Welcome to Canadian Punjabi Post
Follow us on

28

March 2024
 
ਮਨੋਰੰਜਨ

ਅਗਲੇ ਅਪ੍ਰੈਲ ਵਿੱਚ ਆ ਸਕਦੀ ਹੈ ਫਿਲਮ ‘ਲਾਲ ਸਿੰਘ ਚੱਢਾ’

May 25, 2020 09:22 AM

ਲਾਕਡਾਊਨ ਤੋਂ ਪਹਿਲਾਂ ਤੱਕ ਆਮਿਰ ਖਾਨ ਅਤੇ ਕਰੀਨਾ ਕਪੂਰ ਖਾਨ ਪੰਜਾਬ ਵਿੱਚ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕਰ ਰਹੇ ਸਨ। 19 ਮਾਰਚ ਤੋਂ ਹਰ ਪ੍ਰਕਾਰ ਦੀ ਸ਼ੂਟਿੰਗ ਬੰਦ ਹੋਣ ਕਾਰਨ ਸਾਰੇ ਕਲਾਕਾਰ ਅਤੇ ਯੂਨਿਟ ਮੁੰਬਈ ਮੁੜ ਆਏ ਸਨ। ਫਿਲਮ ਨੂੰ ਸਾਲ ਦੇ ਅਖੀਰ ਵਿੱਚ ਕ੍ਰਿਸਮਸ 'ਤੇ ਰਿਲੀਜ਼ ਕਰਨ ਦੀ ਯੋਜਨਾ ਸੀ। ਉਸ ਤੋਂ ਪਹਿਲਾਂ ਆਮਿਰ ਦੀ ਯੋਜਨਾ ਦੀਵਾਲੀ ਤੱਕ ਫਿਲਮ ਦਾ ਟੀਜ਼ਰ ਰਿਲੀਜ਼ ਕਰਨ ਦੀ ਸੀ, ਪਰ ਇਸ ਸਥਿਤੀ ਨੂੰ ਦੇਖਦੇ ਹੋਏ ਦੋਬਾਰਾ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਪ੍ਰੋਡਕਸ਼ਨ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਫਿਲਮ ਦੀ ਸਿਰਫ ਅੱਠ ਫੀਸਦੀ ਸ਼ੂਟਿੰਗ ਪੂਰੀ ਹੋਈ ਹੈ। ਫਿਲਮ ਵਿੱਚ ਵੀ ਐੱਫ ਐਕਸ ਦਾ ਵੀ ਕਾਫੀ ਕੰਮ ਹੈ। ਅਜਿਹੇ ਵਿੱਚ ਕ੍ਰਿਸਮਸ 'ਤੇ ਫਿਲਮ ਰਿਲੀਜ਼ ਹੋਣਾ ਮੁਸ਼ਕਲ ਦਿਖਾਈ ਦੇਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਆਮਿਰ ਇਸ ਫਿਲਮ ਨੂੰ ਅਗਲੇ ਸਾਲ ਮਾਰਚ-ਅਪ੍ਰੈਲ ਵਿੱਚ ਰਿਲੀਜ਼ ਕਰ ਸਕਦੇ ਹਨ। ‘ਲਾਲ ਸਿੰਘ ਚੱਢਾ’ ਟਾਮ ਹੈਂਸ ਅਭਿਨੀਤ ਹਾਲੀਵੁੱਡ ਫਿਲਮ ‘ਦ ਫਾਰੈਸਟ ਗੰਪ’ ਦਾ ਰੀਮੇਕ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ