‘ਹੌਟ ਆਈਜ਼’ ਗਾਇਕ ਸਾਬੀ ਤੇ ਗੁਰਲੇਜ਼ ਅਖਤਰ ਦੇ ਨਵੇਂ ਗੀਤ ਦਾ ਟੀਜ਼ਰ ਦੇਖੋ, ਗੀਤ 22 ਜਨਵਰੀ ਨੂੰ ਹੋਵੇਗਾ ਰੀਲੀਜ਼
ਗਲੋਬਲ ਪ੍ਰੋਡਕਸ਼ਨ ਦੀ ਪੇਸ਼ਕਸ਼ ਪੰਜਾਬੀ ਗਾਇਕ ਸਾਬੀ ਤੇ ਗੁਰਲੇਜ਼ ਅਖਤਰ ਦੇ ਨਵੇਂ ਗੀਤ ‘ਹੌਟ ਆਈਜ਼’ ਦਾ ਟੀਜ਼ਰ ਆ ਚੁੱਕਾ ਹੈ। ਜਿਸ ਨੂੰ ਪ੍ਰਸੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਵੀ ਸਾਬੀ ਦੇ ਹੀ ਲਿਖੇ ਹਨ, ਜਿਸ ਨੂੰ ਸੰਗੀਤ ਲਾਡੀ ਗਿੱਲ ਵੱਲੋ ਦਿੱਤਾ ਗਿਆ ਹੈ। ਇਸ ਗੀਤ ਦੀ ਵੀਡੀਓ ਮੋਗੇ ਜਿ਼ਲ੍ਹੇ ਦੇ ਸੁੱਧ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਹੈ। ਇਹ ਗੀਤ 22 ਜਨਵਰੀ ਦੀ ਰੀਲੀਜ਼ ਹੋਵੇਗਾ।