Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਲਾਈਫ ਸਟਾਈਲ

ਬਿਨਾਂ ਪਾਰਲਰ ਗਏ ਹਟਾਓ ਅਣਚਾਹੇ ਵਾਲ

May 13, 2020 09:43 AM

ਹਲਦੀ ਦਾ ਲੇਪ
ਵੇਸਣ ਨੂੰ ਹਲਦੀ ਨਾਲ ਮਿਲਾਓ ਅਤੇ ਉਸ 'ਚ ਹਲਕਾ ਜਿਹਾ ਸਰ੍ਹੋਂ ਦਾ ਤੇਲ ਪਾ ਕੇ ਸੰਘਣਾ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਲਗਾ ਕੇ ਕੁਝ ਸਮਾਂ ਛੱਡ ਦਿਓ। ਜਦੋਂ ਇਹ ਹਲਾਕ ਹਲਕਾ ਸੁੱਕਣ ਲੱਗੇ ਤਾਂ ਇਹ ਰਗੜ ਕੇ ਉਤਾਰ ਦਿਓ, ਹਫਤੇ ਵਿੱਚ ਦੋ ਦਿਨ ਇਸ ਨੂੰ ਲਾਉਣ ਨਾਲ ਫਰਕ ਹੋਵੇਗਾ।
ਹਲਦੀ ਅਤੇ ਨਮਕ
ਹਲਦੀ ਪਾਊਡਰ ਨੂੰ ਨਮਕ ਵਿੱਚ ਮਿਲਾ ਲਓ। ਤੁਸੀਂ ਇਸ ਵਿੱਚ ਕੁਝ ਬੂੰਦਾਂ ਨਿੰਬੂ ਦਾ ਰਸ ਅਤੇ ਦੁੱਧ ਵੀ ਮਿਲਾ ਸਕਦੇ ਹੋ। ਇਸ ਸਕਰੱਬ ਨੂੰ ਪੰਜ ਮਿੰਟ ਲਈ ਮਸਾਜ ਕਰੋ। ਇਸ ਨਾਲ ਤੁਹਾਡੇ ਚਿਹਰੇ ਦੇ ਵਾਲ ਤਾਂ ਗਾਇਬ ਹੋਣਗੇ ਹੀ, ਨਾਲ ਹੀ ਚਿਹਰਾ ਵੀ ਗੋਰਾ ਬਣੇਗਾ।
ਨਿੰਬੂ ਅਤੇ ਸ਼ਹਿਦ
ਨਿੰਬੂ ਤੇ ਸ਼ਹਿਦ ਨੂੰ ਮਿਲਾ ਕੇ ਪੇਸਟ ਬਣਾ ਲਓ ਤੇ ਇਸ ਨੂੰ ਆਪਣੇ ਚਿਹਰੇ 'ਤੇ 15-20 ਮਿੰਟ ਲਈ ਲੱਗਿਆ ਰਹਿਣ ਦਿਓ। ਬਾਅਦ ਵਿੱਚ ਇਸ ਨੂੰ ਰਗੜ ਕੇ ਸਾਫ ਕਰ ਲਓ ਅਤੇ ਨਾਰਮਲ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
ਖੰਡ ਨਾਲ ਸਕਰੱਬ
ਖੰਡ ਡੈਡ ਚਮੜੀ ਨੂੰ ਹਟਾਉਂਦੀ ਹੈ ਤੇ ਚਿਹਰੇ ਦੇ ਵਾਲਾਂ ਨੂੰ ਜੜ੍ਹੋਂ ਖਤਮ ਕਰ ਦਿੰਦੀ ਹੈ। ਆਪਣੇ ਚਿਹਰੇ ਨੂੰ ਪਾਣੀ ਨਾਲ ਗਿੱਲਾ ਕਰੋ ਅਤੇ ਉਸ 'ਤੇ ਖੰਡ ਲਗਾ ਕੇ ਰਗੜੋ, ਅਜਿਹਾ ਹਫਤੇ ਵਿੱਚ ਦੋ ਵਾਰ ਜ਼ਰੂਰ ਕਰੋ।
ਕਾਰਨਫਲੋਰ, ਖੰਡ ਅਤੇ ਆਂਡਾ
ਇੱਕ ਕਟੋਰੇ ਵਿੱਚ ਇੱਕ ਆਂਡੇ ਦਾ ਸਫੈਦ ਹਿੱਸਾ ਲੈ ਕੇ ਖੰਡ ਅਤੇ ਕਾਰਨਫਲੋਰ ਨਾਲ ਮਿਲਾ ਲਓ। ਇਸ ਸਕਰਬ ਨੂੰ ਚਿਹਰੇ ਅਤੇ ਗਰਦਨ 'ਤੇ ਲਾਓ, ਫਿਰ 15 ਮਿੰਟ ਮਸਾਜ ਤੋਂ ਬਾਅਦ ਪੰਜ ਮਿੰਟ ਲਈ ਛੱਡ ਦਿਓ ਅਤੇ ਠੰਡੇ ਪਾਣੀ ਨਾਲ ਧੋ ਲਓ। ਅਜਿਹਾ ਹਫਤੇ ਵਿੱਚ ਤਿੰਨ ਵਾਰ ਕਰੋ।
ਦਹੀ, ਆਟਾ ਅਤੇ ਹਲਦੀ
ਆਟੇ ਨੂੰ ਹਲਦੀ ਅਤੇ ਦਹੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਚਿਹਰੇ 'ਤੇ 20 ਮਿੰਟ ਲਈ ਲਗਾ ਕੇ ਰੱਖੋ। ਬਾਅਦ ਵਿੱਚ ਚਿਹਰੇ ਨੂੰ ਪਹਿਲਾਂ ਦੁੱਧ ਅਤੇ ਫਿਰ ਠੰਢੇ ਪਾਣੀ ਨਾਲ ਧੋ ਲਓ। ਅਜਿਹਾ ਹਫਤੇ ਵਿੱਚ ਦੋ ਵਾਰ ਕਰਨ ਨਾਲ ਫਰਕ ਪਏਗਾ।
ਵੈਕਸਿੰਗ ਕਰੋ
ਤੁਸੀਂ ਮੈਡੀਕਲ ਸਟੋਰ ਤੋਂ ਵੈਕਸਿੰਗ ਸਟਿ੍ਰਪ ਲਿਆ ਸਕਦੇ ਹੋ। ਇਹ ਬਾਹਾਂ ਅਤੇ ਲੱਤਾਂ ਲਈ ਹੁੰਦੀ ਹੈ, ਪਰ ਤੁਸੀਂ ਇਨ੍ਹਾਂ ਸਟਿ੍ਰਪਸ ਨੂੰ ਛੋਟਾ-ਛੋਟਾ ਕੱਟ ਲਓ ਤੇ ਫਿਰ ਸਾਵਧਾਨੀ ਨਾਲ ਆਪਣੇ ਮੱਥੇ, ਅਪਰ ਲਿਪਸ ਅਤੇ ਠੋਡੀ ਦੇ ਵਾਲਾਂ ਨੂੰ ਇਸ ਨਾਲ ਵੈਕਸ ਕਰੋ, ਪਰ ਇਸ ਗੱਲ ਦਾ ਧਿਆਨ ਰੱਖੋ ਕਿ ਚਿਹਰੇ ਦੀ ਚਮੜੀ ਕਾਫੀ ਨਾਜ਼ੁਕ ਹੁੰਦੀ ਹੈ ਅਤੇ ਤੁਹਾਨੂੰ ਇਸ ਦੀ ਵਰਤੋਂ ਕਰਨ ਲਈ ਸਾਵਧਾਨ ਰਹਿਣਾ ਹੋਵੇਗਾ।
ਟਿਵਜਿੰਗ ਕਰੋ
ਤੁਸੀਂ ਆਪਣੇ ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਘਰ ਵਿੱਚ ਟਿਵਜਿੰਗ ਕਰ ਸਕਦੇ ਹੋ। ਪਲੱਕਰ ਦੀ ਸਹਾਇਤਾ ਨਾਲ ਆਪਣੇ ਮੱਥੇ, ਅਪਰ ਲਿਪਸ ਅਤੇ ਠੋਡੀ ਦੇ ਵਾਲਾਂ ਨੂੰ ਆਸਾਨੀ ਨਾਲ ਪਲੱਕ ਕਰ ਸਕਦੇ ਹੋ। ਬਾਅਦ ਵਿੱਚ ਚਿਹਰੇ 'ਤੇ ਮੁਆਇਸਚੁਰਾਈਜ਼ਰ ਲਾਉਣਾ ਨਾ ਭੁੱਲੋ।

 
Have something to say? Post your comment