ਓਟਵਾ, 4 ਜੂਨ (ਪੋਸਟ ਬਿਊਰੋ) : ਕੈਨੇਡਾ ਵਿਖੇ ਚੀਨ ਦੇ ਅੰਬੈਸਡਰ ਲੂ ਸ਼ੇਅ ਦਾ ਕਹਿਣਾ ਹੈ ਕਿ ਚੀਨ ਦੀ ਤਕਨੀਕੀ ਜਾਇੰਟ ਕੰਪਨੀ ਹੁਆਵੇਈ ਵੱਲੋਂ ਨੈਸ਼ਨਲ ਸਕਿਊਰਿਟੀ ਨੂੰ ਕਿਸੇ ਕਿਸਮ ਦੇ ਖਤਰੇ ਦੀ ਗੱਲ ਨਿਰਆਧਾਰ ਹੈ ਤੇ ਅਜਿਹਾ ਕੁੱਝ ਸਿੱਧ ਵੀ ਨਹੀਂ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਆਵੇਈ ਨੂੰ ਆਪਣੇ 5 ਜੀ ਨੈੱਟਵਰਕ ਵਿੱਚ ਸ਼ਾਮਲ ਕਰਨ ਜਾਂ ਨਾ ਕਰਨ ਦਾ ਫੈਸਲਾ ਕੈਨੇਡਾ ਦਾ ਆਪਣਾ ਹੋਣਾ ਚਾਹੀਦਾ ਹੈ।