Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਨਾਂਦੇੜ ਦੇ ਮੱਠ ਵਿੱਚ ਲਿੰਗਾਇਤ ਸਾਧੂ ਸਣੇ ਦੋ ਜਣਿਆਂ ਦਾ ਕਤਲ

May 26, 2020 01:32 AM

ਮੁੰਬਈ, 25 ਮਈ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਨਾਂਦੇੜ ਜ਼ਿਲੇ ਦੇ ਨਾਗਥਨ ਵਿੱਚ ਇੱਕ ਲਿੰਗਾਇਤ ਮੱਠ ਵਿੱਚ ਇੱਕ ਸਾਧੂ ਅਤੇ ਉਸ ਦੇ ਚੇਲੇ ਦੀ ਹੱਤਿਆ ਕਰ ਦਿੱਤੀ ਗਈ ਹੈ। ਪੁਲਸ ਨੇ ਕਾਤਲ ਨੂੰ ਗੁਆਂਢੀ ਸੂਬੇ ਤੇਲੰਗਾਨਾ ਦੀ ਸੀਮਾ ਨੇੜਿਉਂ ਗ੍ਰਿਫਤਾਰ ਕਰ ਲਿਆ ਹੈ। ਇਸ ਨਾਲ ਰਾਜ ਦੀ ਊਧਵ ਠਾਕਰੇ ਸਰਕਾਰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਪਿਛਲੇ ਮਹੀਨੇ ਮਹਾਰਾਸ਼ਟਰ ਦੇ ਪਾਲਘਰ ਵਿੱਚ ਪੁਲਸ ਦੀ ਮੌਜੂਦਗੀ ਵਿੱਚ ਦੋ ਸਾਧੂਆਂ ਦੀ ਹਿੰਸਕ ਭੀੜ ਨੇ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਛੇਤੀ ਹੀ ਇਹ ਦੂਸਰੀ ਘਟਨਾ ਹੋ ਗਈ ਹੈ।
ਸੂਬਾਈ ਪੁਲਸ ਦੇ ਅਨੁਸਾਰ ਇੱਕ ਸਾਧੂ ਤੇ ਦੋ ਹੋਰਨਾਂ ਦੀ ਹੱਤਿਆ ਦਾ ਦੋਸ਼ੀ ਸਾਈਂਨਾਥ ਲਾਂਗੋਟੇ ਹਿਸਟ੍ਰੀ ਸ਼ੀਟਰ ਹੈ ਅਤੇ ਉਸ 'ਤੇ ਦਸ ਸਾਲ ਪਹਿਲਾਂ ਤੋਂ ਇੱਕ ਹੋਰ ਹੱਤਿਆ ਦਾ ਕੇਸ ਦਰਜ ਹੈ। ਉਸ ਨੂੰ ਤੇਲੰਗਾਨਾ ਰਾਜ ਦੀ ਸੀਮਾ ਨਾਲ ਲੱਗਦੇ ਤਨੂਰ ਪੁਲਸ ਸਟੇਸ਼ਨ ਨੇੜਿਉਂ ਗ੍ਰਿਫਤਾਰ ਕੀਤਾ ਗਿਆ ਹੈ। ਐੱਸ ਪੀ ਵਿਜੈ ਕੁਮਾਰ ਮਗਰ ਨੇ ਕਿਹਾ ਕਿ ਸਾਧੂ ਸ਼ਿਵਾਚਾਰੀਆ ਨਿਮੇਯ ਰੁਦਰਪ੍ਰਤਾਪ ਮਹਾਰਾਜ ਅਤੇ ਉਨ੍ਹਾਂ ਦੇ ਚੇਲੇ ਭਗਵਾਨ ਸ਼ਿੰਦੇ ਦੀ ਲੁੱਟਖੋਹ ਦੇ ਇਰਾਦੇ ਨਾਲ ਕੱਲ੍ਹ ਤੜਕੇ ਹੱਤਿਆ ਕੀਤੀ ਗਈ ਹੈ। ਇਥੋਂ ਦੇ ਨਿਰਵਾਣੀ ਮੱਠ ਨਾਲ ਸੰਬੰਧਤ ਬਾਲ ਸੰਨਿਆਸੀ ਰੁਦਰ ਪਸ਼ੂਪਤੀਨਾਥ ਮਹਾਰਾਜ ਦੀ ਸ਼ਨੀਵਾਰ-ਐਤਵਾਰ ਦੀ ਅੱਧੀ ਰਾਤ ਉਨ੍ਹਾਂ ਦੇ ਆਸ਼ਰਮ ਵਿੱਚ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਆਸ਼ਰਮ ਦੇ ਨੇੜੇ ਇੱਕ ਸਕੂਲ 'ਚੋਂ ਰੁਦਰ ਪਸ਼ੂਪਤੀਨਾਥ ਦੇ ਇੱਕ ਚੇਲੇ ਭਗਵਾਨ ਸ਼ਿੰਦੇ ਦੀ ਵੀ ਲਾਸ਼ ਮਿਲੀ ਸੀ।
ਪੁਲਸ ਸੂਤਰਾਂ ਦੇ ਅਨੁਸਾਰ ਸ਼ੱਕੀ ਕਾਤਲ ਸਾਈਂਨਾਥ ਲਾਂਗੋਟੇ ਵੀ ਨੇੜਲੇ ਪਿੰਡ ਦਾ ਵਾਸੀ ਹੈ। ਉਸ ਦਾ ਆਸ਼ਰਮ ਵਿੱਚ ਆਉਣਾ-ਜਾਣਾ ਸੀ। ਮੰਨਿਆ ਜਾਂਦਾ ਹੈ ਕਿ ਉਸ ਨੇ ਲੁੱਟਖੋਹ ਦੇ ਇਰਾਦੇ ਵਿੱਚ ਅਸਫਲ ਹੋਣ ਦੇ ਬਾਅਦ ਸਾਧੂ ਦੀ ਹੱਤਿਆ ਕਰ ਦਿੱਤੀ। ਉਹ ਸਾਧੂ ਦੀ ਲਾਸ਼ ਉਨ੍ਹਾਂ ਦੀ ਕਾਰ ਲੈ ਕੇ ਦੌੜਨਾ ਚਾਹੁੰਦਾ ਸੀ, ਪਰ ਕਾਰ ਗੇਟ ਨਾਲ ਟਕਰਾ ਗਈ ਤੇ ਉਹ ਕਾਰ ਲੈ ਕੇ ਭੱਜ ਨਹੀਂ ਸਕਿਆ। ਗੇਟ ਨਾਲ ਕਾਰ ਟਕਰਾਉਣ ਦੀ ਆਵਾਜ਼ ਸੁਣ ਕੇ ਆਸ਼ਰਮ ਵਿੱਚ ਛੱਤ 'ਤੇ ਸੌਂ ਰਹੇ ਲੋਕ ਜਾਗ ਗਏ ਅਤੇ ਭੱਜ ਕੇ ਹੇਠਾਂ ਆਏ, ਤਾਂ ਲਾਂਗੋਟੇ ਕਾਰ ਉਥੇ ਛੱਡ ਕੇ ਇੱਕ ਮੋਟਰ ਸਾਈਕਲ ਲੈ ਕੇ ਫਰਾਰ ਹੋ ਗਿਆ। ਪੁਲਸ ਵੱਲੋਂ ਆਸ਼ਰਮ ਦੀ ਤਲਾਸ਼ੀ ਦੌਰਾਨ ਥੋੜ੍ਹੀ ਦੂਰ ਇੱਕ ਸਕੂਲ ਨੇੜੇ ਸਾਧੂ ਦੇ ਇੱਕ ਸਹਿਯੋਗੀ ਭਗਵਾਨ ਸ਼ਿੰਦੇ ਦੀ ਵੀ ਲਾਸ਼ ਮਿਲੀ ਹੈ। ਆਸ਼ਰਮ ਵਾਸੀਆਂ ਅਨੁਸਾਰ ਲਾਂਗੋਟੇ ਸ਼ਨੀਵਾਰ ਸਵੇਰ ਤੋਂ ਸ਼ਿੰਦੇ ਦੇ ਨਾਲ ਘੁੰਮਦਾ ਦੇਖਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਸ਼ਿੰਦੇ ਨੂੰ ਇਸ ਲੁੱਟਖੋਹ ਵਿੱਚ ਆਪਣੇ ਨਾਲ ਸ਼ਾਮਲ ਕਰਨਾ ਚਾਹੁੰਦਾ ਸੀ। ਸ਼ਿੰਦੇ ਦੇ ਸਹਿਮਤ ਨਾ ਹੋਣ 'ਤੇ ਪਹਿਲਾਂ ਉਸ ਨੇ ਉਸ ਦੀ ਹੱਤਿਆ ਕੀਤੀ, ਫਿਰ ਸਾਧੂ ਰੁਦਰ ਪਸ਼ੂਪਤੀਨਾਥ ਦੇ ਕਮਰੇ ਵਿੱਚ ਜਾ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚ ਪਾਊਡਰ ਸੁੱਟਿਆ ਤੇ ਫਿਰ ਇੱਕ ਕੇਬਲ ਨਾਲ ਉਨ੍ਹਾਂ ਦਾ ਗਲਾ ਘੁੱਟ ਕੇ ਮਾਰ ਦਿੱਤਾ। ਉਹ ਆਪਣੇ ਨਾਲ ਉਥੇ ਰੱਖੇ 70,000 ਰੁਪਏ, ਇੱਕ ਲੈਪਟਾਪ, ਕੁਝ ਗਹਿਣੇ ਅਤੇ ਸਾਧੂ ਦੀ ਲਾਸ਼ ਲੈ ਕੇ ਫਰਾਰ ਹੋਣਾ ਚਾਹੁੰਦਾ ਸੀ ਤਾਂ ਕਿ ਲੋਕਾਂ ਨੂੰ ਸਾਧੂ 'ਤੇ ਆਸ਼ਰਮ ਛੱਡ ਕੇ ਭੱਜ ਜਾਣ ਦਾ ਸ਼ੱਕ ਹੋਵੇ, ਪਰ ਕਾਰ ਗੇਟ ਨਾਲ ਟਕਰਾ ਜਾਣ ਦੇ ਬਾਅਦ ਉਸ ਦੀ ਇਹ ਸਾਜ਼ਿਸ਼ ਅਸਫਲ ਹੋ ਗਈ ਅਤੇ ਉਹ ਆਸ਼ਰਮ ਵਾਸੀਆਂ ਦੀ ਪਛਾਣ ਵਿੱਚ ਆ ਗਿਆ। ਦੱਸਿਆ ਜਾਂਦਾ ਹੈ ਕਿ ਕਈ ਸਾਲ ਪਹਿਲਾਂ ਵੀ ਉਹ ਹੱਤਿਆ ਦੇ ਇੱਕ ਮਾਮਲੇ ਵਿੱਚ ਦੋਸ਼ੀ ਰਹਿ ਚੁੱਕਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼