ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਬੀਤੇ ਦਿਨੀਂ ਭਿਆਨਕ ਧਮਾਕਾ ਹੋ ਗਿਆ ਸੀ। ਉਸ ਸਮੇਂ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਦੁਲਹਨ ਵਿਆਹ ਤੋਂ ਪਹਿਲਾਂ ਦੇ ਫੋਟੋਸ਼ੂਟ ਵਿਚ ਪੋਜ਼ ਦੇ ਰਹੀ ਹੈ, ਅਚਾਨਕ ਧਮਾਕਾ ਹੋ ਜਾਂਦਾ ਹੈ। ਵੀਡੀਓ ਵਿਚ ਦੇਖਿਆ ਗਿਆ ਹੈ ਕਿ ਇਕ ਲੜਕੀ ਦੁਲਹਨ ਦਾ ਚਿੱਟਾ ਗਾਓਨ ਪਹਿਨਦੀ ਹੋਈ ਇਕ ਫੋਟੋ ਖਿੱਚਵਾ ਰਹੀ ਹੈ। ਫਿਰ ਅਚਾਨਕ ਧਮਾਕੇ ਦੀ ਆਵਾਜ਼ ਆਉਂਦੀ ਹੈ ਅਤੇ ਸਭ ਕੁਝ ਚਕਨਾ-ਚੂਰ ਹੋ ਜਾਂਦਾ ਹੈ।