ਜਸਪਾਲ ਕਮਾਣਾ ਦੀ ਖੂਬਸੂਰਤ ਪੇਸ਼ਕਸ਼...'ਪੁਆਧੀ ਅਖਾੜਾ'
ਜਸਪਾਲ ਕਮਾਣਾ ਪਿੰਡ ਕਮਾਣਾ ਦੇ ਜਮਪਲ ਹਨ। ਉਹ ਇਕ ਫੋਟੋਗ੍ਰਾਫਰ ਹਨ। ਉਨ੍ਹਾਂ ਨੇ ਐੱਮ.ਏ. ਤੇ ਪੀ.ਐੱਚ.ਡੀ. ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਇਸ ਦੇ ਨਾਲ ਹੀ ਉਹ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਹਨ। ਇਨ੍ਹਾਂ ਦੀ ਸੱਭਿਆਚਾਰਕ ਤੇ ਕਲਾ ਵਿਚ ਬਹੁਤ ਰੁਚੀ ਹੈ। ਇਸ ਰੁਚੀ ਕਾਰਨ ਉਹ ਖੂਬਸੂਰਤ ਪੇਸ਼ਕਾਰੀਆਂ ਦੇ ਚੁੱਕੇ ਹਨ। ਇਨ੍ਹਾਂ ਦੇ ਕੁਝ ਵਿਸਿ਼ਆਂ `ਤੇ ਕੀਤਾ ਕੰਮ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ। ਉਮੀਦ ਹੈ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲੇਗਾ।