ਆਂਢ-ਗਵਾਂਢ ਦੇ ਮੁਲਕਾਂ ਵਿੱਚ ਸੁੱਖ ਨਾਹੀਂ,
ਸੋਹਣੀ ਖਬਰ ਨਹੀਂ ਕਦੀ ਵੀ ਆਏ ਬੇਲੀ।
ਮਾਰਨ-ਸਾੜਨ ਦਾ ਚੱਕਰ ਹੀ ਪਿਆ ਚੱਲੇ,
ਹੋਏ ਆ ਖੂਨ ਲਈ ਲੋਕ ਤਿਰਹਾਏ ਬੇਲੀ।
ਲੜਾਉਂਦੇ ਲੀਡਰ ਨੇ ਚੁੱਕਣਾ ਆਪ ਦੇ ਕੇ,
ਕੌਣ ਫਿਰ ਲੜਦਿਆਂ ਆਣ ਹਟਾਏ ਬੇਲੀ।
ਮਾਮਲਾ ਓਥੋਂ ਦਾ, ਓਥੋਂ ਤੱਕ ਰਹੇ ਨਾਹੀਂ,
ਭਾਰਤ ਉੱਪਰਪ੍ਰਛਾਵਾਂਇਹ ਪਾਏ ਬੇਲੀ।
ਏਧਰ ਭਾਰਤ ਵਿੱਚਓਦਾਂ ਹੀ ਕਈ ਆਗੂ,
ਨਿੱਤ ਦਿਨ ਭਿੜਨ ਦਾ ਮੰਚ ਬਣਾਂਵਦੇ ਈ।
ਮਰਿਆ ਖੁਦ ਨਹੀਂ ਵੇਖਿਆ ਕਦੇ ਲੀਡਰ,
ਰਹਿੰਦੇ ਨੇ ਪਿੱਛੇ ਤੇ ਲੋਕ ਮਰਵਾਂਵਦੇ ਈ।
-ਤੀਸ ਮਾਰ ਖਾਂ