Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਥਾਈਲੈਂਡ ਦਾ ਰਾਜਕੁਮਾਰ ਜਰਮਨੀ ਵਿੱਚ ਇਕੱਲਾ ਜਿਊਣ ਵਾਸਤੇ ਮਜ਼ਬੂਰ

May 26, 2020 01:30 AM

ਬਰਲਿਨ, 25 ਮਈ (ਪੋਸਟ ਬਿਊਰੋ)- ਥਾਈਲੈਂਡ ਦੇ ਰਾਜਕੁਮਾਰ ਜਰਮਨੀ 'ਚ ਆਪਣੇ ਪਿਤਾ ਤੋਂ ਦੂਰ ਜੇਲ ਵਰਗੀ ਸਥਿਤੀ 'ਚ ਬਿਲਕੁਲ ਅਲੱਗ-ਥਲੱਗ ਰਹਿ ਰਹੇ ਹਨ ਜਿਥੋਂ ਉਸ ਨੂੰ ਬਾਹਰ ਨਿਕਲਣ ਦੀ ਆਜ਼ਾਦੀ ਨਹੀਂ ਹੈ।
ਰਾਜਕੁਮਾਰ ਜਿਪਾਂਗਕੋਰਨ ਰਸ਼ਿਮਜੋਤੀ (15) ਇੱਕ ਬੰਗਲੇ 'ਚ ਰਹਿੰਦੇ ਹਨ, ਜਿਥੇ ਉਨ੍ਹਾਂ ਨਾਲ ਦੋ ਦਰਜਨ ਨੌਕਰ ਹਨ, ਜਦੋਂ ਕਿ ਪਿਤਾ ਮਹਾ ਵਾਜਰਾਲਾਂਗਕੋਰਨ (67) ਨੇ ਉਨ੍ਹਾਂ ਤੋਂ ਦੂਰ ਇੱਕ ਹੋਟਲ 'ਚ ਸੈਫਲ ਆਈਸੋਲੇਟ ਕਰ ਲਿਆ ਹੈ, ਜਿਸ 'ਚ ਉਨ੍ਹਾਂ ਦੀ ਸੈਕਸ ਸਲੇਵਸ ਵੀ ਰਹਿੰਦੀਆਂ ਹਨ। ਜਰਮਨੀ ਦੇ ਅਖ਼ਬਾਰ ਬਿਲਡ ਮੁਤਾਬਕ ਉਨ੍ਹਾਂ ਦੀ ਸੈਕਸ ਸੋਲਜਰਸ ਨੂੰ ਮਿਲਟਰੀ ਯੂੁਨਿਟ ਦੇ ਰੂਪ 'ਚ ਰੱਖਿਆ ਗਿਆ ਹੈ ਜਿਸ ਨੂੰ ਐਸ ਏ ਐਸ ਬੁਲਾਇਆ ਜਾਂਦਾ ਹੈ। ਰਾਜਕੁਮਾਰ ਦਾ ਜਨਮ 29 ਅਪ੍ਰੈਲ 2005 ਨੂੰ ਹੋਇਆ ਸੀ। ਉਸ ਦੀ ਮਾਂ ਰਾਜਕੁਮਾਰੀ ਸ਼ੀਰਸ਼ਿਮ (48) ਰਾਜਾ ਦੀ ਤੀਜੀ ਪਤਨੀ ਹੈ ਅਤੇ 2014 'ਚ ਉਨ੍ਹਾਂ ਨੇ ਰਾਜਾ ਤੋਂ ਤਲਾਕ ਲਿਆ ਸੀ। ਉਨ੍ਹਾਂ ਨੂੰ ਤਲਾਕ ਤੋਂ ਬਾਅਦ ਰਾਜਾ ਵੱਲੋਂ 40 ਕਰੋੜ ਡਾਲਰ ਮਿਲੇ ਸਨ, ਪਰ ਬੇਟੇ ਦੀ ਕਸਟਡੀ ਨਹੀਂ ਮਿਲੀ। ਅਖ਼ਬਾਰ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਰਾਜਕੁਮਾਰ ਦਾ ਉਨ੍ਹਾਂ ਦੀ ਮਾਂ ਨਾਲ ਕੋਈ ਸੰਪਰਕ ਨਹੀਂ ਹੈ। ਉਨ੍ਹਾਂ ਦੇ ਪਿਤਾ ਆਪਣੇ ਬੇਟੇ ਨਾਲ 40 ਮੀਲ ਦੂਰ ਦੱਖਣੀ ਸੂਬੇ ਬਾਵਰੀਆ 'ਚ 20 ਸੈਕਸ ਸਲੇਵਸ ਨਾਲ ਰਹਿ ਰਹੇ ਹਨ। ਦੱਸਿਆ ਜਾਂਦਾ ਹੈ ਕਿ ਰਾਜਾ ਨੇ ਹੋਟਲ ਦਾ ਚੌਥਾ ਫਲੋਰ ਪੂਰੀ ਤਰ੍ਹਾਂ ਬੁੱਕ ਕਰ ਲਿਆ ਹੈ।
ਮਹਿਲ ਦੇ ਸਾਬਕਾ ਕਰਮਚਾਰੀ ਨੇ ਦੱਸਿਆ ਕਿ ਰਾਜਕੁਮਾਰ ਆਟੀਸਟਿਕ ਹਨ ਅਤੇ ਇਸ ਲਈ ਉਨ੍ਹਾਂ ਨੂੰ ਜਰਮਨੀ ਲਿਆਂਦਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਰਾਜਾ ਆਪਣੇ ਬੇਟੇ ਦੀ ਬਿਮਾਰੀ ਨਾਲ ਸ਼ਰਮ ਮਹਿਸੂਸ ਕਰਦੇ ਹਨ ਕਿਉਂਕਿ ਦਿਪਾਂਗਕੋਰਨ ਉਨ੍ਹਾਂ ਦੇ ਇੱਕੋ-ਇੱਕ ਉਤਰਾਧਿਕਾਰੀ ਹਨ ਇਸ ਲਈ ਉਨ੍ਹਾਂ ਨੂੰ ਜਨਤਾ ਤੋਂ ਦੂਰ ਰੱਖਿਆ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ