Welcome to Canadian Punjabi Post
Follow us on

28

March 2024
 
ਕੈਨੇਡਾ

ਓਨਟਾਰੀਓ ਵਿੱਚ ਪੰਜ ਬੱਚਿਆਂ ਲਈ ਜਾਰੀ ਕੀਤਾ ਗਿਆ ਐਂਬਰ ਐਲਰਟ

October 02, 2019 08:51 AM

ਟੋਰਾਂਟੋ, 1 ਅਕਤੂਬਰ (ਪੋਸਟ ਬਿਊਰੋ) : ਦੱਖਣੀ ਓਨਟਾਰੀਓ ਦੇ ਨਾਇਗਰਾ ਰੀਜਨ ਵਿੱਚੋਂ ਪਿਛਲੇ ਮਹੀਨੇ ਕਥਿਤ ਤੌਰ ਉੱਤੇ ਆਪਣੇ ਪਿਤਾ ਵੱਲੋਂ ਅਗਵਾ ਕੀਤੇ ਗਏ ਪੰਜ ਬੱਚਿਆਂ ਲਈ ਮੰਗਲਵਾਰ ਨੂੰ ਐਂਬਰ ਐਲਰਟ ਜਾਰੀ ਕੀਤਾ ਗਿਆ। ਜਾਂਚਕਾਰ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਚਿੰਤਤ ਹਨ।
5 ਸਾਲਾ ਐਵਲਿਨ, 10 ਸਾਲਾ ਮੈਟੀਅਸ, 11 ਸਾਲਾ ਸੋਵਰੇਨ ਮੈਕਡਰਮਿਡ, 13 ਸਾਲਾ ਐਸਕਾ, 14 ਸਾਲਾ ਮੈਗਨਸ ਨੂੰ ਆਖਰੀ ਵਾਰੀ ਓਨਟਾਰੀਓ ਦੇ ਜਾਰਡਨ ਇਲਾਕੇ ਵਿੱਚ ਵੇਖਿਆ ਗਿਆ ਸੀ। ਨਾਇਗਰਾ ਰੀਜਨਲ ਪੁਲਿਸ ਸਰਵਿਸ ਅਨੁਸਾਰ ਇਹ ਇਲਾਕਾ ਹੈਮਿਲਟਨ ਤੋਂ 50 ਕਿਲੋਮੀਟਰ ਪੂਰਬ ਵੱਲ ਸਥਿਤ ਹੈ। ਕਾਂਸਟੇਬਲ ਫਿਲ ਗੈਵਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਬੱਚਿਆਂ ਦੇ ਥਹੁ-ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਉਨ੍ਹਾਂ ਆਖਿਆ ਕਿ ਬੱਚਿਆਂ ਦੀ ਸੇਫਟੀ ਸਾਡੀ ਚਿੰਤਾ ਦਾ ਮੁੱਖ ਕਾਰਨ ਹੈ।
ਪੁਲਿਸ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਘਰ ਤੋਂ 19 ਸਤੰਬਰ ਤੇ 25 ਸਤੰਬਰ ਦਰਮਿਆਨ ਲਿਆ ਗਿਆ। ਗੈਵਿਨ ਨੇ ਆਖਿਆ ਕਿ ਐਂਬਰ ਐਲਰਟ ਮੰਗਲਵਾਰ ਨੂੰ ਸ਼ਾਮੀਂ 5:00 ਵਜੇ ਉਦੋਂ ਜਾਰੀ ਕੀਤਾ ਗਿਆ ਜਦੋਂ ਨਾਇਗਰਾ ਦੀ ਫੈਮਿਲੀ ਐਂਡ ਚਿਲਡਰਨ ਸਰਵਿਸਿਜ਼ ਨੇ ਪਿਛਲੇ 24 ਘੰਟਿਆਂ ਤੋਂ ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਦਿੱਤੀ। ਪੁਲਿਸ ਨੇ ਅਗਵਾਕਾਰ ਦੀ ਪਛਾਣ ਬੱਚਿਆਂ ਦੇ 49 ਸਾਲਾ ਪਿਤਾ ਇਆਨ ਮੈਕਡਰਮਿਡ ਵਜੋਂ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਬੱਚਿਆਂ ਦੇ ਪਿਤਾ ਨੇ ਉਨ੍ਹਾਂ ਨੂੰ ਮੋੜਨ ਵਿੱਚ ਆਨਾਕਾਨੀ ਕਰਕੇ ਕਸਟਡੀ ਸਬੰਧੀ ਆਰਜ਼ੀ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਮੈਕਡਰਮਿਡ ਬਾਰੇ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਉਹ ਛੇ ਫੁੱਟ ਲੰਮਾਂ,280 ਪਾਊਂਡ ਦਾ ਵਿਅਕਤੀ ਹੈ, ਉਸ ਦੀਆਂ ਅੱਖਾਂ ਦਾ ਰੰਗ ਨੀਲਾ ਤੇ ਸਿਰ ਤੇ ਮੂੰਹ ਦੇ ਵਾਲਾਂ ਦਾ ਰੰਗ ਭੂਰਾ ਹੈ। ਉਸ ਨੂੰ ਆਖਰੀ ਵਾਰੀ ਸੁਨਹਿਰੇ ਜਾਂ ਬੇਜ ਪਿੱਕ ਅੱਪ ਟਰੱਕ ਨੂੰ ਡਰਾਈਵ ਕਰਦਿਆਂ ਵੇਖਿਆ ਗਿਆ ਸੀ। ਗੈਵਿਨ ਨੇ ਆਖਿਆ ਕਿ ਗੱਡੀ ਦੀ ਲਾਇਸੰਸ ਪਲੇਟ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ। ਮੰਗਲਵਾਰ ਨੂੰ ਗੈਵਿਨ ਨੇ ਆਖਿਆ ਕਿ ਪੁਲਿਸ ਅਜੇ ਇਹ ਨਹੀਂ ਜਾਣਦੀ ਕਿ ਮੈਕਡਰਮਿਡ ਹੀ ਉਸ ਗੱਡੀ ਦਾ ਮਾਲਕ ਹੈ ਜਿਹੜੀ ਉਹ ਚਲਾ ਰਿਹਾ ਸੀ ਜਾਂ ਉਸ ਨੇ ਉਹ ਗੱਡੀ ਕਿਰਾਏ ਉੱਤੇ ਲਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪਰਿਵਾਰ ਪਹਿਲਾਂ ਟੋਰਾਂਟੋ ਵਿੱਚ ਰਹਿੰਦਾ ਸੀ ਤੇ ਹੋ ਸਕਦਾ ਹੈ ਕਿ ਮੈਕਡਰਮਿਡ ਬੱਚਿਆਂ ਨੂੰ ਉੱਥੇ ਲੈ ਗਿਆ ਹੋਵੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ