Welcome to Canadian Punjabi Post
Follow us on

29

March 2024
 
ਕੈਨੇਡਾ

ਪਾਰਲੀਆਮੈਂਟ ਦੀ ਕਾਰਵਾਈ ਬਾਰੇ ਫੈਸਲਾ ਕਰਨ ਲਈ ਅੱਜ ਮੀਟਿੰਗ ਕਰਨਗੇ ਐਮਪੀਜ਼

May 25, 2020 07:03 PM

ਓਟਵਾ, 25 ਮਈ (ਪੋਸਟ ਬਿਊਰੋ) : ਹਾਊਸ ਆਫ ਕਾਮਨਜ਼ ਅੱਜ ਇਹ ਫੈਸਲਾ ਕਰਨ ਲਈ ਮੀਟਿੰਗ ਕਰੇਗਾ ਕਿ ਹੌਲੀ ਹੌਲੀ ਜਦੋਂ ਦੇਸ਼ ਭਰ ਵਿੱਚੋਂ ਕੋਵਿਡ-19 ਸਬੰਧੀ ਪਾਬੰਦੀਆਂ ਚੁੱਕ ਲਈਆਂ ਜਾਣਗੀਆਂ ਤਾਂ ਪਾਰਲੀਆਮੈਂਟ ਦੀ ਕਾਰਵਾਈ ਕਿਸ ਤਰ੍ਹਾਂ ਚਲਾਈ ਜਾਵੇਗੀ।
ਸੱਤਾਧਾਰੀ ਲਿਬਰਲਾਂ ਵੱਲੋਂ ਮਹਾਂਮਾਰੀ ਬਾਰੇ ਗੱਲਬਾਤ ਕਰਨ ਲਈ ਹਫਤੇ ਵਿੱਚ ਪਾਰਲੀਆਮੈਂਟ ਦੀਆਂ ਚਾਰ ਸਿਟਿੰਗਜ਼ ਰੱਖਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਲਈ ਹਾਈਬ੍ਰਿਡ ਸਿਸਟਮ ਦੀ ਵਰਤੋਂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਕੱੁਝ ਐਮਪੀਜ਼ ਓਟਵਾ ਵਿੱਚ ਕਾਮਨਜ਼ ਦੇ ਚੇਂਬਰ ਵਿੱਚ ਬੈਠਣਗੇ ਤੇ ਹੋਰ ਵੀਡੀਓ ਕਾਨਫਰੰਸ ਰਾਹੀਂ ਇਸ ਵਿੱਚ ਹਿੱਸਾ ਲੈਣਗੇ।
ਚਾਰ ਹੋਰ ਦਿਨ ਵੀ ਗਰਮੀਆਂ ਦੌਰਾਨ ਰੱਖੇ ਜਾਣਗੇ ਜਿਸ ਰਾਹੀਂ ਐਮਪੀਜ਼ ਹੋਰਨਾਂ ਮੱੁਦਿਆਂ ੳੱੁਤੇ ਕੈਬਨਿਟ ਮੰਤਰੀਆਂ ਤੋਂ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰ ਸਕਣਗੇ। ਇਸ ਪਲੈਨ ਵਿੱਚ ਲਿਬਰਲਾਂ ਨੂੰ ਐਨਡੀਪੀ ਦਾ ਪੂਰਾ ਸਾਥ ਮਿਲ ਰਿਹਾ ਹੈ। ਇਸ ਹਿਸਾਬ ਨਾਲ ਇਸ ਪਲੈਨ ਦੇ ਅੱਜ ਹੀ ਪਾਸ ਹੋ ਜਾਣ ਦੀ ਪੂਰੀ ਸੰਭਾਵਨਾ ਹੈ।
ਇਸ ਦੌਰਾਨ ਕੰਜ਼ਰਵੇਟਿਵਾਂ ਵੱਲੋਂ ਹਾਊਸ ਆਫ ਕਾਮਨਜ਼ ਦੀਆਂ ਕਈ ਹੋਰ ਨੌਰਮਲ ਸਿਟਿੰਗਜ਼ ਲਈ ਦਬਾਅ ਪਾਇਆ ਜਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਪ੍ਰਸ਼ਨ ਕਾਲ ਵੀ ਪਹਿਲਾਂ ਵਾਂਗ ਪੂਰੇ ਸਮੇਂ ਲਈ ਚੱਲਣ ਤੇ ਪਹਿਲਾਂ ਵਾਂਗ ਹੀ ਸਾਰੇ ਮੱੁਦਿਆਂ ਉੱਤੇ ਬਹਿਸ ਹੋਵੇ। ਕੰਜ਼ਰਵੇਟਿਵਾਂ ਦਾ ਮੰਨਣਾ ਹੈ ਕਿ ਨੋਵਲ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਐਮਪੀਜ਼ ਦੀ ਗਿਣਤੀ ਘੱਟ ਰੱਖੀ ਜਾ ਸਕਦੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼