Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

‘ਵਾਅਕ ਐਂਡ ਰਨ ਫਾਰ ਐਜੂਕੇਸ਼ਨ’ ਪ੍ਰੋਗਰਾਮ `ਚ ਭਰਵੀਂ ਸ਼ਮੂਲੀਅਤ

October 02, 2019 10:07 AM

3 ਤੋਂ 97 ਸਾਲ ਦੀ ਉਮਰ ਦੇ ਲੋਕਾਂ ਨੇ ਭਾਗ ਲਿਆ


(ਹਰਜੀਤ ਬੇਦੀ): 29 ਸਤੰਬਰ ਦਿਨ ਐਤਵਾਰ ਨੂੰ ਚਿੰਕੂਜੀ ਪਾਰਕ ਬਰੈਂਪਟਨ ਵਿੱਚ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਲੋਕ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ "ਵਾਅਕ ਐਂਡ ਰਨ ਫਾਰ ਐਜੂਕੇਸ਼ਨ" ਪਰੋਗਰਾਮ ਕਰਵਾਇਆ ਗਿਆ। ਇਸ ਪਰੋਗਰਾਮ ਵਿੱਚ ਹਰ ਵਰਗ ਅਤੇ ਉਮਰ ਦੇ ਲੋਕਾਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਭਰਵੀਂ ਸ਼ਮੂਲੀਅਤ ਕੀਤੀ ਗਈ। ਜਿੰਨ੍ਹਾਂ ਵਿੱਚ 3 ਸਾਲ ਦੀ ਉਮਰ ਤੋਂ 97 ਸਾਲ ਤੱਕ ਦੇ ਲੋਕ ਸ਼ਾਮਲ ਸਨ।
ਪਰੋਗਰਾਮ ਦੇ ਸ਼ੁਰੂ ਵਿੱਚ ਅੰਤਰਰਾਸ਼ਟਰੀ ਪਰਸਿੱਧੀ ਦੇ ਮਾਲਕ ਖੇਡ-ਲੇਖਕ ਪਿੰ: ਸਰਵਣ ਸਿੰਘ, ਏਅਰਪੋਰਟ ਰੱਨਰ ਕਲੱਬ ਦੇ 2020 ਬੋਸਟਨ ਮੈਰਾਥਨ ਕੁਆਲੀਫਾਈਡ ਧਿਆਨ ਸਿੰਘ ਸੋਹਲ, ਵੈਟਰਨ ਦੌੜਾਕ ਵਤਨ ਸਿੰਘ ਗਿੱਲ, ਰੈੱਡ ਰੌਕ ਟਰਾਸਪੋਰਟ ਦੇ ਜੋਗਾ ਕੰਗ, ਰੈਸਲਿੰਗ ਵਿੱਚ ਇੰਟਨੈਸ਼ਨਲ ਪੱਧਰ ਤੇ ਨਾਮਣਾ ਖੱਟਣ ਵਾਲੇ 5 ਨੌਜਵਾਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਪਾਂਸਰਜ਼ ਸਿਟੀ ਟੈਕਸੀ ਦੇ ਪਾਲ, ਏ ਐਸ ਟਰੱਕਿੰਗ ਦੇ ਰਾਣਾ ਰੰਧਾਵਾ, ਕੇ ਜੇ ਅੇਸ ਟਰਾਸਪੋਰਟ ਦੇ ਕੁਲਵੰਤ ਸਿੰਘ ਢੀਂਡਸਾ, ਜਿੰਦਰ ਬੁੱਟਰ, ਸੁਪਰ ਬੀ ਦੇ ਪਰਮਿੰਦਰ ਜੌਹਲ ਅਤੇ ਗੁਲਾਚਾ ਟਰਾਸਪੋਰਟ ਬਰਾਦਰਜ ਸਟੋਨੀ ਕਰੀਕ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਵਾਅਕ ਐਂਡ ਰਨ ਈਵੈਂਟ ਵਿੱਚ ਭਾਗ ਲੈਣ ਵਾਲੇ ਯੂਥ, ਲੇਡੀਜ਼ ਅਤੇ ਬੱਚਿਆਂ ਦੇ ਵਰਗ ਵਿੱਚੋਂ ਜੇਤੂ ਰਹਿਣ ਵਾਲਿਆਂ ਨੂੰ ਸ਼ਾਨਦਾਰ ਪਲੈਕ ਦਿੱਤੇ ਗਏ। ਸਾਰੇ ਭਾਗ ਲੈਣ ਵਾਲਿਆਂ ਨੂੰ ਸੁਸਾਇਟੀ ਵਲੋਂ ਮੈਡਲ ਦਿੱਤੇ ਗਏ।
ਇਸ ਪਰੋਗਰਾਮ ਵਿੱਚ ਆਮ ਲੋਕਾਂ ਨੇ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ। ਬਹੁਤ ਸਾਰੇ ਗਰੁੱਪਾਂ ਜਿੰਨ੍ਹਾ ਵਿੱਚ ਸੰਧੂਰਾ ਬਰਾੜ ਦੀ ਟੀਮ ਏਅਰਪੋਰਟ ਰੱਨਰਜ਼ ਕਲੱਬ,,ਐਨਲਾਈਟ ਰੱਨਰਜ਼ ਕਲੱਬ, ਪਾਲ ਬੈਂਸ ਦੀ ਟੀਮ, ਗੁਰੂ ਗੋਬਿੰਦ ਚਿਲਡਰਨ ਕਲੱਬ, ਪਰਮਜੀਤ ਸਿੰਘ ਦੀ ਟੀਮ, ਨਵਾਂਸ਼ਹਿਰ ਸਪੋਟਸ ਕਲੱਬ ਦੇ ਬਲਹਿਾਰ ਸਧਰਾ ਦੀ ਵਾਲੰਟੀਅਰਾਂ ਸਮੇਤ ਟੀਮ ਅਤੇ ਦੇਸ਼ ਭਗਤ ਸਪੋਰਟਸ ਕਲੱਬ ਦੇ ਇਕਬਾਲ ਸੁੰਬਲ ਦੀ ਟੀਮ ਨੇ ਭਰਵਾਂ ਸਹਿਯੋਗ ਦਿੱਤਾ। ਜਿੰਨ੍ਹਾ ਦੇ ਸਹਿਯੋਗ ਸਦਕਾ ਸਾਰਾ ਪਰੋਗਰਾਮ ਅੰਤ ਤੱਕ ਰੌਣਕ ਭਰਪੂਰ ਰਿਹਾ। ਚਾਹ ਪਾਣੀ ਅਤੇ ਸਨੈਕਸ ਦਾ ਪਰੋਗਰਾਮ ਲਗਾਤਾਰ ਚਲਦਾ ਰਿਹਾ।
ਸੁਸਾਇਟੀ ਵਲੋਂ ਪਰੋਗਰਾਮ ਵਿੱਚ ਸ਼ਾਮਲ ਲੋਕਾਂ, ਮਡਿੀਆ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ ਗਿਆ। ਸ਼ਾਮਲ ਲੋਕਾਂ ਵਿੱਚ ਹੋਰਨਾਂ ਤੋਂ ਬਿਨਾਂ, ਹਰਿੰਦਰ ਹੁੰਦਲ, ਐਮ ਪੀ ਪੀ ਗੁਰਰਤਨ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲਰ, ਹਰਕੀਰਤ ਸਿੰਘ ਕੌਂਸਲਰ, ਸਕੂਲ ਟਰੱਸਟੀ ਬਲਬੀਰ ਸੋਹੀ, ਬਰੈਂਪਟਨ ਐਕਸ਼ਨ ਕਮੇਟੀ ਦੀ ਨਵੀ ਔਜਲਾ, ਇੰਦਰਜੀਤ ਸਿੰਘ ਬੱਲ ਅਤੇ ਪਿੰ:ਧਵਨ ਨੇ ਹਾਜਰੀ ਲਗਵਾਈ। ਪਰੋਗਰਾਮ ਦੀ ਸਫਲਤਾ ਲਈ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਪੂਰੀ ਸਿ਼ੱਦਤ ਨਾਲ ਕੰਮ ਕੀਤਾ। ਸੂਸਾਇਟੀ ਦੇ ਪਰਬੰਧਕਾਂ ਨੇ ਸਫਲਤਾ ਤੋਂ ਉਤਸ਼ਾਹਤ ਹੋ ਕੇ ਅਗਲੇ ਸਾਲ ਇਸ ਈਵੈਂਟ ਨੂੰ ਹੋਰ ਵੱਡੇ ਪੱਧਰ ਤੇ ਕਰਾਉਣ ਦਾ ਲੋਕਾਂ ਨਾਲ ਵਾਅਦਾ ਕੀਤਾ। ਸੁਸਾਇਟੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202 ਜਾਂ ਨਿਰਮਲ ਸੰਧੂ 416-835-3450 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment