Welcome to Canadian Punjabi Post
Follow us on

29

March 2024
 
ਲਾਈਫ ਸਟਾਈਲ

ਆਲੂ ਕੁਲਚਾ ਪਿੱਜਾ

October 31, 2018 08:54 AM

ਸਮੱਗਰੀ-ਕਣਕ ਦਾ ਅਟਾ 230 ਗਰਾਮ, ਮੈਦਾ 230 ਗਰਾਮ, ਬੇਕਿੰਗ ਪਾਊਡਰ ਇੱਕ ਟੀ ਸਪੂਨ, ਨਮਕ ਅੱਧਾ ਟੀ ਸਪੂਨ, ਦੁੱਧ 250 ਮਿਲੀਲੀਟਰ, ਉਬਲੇ ਹੋਏ ਆਲੂ 570 ਗਰਾਮ, ਹਰੀ ਮਿਰਚ ਇੱਕ ਟੀ ਸਪੂਨ, ਨਮਕ ਇੱਕ ਟੀ ਸਪੂਨ, ਲਾਲ ਮਿਰਚ ਇੱਕ ਟੀ ਸਪੂਨ, ਚਾਟ ਮਸਾਲਾ ਇੱਕ ਟੀ ਸਪੂਨ, ਗਰਮ ਮਸਾਲਾ ਇੱਕ ਟੀ ਸਪੂਨ, ਧਨੀਆ ਦੋ ਟੇਬਲ ਸਪੂਨ, ਟੋਮੈਟੋ ਪਲਪ ਲੋੜ ਅਨੁਸਾਰ, ਮੋਜ਼ਰੇਲਾ ਪਨੀਰ ਲੋੜ ਅਨੁਸਾਰ, ਪਿਆਜ਼ ਲੋੜ ਅਨੁਸਾਰ, ਸ਼ਿਮਲਾ ਮਿਰਚ ਲੋੜ ਅਨੁਸਾਰ, ਬਲੈਕ ਓਲਿਵ ਲੋੜ ਅਨੁਸਾਰ, ਗਰੀਨ ਓਲਿਵ ਲੋੜ ਅਨੁਸਾਰ।
ਬਣਾਉਣ ਦੀ ਵਿਧੀ; ਇੱਕ ਕਟੋਰੇ ਵਿੱਚ ਕਣਕ ਦਾ ਆਟਾ, ਮੈਦਾ, ਬੇਕਿੰਗ ਪਾਊਡਰ, ਨਮਕ ਅਤੇ ਦੁੱਧ ਪਾ ਕੇ ਮੁਲਾਇਮ ਆਟਾ ਗੁੰਨ੍ਹ ਲਓ। ਇਸ ਤੋਂ ਬਾਅਦ ਗੁੰਨੇ ਹੋਏ ਆਟੇ ਨੂੰ ਤੀਹ ਮਿੰਟ ਲਈ ਇੱਕ ਪਾਸੇ ਰੱਖ ਦਿਓ। ਇੱਕ ਹੋਰ ਕਟੋਰੇ 'ਚ ਉਬਲੇ ਹੋਏ ਆਲੂ ਮੈਸ਼ ਕਰੋ। ਉਸ 'ਚ ਹਰੀ ਮਿਰਚ, ਨਮਕ, ਲਾਲ ਮਿਰਚ, ਚਾਟ ਮਸਾਲਾ ਤੇ ਧਨੀਆ ਮਿਲਾਓ ਤੇ ਇੱਕ ਪਾਸੇ ਰੱਖੋ। ਆਟੇ ਦੇ ਪੇੜੇ ਬਣਾਓ ਤੇ ਇੱਕ ਇੱਕ ਕਰ ਕੇ ਆਲੂ ਮਿਸ਼ਰਣ ਭਰੋ, ਇਸ ਤੋਂ ਬਾਅਦ ਕਿਨਾਰਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਓ। ਇਸ ਨੂੰ ਆਪਣੇ ਹੱਥਾਂ ਦੀ ਮਦਦ ਨਾਲ ਫਲੈਟ ਕਰੋ ਤਾਂ ਕਿ ਆਲੂ ਬਾਹਰ ਨਾ ਨਿਕਲਣ। ਫਿਰ ਇਸ ਨੂੰ ਗਰਮ ਤਵੇ 'ਤੇ ਰੱਖੋ ਅਤੇ ਹਲਕੇ ਸੇਕ 'ਤੇ ਦੋ ਤੋਂ ਤਿੰਨ ਮਿੰਟ ਤੱਕ ਪਕਾਓ। ਇਸ ਨੂੰ ਹੌਲੀ ਜਿਹੇ ਫਲਿਪ ਕਰੋ। ਇਸ 'ਤੇ ਟਮਾਟਰ ਪਲਪ ਫੈਲਾਓ। ਇਸ ਤੋਂ ਬਾਅਦ ਇਸ 'ਤੇ ਮੋਜ਼ਰੇਲਾ ਪਨੀਰ, ਪਿਆਜ਼, ਸ਼ਿਮਲਾ ਮਿਰਚ, ਬਲੈਕ ਤੇ ਗਰੀਨ ਓਲਿਵਜ਼ ਪਾਓ। ਇਸ ਨੂੰ ਢੱਕਣ ਨਾਲ ਢਕੋ ਤੇ ਪੰਜ ਤੋਂ ਸੱਤ ਮਿੰਟ ਤੱਕ ਪਕਾਓ। ਢੱਕਣ ਖੋਲ੍ਹੋ ਅਤੇ ਇਸ ਨੂੰ ਗੈਸ ਤੋਂ ਹਟਾ ਦਿਓ। ਤੁਹਾਡਾ ਆਲੂ ਕੁਲਚਾ ਪਿੱਜ਼ਾ ਤਿਆਰ ਹੈ। ਇਸ ਨੂੰ ਸਲਾਈਸ 'ਚ ਕੱਟੋ ਤੇ ਗਰਮਾ-ਗਰਮ ਪਰੋਸੋ।

 
Have something to say? Post your comment