ਕੋਈ ਵੀ ਪਾਰਟੀ ਟਿਕਟ ਦੀ ਨਾਂਹ ਆਖੇ,
ਦਾਅਵੇਦਾਰ ਨੂੰ ਚੜ੍ਹਦਾ ਏ ਤਾਅ ਮੀਆਂ।
ਟਿਕਟ ਮਿਲੀ ਬਿਨ ਹੋਊਗਾ ਜੀਣ ਔਖਾ,
ਆਗੂ ਵਰਤਦੇ ਸਾਰੇ ਫਿਰ ਦਾਅ ਮੀਆਂ।
ਮਿਲਦੀ ਕਿਸੇ ਦੀ ਟਿਕਟ ਹੈ ਖੁੱਸ ਜਾਂਦੀ,
ਮਿਲੀ ਟਿਕਟ ਕੋਈ ਲਵੇ ਬਚਾਅ ਮੀਆਂ।
ਕਿਸੇ ਦੀ ਚੜ੍ਹਤ ਨੂੰ ਜਾਂਦਾ ਹੈ ਲੱਗ ਖੋਰਾ,
ਚੜ੍ਹਿਆ ਦੂਜੇ ਦਾ ਡਿੱਗਿਆ ਭਾਅ ਮੀਆਂ।
ਨੀਂਦ ਵਿੱਚ ਵੀ ਟਿਕਟ ਦਾ ਫਿਕਰ ਖਾਂਦਾ,
ਚੱਲੀ ਮੀਟਿੰਗਾਂ ਦਾ ਜਾਂਦਾ ਈ ਦੌਰ ਮੀਆਂ।
ਰਾਤੀਂ ਸਿਆਸਤ ਦੀ ਹੋਰ ਤਸਵੀਰ ਹੁੰਦੀ,
ਸੁਬ੍ਹਾ ਨੂੰ ਹੁੰਦੀ ਆ ਔਰ ਦੀ ਔਰ ਮੀਆਂ।
-ਤੀਸ ਮਾਰ ਖਾਂ