of the ethnic media. According to Yuri Bilinsky, Managing Editor of the New Pathway Media Group, new immigrants are looking for three types of information:

  • information about Canada and the Canadian community as a whole;
  • information about their ethnic community in Canada; and
  • information about their home country.[55]

Other witnesses praised the ethnic media as an established communication tool both inside and outside the communities they serve. During his appearance, Jagdish Grewal, editor and publisher of the Canadian Punjabi Post, explained that his newspaper contributes to the “ties of immigrants with their new country, Canada, and also towards strengthening Indo-Canadian ties.”[56] Mr. Grewal also stated that there is still “a strong demand for print media among new or older immigrants.”[57]

Joseph Volpe, publisher and President of Corriere Canadese, emphasized the contribution made by Canada’s only Italian-language daily paper. Since its launch in 1954, the Corriere Canadese has documented the history of Italian immigrants to Canada as well as “their and our need to promote integration, participation, and diversity, along with the benefits that these accrue to Canadian social values.”[58]

Like other industry players, the ethnic media must deal with their clients’ appetite for digital platforms. As a result, they face the same challenges as other media: the migration of advertising dollars to other platforms; monetization of digital content; and development of new business models.

According to Mr. Bilinsky of the New Pathway Media Group, it is hard to know whether “we will be able to compensate with digital advertising for the loss of the printed advertisements.”[59] For Mr. Grewal of the Canadian Punjabi Post, there is also an issue regarding the competition for advertising dollars with Internet Protocol channels in the Punjabi language.[60]

Mr. Grewal was also concerned about the quality of information available to the community, given the proliferation of Punjabi media outlets in Canada. This competition leads to “an utter lack of professionalism”[61] in the exercise of journalism.

ਇਹਨਾਂ ਦੇ ਮੁਕਾਬਲੇ ਐਥਨਿਕ ਮੀਡੀਆ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ। ਬੇਸ਼ੱਕ ਐਥਨਿਕ ਮੀਡੀਆ ਦੇ ਰੋਲ ਬਾਰੇ ਰਾਇਰਸਨ ਯੂਨੀਵਰਸਿਟੀ, ਯੌਰਕ ਯੂਨੀਵਰਸਿਟੀ ਆਦਿ ਅਦਾਰੇ ਬੀਤੇ ਸਾਲਾਂ ਤੋਂ ਖੋਜ ਕਰਦੇ ਆਏ ਹਨ ਪਰ ਇਹਨਾਂ ਖੋਜਾਂ ਦਾ ਮੁੱਖ ਉਦੇਸ਼ ਅੰਕੜੇ ਇੱਕਤਰ ਕਰਨ ਤੱਕ ਸੀਮਤ ਰਹਿ ਜਾਂਦਾ ਰਿਹਾ ਹੈ। ਪਰ ‘ਐਥਨਿਕ ਮੀਡੀਆ’ ਨੂੰ ਇੱਕ ਮਜ਼ਬੂਤ ਆਵਾਜ਼ ਦੀ ਲੋੜ ਹੈ ਜੋ ਸਰਕਾਰ ਦਰਬਾਰ ਗੱਲ ਕਰਨ ਦੇ ਸਮਰੱਥ ਹੋਵੇ। ਜਦੋਂ ਸਰਕਾਰ ਸਰਕਾਰ ਮੁੱਖ ਧਾਰਾ ਦੇ ਮੀਡੀਆ ਨੂੰ ਸੰਕਟ ਵਿੱਚੋਂ ਨਿਕਲਣ ਲਈ ਮਦਦ ਦੇਂਦੀ ਹੈ ਤਾਂ ਐਥਨਿਕ ਮੀਡੀਆ ਨੂੰ ਮਦਦ ਦੀ ਜੂਹ ਵਿੱਚੋਂ ਬਾਹਰ ਕਿਉਂ ਰੱਖਿਆ ਜਾਂਦਾ ਹੈ।

ਕੈਨੇਡੀਅਨ ਪਾਰਲੀਮੈਂਟ ਦੀ ਰਿਪੋਰਟ ਵਿੱਚ ਮੀਡੀਆ ਰਾਹੀਂ ਕੈਨੇਡਾ ਦੀ ਸੱਭਿਆਚਾਰਕ ਵਿਭਿੰਨਤਾ (Cultural diversityਦੇ ਰੋਲ ਨੂੰ ਸੱਭ ਤੋਂ ਵੱਧ ਅਹਿਮੀਅਤ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਲੋਕਲ ਮੀਡੀਆ ਦਾ ਕੈਨੇਡੀਅਨ ਸੁਸਾਇਟੀ ਵਿੱਚ ਬੇਹੱਦ ਮਹੱਤਵਪੂਰਣ ਰੋਲ ਹੈ ਜਾਂ ਆਖ ਲਵੋ ਕਿ ਸਥਾਨਕ ਮੀਡੀਆ ਆਪੋ ਆਪਣੀਆਂ ਕਮਿਉਨਿਟੀਆਂ ਵਿੱਚ ਸਿਵਕ ਜੁੰਮੇਵਾਰੀ (Civic responsibilityਨਿਭਉਂਦਾ ਹੈ। ਜੇ ਗੱਲ ਬਰੈਂਪਟਨ ਮਿਸੀਸਾਗਾ ਦੀ ਕੀਤੀ ਜਾਵੇ ਤਾਂ ਇੱਥੇ ਐਥਨਿਕ ਮੀਡੀਆ ਤੋਂ ਇਲਾਵਾ ਹੋਰ ਕਿਹੜਾ ਮੀਡੀਆ ਹੈ ਜੋ ਇਸ ਰੋਲ ਦੀ ਪੂਰਤੀ ਕਰਦਾ ਹੋਵੇ? ਐਥਨਿਕ ਮੀਡੀਆ ਦੇ ਇਸ ਅਹਿਮ ਰੋਲ ਨੂੰ ਐਨੇ ਚਿਰ ਤੋਂ ਨਿਰੰਤਰ ਅੱਖੋਂ ਪਰੋਖੇ ਕਿਉਂ ਕੀਤਾ ਜਾਂਦਾ ਹੈ? ਇਸ ਅਣਗਹਿਲੀ ਵਿੱਚ ਫੈਡਰਲ ਸਰਕਾਰ ਤੋਂ ਲੈ ਕੇ ਪ੍ਰੋਵਿੰਸ਼ੀਅਲ ਅਤੇ ਰੀਜਨਲ ਸਰਕਾਰਾਂ ਬਰਾਬਰ ਦੀਆਂ ਦੋਸ਼ੀ ਰਹੀਆਂ ਹਨ।

ਸਹੀ ਹੈ ਕਿ ਐਥਨਿਕ ਮੀਡੀਆ ਦੇ ਬਹੁ ਗਿਣਤੀ ਸੰਸਥਾਪਕ ਆਪਣੀ ਕਮਿਉਨਿਟੀ ਲਈ ਕੁੱਝ ਚੰਗਾ ਕਰਨ ਦੀ ਭਾਵਨਾ ਨਾਲ ਇਸ ਜੋਖ਼ਮ ਭਰੇ ਕਿੱਤੇ ਵਿੱਚ ਆਏ ਹੁੰਦੇ ਹਨ। ਕੀ ਅਜਿਹਾ ਕਰਨਾ ਗੁਨਾਹ ਹੈ? ਟੋਰਾਂਟੋ ਸਟਾਰ ਦੇ ਮੁੱਢਲੇ ਸੰਸਥਾਪਕ ਜੋਸੇਫ ਐਟਕਿਨਸਨ ਨੇ ਵੀ ਇਸ ਅਖ਼ਬਾਰ ਨੂੰ ਲੋਕਾਈ ਦੇ ਦਰਦ ਨੂੰ ਜ਼ਾਹਰ ਕਰਨ ਲਈ ਪਲੇਟਫਾਰਮ ਵਜੋਂ ਆਰੰਭ ਕੀਤਾ ਸੀ। ਉਸਦਾ ਇਰਾਦਾ ਸੀ ਕਿ ਟੋਰਾਂਟੋ ਸਟਾਰ ਨੂੰ ਕਿਸੇ ਦਿਨ ਇੱਕ ਚੈਰਟੀ ਸੰਸਥਾ ਬਣਾ ਦਿੱਤਾ ਜਾਵੇਗਾ ਤਾਂ ਜੋ ਕੈਨੇਡੀਅਨ ਪਬਲਿਕ ਕੋਲ ਨਿਰਪੱਖ ਜਾਣਕਾਰੀ ਪੁੱਜਦੀ ਰਹੇ। ਅੱਜ ਟੋਰਾਂਟੋ ਸਟਾਰ ਦੀ ਗਾਥਾ ਸਾਰਿਆਂ ਦੇ ਸਾਹਮਣੇ ਹੈ। ਸੋ ਜੇ ਐਥਨਿਕ ਮੀਡੀਆ ਦੇ ਬਹੁ ਗਿਣਤੀ ਸੰਸਥਾਪਕਾਂ ਵੱਲੋਂ ਆਪਣੀ ਕਮਿਉਨਿਟੀ ਦੀਆਂ ਲੋੜਾਂ ਪੂਰਾ ਕਰਨ ਲਈ ਆਪਣੀ ਭਾਸ਼ਾ ਵਿੱਚ ਉੱਦਮ ਕੀਤਾ ਜਾਂਦਾ ਹੈ ਤਾਂ ਕੋਈ ਗੁਨਾਹ ਨਹੀਂ ਹੈ। ਇਹਨਾਂ ਦੀਆਂ ਮੁਸ਼ਕਲਾਂ ਵੱਲ ਸਰਕਾਰ ਦਾ ਧਿਆਨ ਨਾ ਜਾਣਾ ਗੁਨਾਹ ਜਰੂਰ ਹੋਵੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ